Breaking News
Home / ਲੇਖ / ਟਵਿੱਟਰ ਤੇ ਨਵੇਂ ਆ ਰਹੇ ਵੀਰ ਭੈਣਾਂ ਲਈ ਧਿਆਨਦੇਣ ਯੋਗ ਜਾਣਕਾਰੀ

ਟਵਿੱਟਰ ਤੇ ਨਵੇਂ ਆ ਰਹੇ ਵੀਰ ਭੈਣਾਂ ਲਈ ਧਿਆਨਦੇਣ ਯੋਗ ਜਾਣਕਾਰੀ

ਦੁਨੀਆਂ ਦੀਆ ਸਾਰੀਆਂ ਮਸ਼ਹੂਰ ਹਸਤੀਆਂ ਟਵਿੱਟਰ ਹੀ ਵਰਤਦੀਆਂ ਹਨ ਤੇ ਭਾਰਤ ਦੇ ਸਾਰੇ ਸਰਕਾਰੀ ਮਹਿਕਮੇ ਵੀ ਟਵਿੱਟਰ ਹੀ ਵਰਤਦੇ ਹਨ। ਸਾਡੇ ਬਹੁਤ ਸਾਰੇ ਵੀਰ ਭੈਣਾਂ ਨੇ ਟਵਿੱਟਰ ਉੱਪਰ ਖ਼ਾਤੇ ਬਣਾ ਲਏ ਹਨ। ਟਵਿੱਟਰ ਅਨੁਸਾਰ ਸਿਰਫ਼ ਇੱਕ ਦਿਨ ਵਿੱਚ 25000 ਖ਼ਾਤੇ ਖੁਲੇ ਹਨ। ਪਰ ਸਾਨੂੰ ਟਵਿੱਟਰ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਸਾਨੂੰ ਲਾਈਕ, ਰੀਟਵੀਟ ਤੇ ਹੈਸ਼ਟੈਗ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ।

ਸਾਡਾ ਮੁਕਾਬਲਾ ਬੀਜੇਪੀ ਦੇ ਆਈ.ਟੀ ਸੈਲ ਨਾਲ ਹੈ। ਆਈ.ਟੀ ਸੈਲ ਵਾਲੇ ਉਹ ਅਕਾਊਂਟ ਹਨ ਜਿਨ੍ਹਾਂ ਨੂੰ 2 ਰੁਪਏ ਇੱਕ ਟਵੀਟ ਦੇ ਮਿਲਦੇ ਹਨ ਤੇ ਇੱਕ ਜਣੇ ਦੇ 10 ਤੋਂ ਲੈ ਕੇ 50 ਤੱਕ ਅਕਾਊਂਟ ਬਣਾਏ ਹੋਏ ਹਨ। ਫੇਸਬੁੱਕ ਵਾਂਗੂ ਓਥੇ ਵੀ ਤੁਹਾਨੂੰ ਬਹੁਤ ਏਂਜਲ ਪ੍ਰੀਆ ਮਿਲਣਗੀਆਂ ਇਹੋ ਜਹੀਆਂ ਜ਼ਿਆਦਾਤਰ ਖਾਤੇ It ਸੈਲ ਵਾਲਿਆਂ ਦੇ ਹਨ।
ਮੰਨ ਲਓ ਆਪਣੇ ਕਿਸਾਨਾਂ ਦੇ ਹੱਕ ਵਿੱਚ 1 ਲੱਖ ਅਕਾਊਂਟ ਖੁੱਲਿਆ ਹੈ ਤੇ ਆਈ.ਟੀ ਸੈੱਲ ਵਾਲਿਆਂ ਦਾ ਸਿਰਫ਼ 25 ਹਜ਼ਾਰ। ਸਾਨੂੰ ਹੈਸ਼ਟੈਗ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਆਪਣੀ ਮਰਜ਼ੀ ਨਾਲ ਹੀ # ਲਗਾ ਕੇ ਪੋਸਟ ਪਾ ਰਹੇ ਆ ਫਿਰ ਕੋਈ ਸਾਨੂੰ ਰੀਟਵੀਟ ਕਰਦਾ ਹੈ ਜਾਂ ਕੋਈ ਕਾਪੀ ਕਰ ਕੇ ਆਪਣੇ ਖਾਤੇ ਤੇ ਪਾਉਂਦਾ ਹੈ ਇਸ ਤਰਾਂ ਤੁਸੀਂ ਸਿਰਫ਼ 5000 ਜਾ 10000 ਇੱਕ ਹੇਸਟੈਗ ਕਰ ਲੈਂਦੇ ਹੋ ਪਰ It ਸੈੱਲ ਵਾਲੇ ਇੱਕ ਟੀਮ ਦੀ ਤਰਾਂ ਕਰਦੇ ਹਨ ਓਹਨਾ ਨੂੰ ਸਵੇਰੇ ਇੱਕ ਹੈਸ਼ਟੈਗ ਦਿੱਤਾ ਜਾਂਦਾ ਹੈ ਉਹ 25000 ਅਕਾਊਂਟ ਇੱਕੋ ਹੈਸ਼ਟੈਗ ਨੂੰ ਆਪਣੇ ਖਾਤੇ ਤੋਂ 2 ਜਾ 3 ਵਾਰੀ ਪਾਉਂਦੇ ਹਨ ਜਿਸ ਨਾਲ ਉਹਨਾਂ ਦਾ ਹੈਸ਼ਟੈਗ 50000 ਤੋਂ ਲੈ ਕੇ 75000 ਤੱਕ ਹੋ ਜਾਂਦਾ ਹੈ ਤੇ ਟਰੈਂਡ ਵਿੱਚ ਵਿੱਚ ਆ ਜਾਂਦਾ। ਬਸ ਆਹੀ ਗੇਮ ਹੈ ਹੈਸ਼ਟੈਗ ਤੇ ਟਰੈਂਡ ਦੀ।

ਭਾਰਤੀ ਟਵਿੱਟਰ ਦੇ ਇਤਿਹਾਸ ਵਿੱਚ ਅੱਜ ਤੱਕ ਇਹਨਾ ਆਈ.ਟੀ ਸੈੱਲ ਦੇ ਮੂਹਰੇ ਕੋਈ ਵੀ ਬਹੁਤਾ ਚਿਰ ਨਹੀਂ ਟਿਕ ਸਕਿਆ। ਅੱਜ ਤੱਕ ਬੀਜੇਪੀ ਦੀ ਮੁੱਖ ਵਿਰੋਧੀ ਕਾਂਗਰਸ ਦਾ ਕੋਈ ਵੀ ਨੇਤਾ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਿਆ। ਪਰ ਟਵਿੱਟਰ ਤੇ 2 ਇਹੋ ਜਹੇ ਸਧਾਰਨ ਇਨਸਾਨ ਵੀ ਹਨ ਜਿਨ੍ਹਾਂ ਨੇ ਆਪਣੇ ਦਮ ਤੇ ਇਹਨਾਂ ਆਈ.ਟੀ ਸੈੱਲ ਵਾਲਿਆਂ ਦੇ ਧਰਨ ਪੈਣ ਵਾਲੀ ਕਰੀ ਹੋਈ ਹੈ ਇੱਕ ਹੈ @hansrajMeena ਤੇ ਦੂਸਰਾ ਹੈ @DleepMandal ਇਹਨਾਂ 2 ਬੰਦਿਆਂ ਨੇ ਆਪਣੇ ਦਮ ਤੇ ਬੀਜੇਪੀ ਦੀ ਆਈ.ਟੀ ਸੈੱਲ ਤੇ ਅੰਨ੍ਹੇ ਭਗਤਾਂ ਨੂੰ ਆਪਣਾ ਹੈਸ਼ਟੈਗ ਨੰਬਰ 1 ਤੇ ਲਿਆ ਕੇ ਬਹੁਤ ਵਾਰੀ ਮਾਤ ਦਿੱਤੀ ਹੈ ਹੁਣ ਬੀਜੇਪੀ ਆਈ.ਟੀ ਸੈੱਲ ਵਾਲੇ ਇਹਨਾਂ ਨਾਲ ਪੰਗਾ ਲੈਣ ਤੋਂ ਟਲਦੇ ਹਨ। ਇਹ ਮੰਡਲ ਹੁਣੀ ਹੁਣ ਹਮਲਾਵਰ ਤਕਨੀਕ ਵਰਤ ਕੇ ਆਈ.ਟੀ ਵਾਲਿਆਂ ਦੀ ਮੱਤ ਮਾਰੀ ਰੱਖਦੇ ਹਨ।

ਇੱਕ ਗੱਲ ਹੋਰ ਦੱਸ ਦੇਵਾ ਕੇ ਇੱਕ ਨੀਲਾ ਟਿਕ ਹੁੰਦਾ ਹੈ ਜਿਸ ਦਾ ਮਤਲਬ ਹੈ ਕੇ ਇਹ ਖਾਤਾ ਵੈਰੀਫਾਈ ਹੋਇਆ ਹੈ ਟਵਿੱਟਰ ਦੁਆਰਾ। ਪਰ ਭਾਰਤ ਵਿੱਚ ਟਵਿਟਰ ਦਾ CEO ਇੱਕ ਸੰਘੀ ਨੂੰ ਬਣਾਇਆ ਹੋਇਆ ਹੈ ਜੋ ਕੇ ਬੀਜੇਪੀ ਸਮਰਥਕਾਂ ਨੂੰ ਬਿਨਾਂ ਬਹੁਤੀ ਪੁੱਛ ਪੜਤਾਲ ਦੇ ਨੀਲੇ ਟਿਕ ਦੇਈ ਜਾ ਰਿਹਾ ਹੈ ਜਿਸ ਦੀ ਇੱਕ ਮਿਸਾਲ ਇਹ ਹੈ ਕੇ ਜਦੋਂ ਅਮਿਤ ਸਾਹ ਦਾ ਮੁੰਡਾ bcci ਦਾ ਮੈਂਬਰ ਬਣਿਆ ਸੀ ਉਸ ਨੂੰ ਸਿਰਫ਼ 9 ਬੰਦੇ ਫਾਲੋ ਕਰ ਰਹੇ ਸਨ ਤਾਂ ਉਸ ਨੂੰ ਬਲੂ ਟਿਕ ਦੇ ਦਿੱਤਾ ਗਿਆ ਸੀ ਕਾਰਨ ਪੁੱਛਣ ਤੇ ਦੱਸਿਆ ਕੇ ਇਹ Bcci ਦਾ ਮੈਂਬਰ ਹੈ ਮਸ਼ਹੂਰ ਆਦਮੀ ਹੈ। ਪਰ @Pa-Ranjith ਜੋ ਕੇ ਸਾਊਥ ਦੀਆਂ ਬਹੁਤ ਮਸ਼ਹੂਰ ਫ਼ਿਲਮਾਂ ਕਾਲਾ ਤੇ ਕਬਾਲੀ ਦਾ ਡਾਇਰੇਕਟਰ ਹੈ ਜਿਸ ਨੂੰ 8 ਲੱਖ ਬੰਦਾ ਫਾਲੋ ਕਰਦਾ ਹੈ ਉਸ ਨੂੰ ਬਲੂ ਟਿਕ ਨਹੀਂ ਦਿੱਤਾ ਸੀ ਉਹ ਤਾ mandl ਤੇ meena ਹੁਣੀਆਂ ਨੇ ਟਵਿੱਟਰ ਤੇ ਰੌਲਾ ਪਵਾ ਕੇ ਹੁਣ ਉਸ ਨੂੰ ਬਲੂ ਟਿਕ ਦਿਵਾਇਆ ਹੈ। ਅੱਜ ਤੱਕ ਖ਼ਾਲਸਾ ਏਡ ਵਾਲੇ ਰਵੀ ਸਿੰਘ ਨੂੰ ਵੀ ਬਲੂ ਟਿਕ ਨਹੀਂ ਮਿਲਿਆ ਹੈ।

ਟਰੈਂਡ ਵਿੱਚ ਆਉਣ ਲਈ 4 ਜਾ 6 ਘੰਟੇ ਹੀ ਹੁੰਦੇ ਹਨ mandal ਹੁਣੀਆਂ ਦੀ ਇੱਕ ਤਕਨੀਕ ਹੈ ਉਹ 1 ਦਿਨ ਪਹਿਲਾ ਜਾ 8 ਘੰਟੇ ਪਹਿਲਾ ਪੋਸਟ ਪਾ ਕੇ ਦੱਸ ਦਿੰਦੇ ਹਨ ਕੇ ਐਨੇ ਵੱਜੇ ਆਪਾਂ ਨੇ ਸਿਰਫ਼ ਆਹ ਹੈਸ਼ਟੈਗ ਵਰਤਣਾ ਹੈ ਟਾਈਮ ਸ਼ੁਰੂ ਹੁੰਦੇ ਸਾਰ ਹੀ ਲੋਕ ਉਸ ਹੈਸ਼ਟੈਗ ਤੇ ਟੁੱਟ ਕੇ ਪੈ ਜਾਂਦੇ ਹਨ ਤੇ 2-4 ਘੰਟਿਆਂ ਵਿੱਚ ਹੀ ਉਹ ਹੈਸ਼ਟੈਗ 1 ਨੰਬਰ ਤੇ ਟਰੈਂਡ ਕਰਨ ਲੱਗ ਜਾਂਦਾ ਹੈ।

ਲੇਖਕ :- ਲਖਵਿੰਦਰ ਸਿੰਘ ਰਛੀਨ

About admin

Check Also

ਉਗਰਾਹਾਂ ਵਲੋਂ ਦੇਸ਼ ਦੇ ਬਾਕੀ ਨੌਜਵਾਨਾਂ ਦੀ ਰਿਹਾਈ ਦੀ ਗੱਲ ਪਰ ਜੱਗੀ ਜੌਹਲ ਦੀ ਨਹੀਂ ?? ਕਿਉਂ ??

ਮੈਂ ਜਦੋਂ ਵੀ ਏਨਾ ਦੋਨਾਂ ਵੀਰਾਂ ਨੂੰ ਦੇਖਦਾ ਹਾਂ ਤਾਂ ਮੇਰਾ ਦਿਲ ਇਕੋ ਜਿਹਾ ਦਰਦ …

%d bloggers like this: