ਕਿਸਾਨਾਂ ਦੇ ਸਮਰਥਨ ‘ਚ ਸਿੰਘੂ ਬਾਰਡਰ ‘ਤੇ ਪਹੁੰਚੀ ਸ਼ਾਹੀਨ ਬਾਗ ਦੀ ‘ਦਾਦੀ’ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਝੂਠ ਦੀ ਪੰਡ ਭਾਜਪਾਈਆ ਤੇ ਸੰਘੀਆਂ ਦੇ ਆਈ ਟੀ ਸੈਲ ਤੇ ਕੌਫੀ ਤੇ ਕੱਪ ਤੇ ਮਰਨ ਵਾਲੀ ਚਵਲ ਕੰਗਨਾ ਦਾ ਪਰਦਾਫਾਸ਼ – ਸ਼ਹੀਨ ਬਾਗ ਵਾਲੀ ਦਾਦੀ ਨੇ ਕੀਤਾ ਕੰਗਨਾ ਦੇ ਝੂਠ ਦਾ ਪਰਦਾਫਾਸ਼

ਕਿਸਾਨਾਂ ਅੰਦੋਲਨ ਬਾਰੇ ਟਿੱਪਣੀ ਕਰਨ ਵਾਲੀ ਕੰਗਣਾ ਨੂੰ ਜੱਸੀ ਤੇ ਗਿੱਪੀ ਗਰੇਵਾਲ ਦਾ ਮੋੜਵਾਂ ਜਵਾਬ

ਨਵੀਂ ਦਿੱਲੀ, 1 ਦਸੰਬਰ- ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਜਾ ਰਹੀ ਸ਼ਾਹੀਨ ਬਾਗ ਦੀ ਬਿਲਕਿਸ ਦਾਦੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਅੱਜ ਕਿਸਾਨਾਂ ਦੇ ਸਮਰਥਨ ‘ਚ ਉਤਰੀ ਬਿਲਕਿਸ ਦਾਦੀ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਨ।

ਅੱਜ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਨ ਜਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਵਾਜ਼ ਚੁੱਕਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।


ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਟਿੱਪਣੀ ਕਰਨ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਪੰਜਾਬੀ ਗਾਇਕ ਜੱਸੀ ਤੇ ਗਿੱਪੀ ਗਰੇਵਾਲ ਨੇ ਮੋੜਵਾਂ ਜਵਾਬ ਦਿੱਤਾ ਹੈ।


ਜੱਸੀ ਨੇ ਕਿਹਾ ਹੈ ਕਿ ਜਦੋਂ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਤੇਰੇ ਬੰਗਲੇ ਦਾ ਇੱਕ ਚਬੂਤਰਾ ਤੋੜਿਆ, ਤਾਂ ਦੁਨੀਆ ਸਿਰ ਉਤੇ ਚੁੱਕ ਕੇ ਘੁੰਮਦੀ ਸੀ। ਕਿਸਾਨ ਦੀ ਮਾਂ ਜ਼ਮੀਨ ਦਾਅ ‘ਤੇ ਲੱਗੀ ਹੋਈ ਹੈ ਅਤੇ ਸਮਝਾਉਣ ਦੀਆਂ ਗੱਲਾਂ ਕਰਦੀ ਹੈ। ਜੇ ਤੁਸੀਂ ਕਿਸਾਨ ਦੇ ਹੱਕਾਂ ਲਈ ਨਹੀਂ ਬੋਲਦੇ ਤਾਂ ਕਿਸਾਨ ਦੇ ਖਿਲਾਫ ਨਾ ਬੋਲੋ। ਉਧਰ ,ਗਿੱਪੀ ਗਰੇਵਾਲ ਨੇ ਆਖਿਆ ਹੈ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਬਿਨਾਂ ਕੋਈ ਸੱਚਾਈ ਜਾਂ ਫੈਕਟ ਜਾਣੇ ਸਵਾਲ ਚੁੱਕਣ ਲੱਗ ਜਾਂਦੇ ਹੋ।