Breaking News
Home / ਦੇਸ਼ / ਬਰਖਾ ਦੱਤ ਦਾ ਬਾਈਕਾਟ ਜ਼ਰੂਰੀ

ਬਰਖਾ ਦੱਤ ਦਾ ਬਾਈਕਾਟ ਜ਼ਰੂਰੀ

Via Unpopular Opinions

ਜਦੋਂ ਬਰਖਾ ਦੱਤ ਨੇ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਲੀਹੋਂ ਲਾਹੁਣ ਤੇ ਬਦਨਾਮ ਕਰਨ ਦੀ ਬੇਹੱਦ ਘਟੀਆ ਕੋਸ਼ਿਸ਼ ਕੀਤੀ ਹੈ ਉਦੋਂ ਰਵੀਸ਼ ਕੁਮਾਰ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਚੰਗੀ ਤਰ੍ਹਾਂ ਆਵਾਜ਼ ਉਠਾ ਰਿਹਾ ਹੈ ਤੇ ਅਸਲ ਮੁੱਦੇ ਤੇ ਰਹਿ ਰਿਹਾ ਹੈ ।

ਸਿੱਖਾ ਜਾਂ ਪੰਜਾਬ ਦੀ ਅਗਵਾਈ ਕਰਨ ਵਾਲਿਆਂ ਨੂੰ ਜਾਂ ਅਗਵਾਈ ਦਾ ਦਾਅਵਾ ਕਰਨ ਵਾਲਿਆਂ ਨੂੰ ਇਹ ਸਪੱਸ਼ਟ ਪਛਾਣ ਹੋਣੀ ਚਾਹੀਦੀ ਹੈ ਕਿ ਕੌਣ ਪੰਜਾਬ ਅਤੇ ਸਿੱਖਾਂ ਪ੍ਰਤੀ ਹਮਦਰਦ ਦ੍ਰਿਸ਼ਟੀ ਰੱਖਦਾ ਹੈ ਤੇ ਕੌਣ ਦੰਭੀ, ਜ਼ਹਿਰ ਨਾਲ ਭਰਿਆ ਹੋਇਆ ਹੈ।

ਬਰਖਾ ਦੱਤ ਨੇ ਪਹਿਲਾਂ ਵੀ ਜਦੋਂ ਕੋਈ ਪੰਜਾਬ ਜਾਂ ਸਿੱਖਾਂ ਨਾਲ ਸਬੰਧਤ ਟਿੱਪਣੀ ਕੀਤੀ ਹੈ ਤਾਂ ਉਹ ਹਮੇਸ਼ਾਂ ਇਕ ਤਰਫਾ ਰਹੀਆਂ ਨੇ । ਇਨ੍ਹਾਂ ਵਿੱਚੋਂ ਉਸਦੀ ਸਮਝ ਵਿਚਲੀ ਬੇਈਮਾਨੀ ਅਰਾਮ ਨਾਲ ਨਜ਼ਰ ਆ ਸਕਦੀ ਹੈ ।

ਕਿਸਾਨਾਂ ਦੇ ਸੰਘਰਸ਼ ਵਿਚ ਕਿਸੇ ਵੀ ਤਰ੍ਹਾਂ ਦਾ ਹਿੱਸਾ ਪਾਉਣ ਵਾਲੇ ਆਗੂਆਂ ਤੋਂ ਲੈ ਕੇ ਸਾਧਾਰਨ ਬੰਦਿਆਂ ਤਕ ਹਰੇਕ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਉਹ ਬਰਖਾ ਦੱਤ ਨੂੰ ਬਿਲਕੁਲ ਕੋਈ ਇੰਟਰਵਿਊ ਨਾ ਦੇਣ ਤੇ ਇਸ ਦਾ ਮੁਕੰਮਲ ਬਾਈਕਾਟ ਕਰਨ ।

ਜਦ ਗੋਦੀ ਮੀਡੀਆ ਦੇ ਕਈ ਚੈਨਲਾਂ ਦੇ ਸਾਧਾਰਨ ਪੱਤਰਕਾਰਾਂ ਨੂੰ ਕਿਸਾਨਾਂ ਨੇ ਉਥੋਂ ਭਜਾ ਦਿੱਤਾ ਹੈ ਤਾਂ ਬਰਖਾ ਦੱਤ ਵਰਗੀ ਦਾ ਬਾਈਕਾਟ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਸ ਸੰਘਰਸ਼ ਨੂੰ ਲੀਹੋਂ ਲਾਹੁਣ ਦਾ ਉਸਨੇ ਕੋਝਾ ਯਤਨ ਕੀਤਾ ਹੈ। ਘੱਟੋ ਘੱਟ ਦੂਸਰੇ ਚੈਨਲਾਂ ਦੀ ਪੱਤਰਕਾਰੀ ਬਾਰੇ ਤਾਂ ਤੁਹਾਨੂੰ ਕੋਈ ਵਹਿਮ ਨਹੀਂ

ਇਹ ਸਪੱਸ਼ਟ ਹੈ ਕਿ ਹਰਿਆਣਾ ਸਰਕਾਰ ਦੇ ਵੱਡੇ ਵੱਡੇ ਬੈਰੀਕੇਡਾਂ ਤੋੜਨ ਵਿਚ ਸਿੱਖ ਜਜ਼ਬੇ ਦਾ ਸਭ ਤੋਂ ਵੱਡਾ ਰੋਲ ਹੈ। ਜਦੋਂ ਲੋਕ ਬੈਰੀਕੇਡ ਤੋੜ ਰਹੇ ਸਨ ਤਾਂ ਉਹ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੇ ਛੱਡ ਰਹੇ ਸਨ । ਇਸ ਜਜ਼ਬੇ ਤੋਂ ਮੁਨਕਰ ਹੋਣਾ ਬੇਈਮਾਨੀ ਵੀ ਹੈ ਤੇ ਘਟੀਆਪਨ ਵੀ ਹੈ । ਇਸ ਤੋਂ ਮੁਨਕਰ ਹੋਣਾ ਨ ਫ਼ ਰ ਤੀ ਜਜ਼ਬੇ ਦਾ ਪ੍ਰਗਟਾਵਾ ਵੀ ਹੈ। ਹੁਣ ਤਾਂ ਕਾਮਰੇਡ ਵੀ ਇਸ ਜਜ਼ਬੇ ਤੋਂ ਮੁਨਕਰ ਨਹੀਂ ਹੋ ਰਹੇ । ਸ਼ਰਧਾਵਾਨ ਹਿੰਦੂ ਤੇ ਦਲਿਤ ਇਸ ਜੈਕਾਰੇ ਦੇ ਲੱਗਣ ਵੇਲੇ ਖੁਦ ਵੀ ਸ਼ਾਮਲ ਹੁੰਦੇ ਨੇ।

ਕਾਫ਼ੀ ਸੰਭਵ ਹੈ ਕਿਸਾਨ ਯੂਨੀਅਨ ਦੇ ਆਗੂਆਂ ਤੋਂ ਬਾਗ਼ੀ ਹੋ ਕੇ ਆਪਣੀ ਜਾ ਨ ਦਾ ਰਿ ਸ ਕ ਲੈ ਕੇ ਦਿੱਲੀ ਜਾਣ ਵਾਲੇ, ਬੈਰੀਕੇਡ ਭੰਨਣ ਵਾਲੇ ਲੋਕ ਸੰਤ ਭਿੰਡਰਾਂਵਾਲਿਆਂ ਦੇ ਵੱਡੇ ਪ੍ਰਸੰਸਕ ਹੋਣ। ਪਰ ਬਰਖਾ ਦੱਤ ਵਰ ਗਈ ਪੱਤਰਕਾਰ ਜਿਸ ਨੂੰ ਇਹ ਨਹੀਂ ਪਤਾ ਕਿ ਇੰਦਰਾ ਗਾਂਧੀ ਨੂੰ ਉਸ ਦੇ ਬਾਡੀਗਾਰਡਾਂ ਨੇ ਮਾ ਰਿ ਆ ਸੀ ਜਾਂ “ਖ਼ਾਲਿਸਤਾਨੀ ਅੱ ਤ ਵਾ ਦੀ ਆਂ” ਨੇ ਉਹ ਇਸ ਚੀਜ਼ ਨੂੰ ਨਹੀਂ ਸਮਝ ਸਕਦੀ।

ਉੱਧਰ ਸਾਰੇ ਪੰਜਾਬੀ ਸਮੇਤ ਬਹੁਤ ਸਾਰੇ ਹਿੰਦੂ ਵੀਰਾਂ ਦੇ ਇਸ ਕਿਸਾਨੀ ਘੋਲ ਦੀ ਖੁੱਲ੍ਹ ਕੇ ਸਮਰਥਨ ਕਰ ਰਹੇ ਨੇ ਤੇ ਹਿੰਦੂਤਵੀਆਂ ਦਾ ਲੋਕਾਂ ਨੂੰ ਵੰਡਣ ਦਾ ਏਜੰਡਾ ਫੇਲ ਕਰ ਰਹੇ ਨੇ ਪਰ ਬਰਖਾ ਦੱਤ ਵਰਗੀ “ਲਿਬਰਲ” ਕਹਾਉਣ ਵਾਲੀ ਪੱਤਰਕਾਰ ਜ਼ ਹਿ ਰ ਘੋਲ ਰਹੀ ਹੈ। ਅਸਲ ਵਿੱਚ ਸਿੱਖਾਂ ਅਤੇ ਹਿੰਦੂਆਂ ਵਿੱਚ ਪੰਜਾਬ ਵਿੱਚ ਕੋਈ ਤਣਾਅ ਨਹੀਂ ਹੈ ਪਰ ਬਰਖਾ ਵਰਗੇ ਕਥਿਤ ਲਿਬਰਲ ਪੱਤਰਕਾਰ ਹਮੇਸ਼ਾਂ ਉਨ੍ਹਾਂ ਨੂੰ ਇੱਕ ਦੂਜੇ ਦੇ ਵਿਰੁੱਧ ਰੱਖ ਕੇ ਦੇਖਦੇ ਨੇ । 1980ਵਿਆਂ ਵਿੱਚ ਵੀ ਇਹੋ ਜਿਹੇ ਕਥਿਤ ਸੈਕੁਲਰ- ਲਿਬਰਲ ਕਈ ਪੱਤਰਕਾਰਾਂ ਨੇ ਜ਼ ਹਿ ਰ ਘੋਲਣ ਚ ਹਿੱਸਾ ਪਾਇਆ ਸੀ, ਇੰਦਰਾ ਗਾਂਧੀ ਦੇ ਇਸ਼ਾਰੇ ਤੇ ।

ਪਹਿਲਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਜਸਟਿਨ ਟਰੂਡੋ ਦੀ ਫੇਰੀ ਵੇਲੇ ਅਤੇ ਉਸ ਤੋਂ ਬਾਅਦ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਤੋਂ ਪਹਿਲਾਂ ਵੀ ਇਹਨੇ ਬੜੀਆਂ ਘਟੀਆ ਟਿੱਪਣੀਆਂ ਕੀਤੀਆਂ ਸਨ । ਟਰੂਡੋ ਨਾਲ ਕੈਨੇਡਾ ਤੋਂ ਆਉਣ ਵਾਲੇ ਸਿੱਖ ਮੰਤਰੀਆਂ ਵੇਲੇ ਦਰਬਾਰ ਸਾਹਿਬ ਦੀ ਫੋਟੋ ਨਾਲ ਲਾ ਕਿ ਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਵੇਲੇ ਅੱ ਤ ਵਾ ਦ ਦਾ ਸ਼ੋਸ਼ਾ ਛੱਡਣ ਦਾ ਇਸਨੇ ਘਟੀਆ ਕੰਮ ਕੀਤਾ ਸੀ ਜਦਕਿ ਸਮੂਹ ਪੰਜਾਬੀ ਲਾਂਘੇ ਦੇ ਖੁੱਲਣ ਤੇ ਖੁਸ਼ ਸਨ।

ਸੰਤ ਭਿੰਡਰਾਂਵਾਲਿਆਂ ਦੀ ਫੋਟੋ ਤੋਂ ਪੰਜਾਬ ਦੇ ਹਿੰਦੂ ਨੂੰ ਕੋਈ ਡਰ ਨਹੀਂ ਲੱਗਦਾ ਨਾ ਕਿਸੇ ਕਾਂਗਰਸ ਨੂੰ ਕੋਈ ਦਿੱਕਤ ਨਾ ਭਾਜਪਾ ਵਾਲੇ ਕੋਈ ਰੌਲਾ ਪਾਉਂਦੇ ਨੇ ਪਰ ਦਿੱਲੀ ਬੈਠੀ ਇਹ ਕਥਿਤ ਲਿਬਰਲ ਪੱਤਰਕਾਰ ਜ਼ਿਆਦਾ ਔਖੀ ਹੈ ।

ਅਖੀਰਲੀ ਗੱਲ ਜੇ ਕਿਸਾਨੀ ਸੰਘਰਸ਼ ਨੂੰ ਤੋੜ ਚੜ੍ਹਾਉਣਾ ਹੈ ਤਾਂ ਬਰਖਾ ਦੱਤ ਵਰਗੀ ਪੱਤਰਕਾਰ ਤੋਂ ਬਚਣਾ ਬਹੁਤ ਜ਼ਰੂਰੀ ਹੈ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: