Breaking News
Home / ਦੇਸ਼ / ਜਦੋਂ ਜੱਟ ਦੀ ਯਾਰੀ ਪੰਡਿਤ ਨਾਲ ਪੈ ਗਈ ਤੇ ਫਿਰ..

ਜਦੋਂ ਜੱਟ ਦੀ ਯਾਰੀ ਪੰਡਿਤ ਨਾਲ ਪੈ ਗਈ ਤੇ ਫਿਰ..

ਕਹਿੰਦੇ ਇੱਕ ਵਾਰ ਜੱਟ ਅਤੇ ਬਾਹਮਣ ਸਵੇਰੇ ਜੰਗਲ ਪਾਣੀ ਕਠੇ ਜਾਂਦੇ ਰਹੇ । ਦੋਹਾਂ ਜਿੱਦ ਫੜ ਲਈ ਕਿ ਦੂਜੇ ਤੋਂ ਪਹਿਲਾਂ ਨਹੀਂ ਉੱਠਣਾ ।ਸਵੇਰੇ ਦੇ ਬੈਠਿਆ ਨੂੰ ਦੁਪਹਿਰ ਹੋ ਗਈ ਦੋਨੋਂ ਉੱਠਣ ਦਾ ਨਾਂ ਨਾ ਲੈਣ । ਐਨੇ ਨੂੰ ਪੰਡਿਤ ਜੀ ਦਾ ਮੁੰਡਾ ਲਭਦਾ ਆ ਗਿਆ ਆਵਦੇ ਪਿਤਾ ਜੀ ਨੂੰ ।

ਪੰਡਿਤ ਨੇ ਕਿਹਾ ਕਿ ਜੱਟ ਨਾਲ ਜਿੱਦ ਹੋ ਗਈ ਸੋ ਮੈਂ ਨਹੀਂ ਆਉਣਾ ਅੱਜ । ਰਾਤ ਦੀ ਸੰਧਿਆ ਵੇਲੇ ਮਾਤਾ ਤੋਂ ਆਰਤੀ ਕਰਵਾ ਲੈਣਾ ਅਤੇ ਕੱਲ ਸਵੇਰ ਲਈ ਚਾਚੇ ਨੂੰ ਸਦ ਲੈਣਾ ।

ਐਨੇ ਨੂੰ ਜੱਟ ਦੇ ਪੁੱਤ ਵੀ ਲਭਦੇ ਆ ਗਏ ।ਓਹ ਸਮਝ ਚੁੱਕਾ ਸੀ ਕਿ ਪੰਡਿਤ ਨਹੀਂ ਉੱਠਦਾ ਸ਼ਾਮ ਤਾਈਂ ।ਮੁੰਡਿਆ ਨੇ ਪੁੱਛੀਏ ਕਿ ਬਾਪੂ ਘਰ ਚਲ ।ਜੱਟ ਕਹਿੰਦਾ ਪੰਡਿਤ ਨਾਲ ਪੇਚਾ ਪੈ ਗਿਆ । ਹੁਣ ਹਾੜੀ ਤਾਂ ਔਖੇ ਸੌਖੇ ਆਪ ਕਟ ਲਿਓ ਬਾਕੀ ਸਾਉਣੀ ਵੇਲੇ ਮਾਮੇ ਹੋਰਾਂ ਨੂੰ ਸਦ ਲਿਓ ।

ਜੱਟ ਦੀ ਸੁਣਦੇ ਹੀ ਪੰਡਿਤ ਜੀ ਉੱਠ ਖੜੇ ।

ਸੋ ਗੌਤਮ ਜੀ ਅਸੀਂ ਤਾਂ ਹਾੜੀ ਤਕ ਦਾ ਰਾਸ਼ਨ ਆਦਿ ਲੈਕੇ ਆਏ ਹਾਂ ਤੇ ਸਾਉਣੀ ਵੇਲੇ ਦਾ ਹੋਰ ਆ ਜੂ ….ਆਹ ਤਿੰਨ ਮਹੀਨੇ ਆਲੀ ਧ ਮ ਕੀ ਨਹੀਂ ਚਲਣੀ ।ਸਾਡਾ ਤਾਂ ਜੀ ਹੀ ਬਹੁਤ ਲਗਿਆ ਕੁੰਡਲੀ ਬਾਡਰ ਤੇ ਪਤਾ ਨਹੀਂ ਫੈਸਲਾ ਹੋਣ ਤੋਂ ਬਾਅਦ ਵੀ ਚਿੱਤ ਕਰਦਾ ਜਾਣ ਨੂੰ ਕਿ ਨਹੀਂ ।

About admin

Check Also

ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਹਨ? ਕੀ ਇਸ ਵਿਅਕਤੀ ਨੇ ਸਹੀ ਕੀਤਾ?

ਪੱਛਮੀ ਬੰਗਾਲ ‘ਚ 5ਵੇਂ ਗੇੜ ਦੀਆਂ ਵੋਟਾਂ ਅੱਜ ਕੋਲਕਾਤਾ, 16 ਅਪ੍ਰੈਲ (ਏਜੰਸੀ)-ਬੇਲਗਾਮ ਹੁੰਦੇ ਜਾ ਰਹੇ …

%d bloggers like this: