Breaking News
Home / ਪੰਜਾਬ / ਪੰਜਾਬੀਆਂ ਨੇ ਬਣਾਈ ਸੰਘੀਆਂ ਦੀ ਟਵਿਟਰ ਤੇ ਰੇਲ,ਗਾਇਕਾਂ ਨੇ ਸੰਭਾਲਿਆ ਟਵਿਟਰ ਤੇ ਮੋਰਚਾ

ਪੰਜਾਬੀਆਂ ਨੇ ਬਣਾਈ ਸੰਘੀਆਂ ਦੀ ਟਵਿਟਰ ਤੇ ਰੇਲ,ਗਾਇਕਾਂ ਨੇ ਸੰਭਾਲਿਆ ਟਵਿਟਰ ਤੇ ਮੋਰਚਾ

ਪੰਜਾਬ ਦੇ ਨੌਜਵਾਨਾਂ ਨੇ ਦੋ ਦਿਨਾਂ ‘ਚ ਟਵਿੱਟਰ ‘ਤੇ ਹਜ਼ਾਰਾਂ ਖਾਤੇ ਖੋਲ੍ਹ ਲਏ ਹਨ ਤਾਂ ਜੋ ਕਿਸਾਨ ਅੰਦੋਲਨ ਨੂੰ ਲੈ ਕੇ ਹਾਕਮ ਧਿਰ ਦੇ ਆਈਟੀ ਸੈੱਲ ਦਾ ਟਾਕਰਾ ਕੀਤਾ ਜਾ ਸਕੇ। ਖਾਸ ਕਰਕੇ ਪੇਂਡੂ ਮੁੰਡੇ, ਜੋ ਪਹਿਲਾਂ ਫੇਸਬੁੱਕ ਤੱਕ ਹੀ ਸੀਮਤ ਸਨ, ਹੁਣ ਟਵਿੱਟਰ ‘ਤੇ ਨਿੱਤਰੇ ਹਨ। ਕੋਈ ਪੰਜਾਬੀ ਵਿੱਚ ਅਤੇ ਕੋਈ ਹਿੰਦੀ ਤੇ ਅੰਗਰੇਜ਼ੀ ਵਿਚ ਕਿਸਾਨਾਂ ਦੇ ਪੱਖ ‘ਚ ਟਵੀਟ ਕਰ ਰਿਹਾ ਹੈ। ਇੱਕ ਵੱਡੀ ਲਹਿਰ ਸੋਸ਼ਲ ਮੀਡੀਆ ‘ਤੇ ਖੜ੍ਹੀ ਕੀਤੀ ਜਾਣ ਲੱਗੀ ਹੈ।


ਤਿੰਨੋਂ ਬਿਲਾਂ ਦਾ ਵਿਰੋਧ ਕਰ ਰਹੇ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਸਿੰਘੂ ਸਰਹੱਦ ਤੇ ਇਕੱਠੇ ਹੋਏ ਜੋ ਕਿ ਦਿੱਲੀ ਅਤੇ ਹਰਿਆਣਾ ਨੂੰ ਜੋੜਦਾ ਹੈ। ਭੀੜ ਨੂੰ ਕਾਬੂ ਵਿਚ ਰੱਖਣ ਲਈ ਪਾਣੀ ਦੀ ਤੋਪ ਅਤੇ ਅੱਥਰੂ ਗੈਸਾਂ ਦੀ ਵਰਤੋਂ ਲਈ ਦਿੱਲੀ ਪੁਲਿਸ ਦੀ ਅਲੋਚਨਾ ਕੀਤੀ ਗਈ। ਇਸ ਦੌਰਾਨ, ਸਥਿਤੀ ਦਿੱਲੀ ਦੇ ਬਾਡਰਾਂ ਦੁਆਲੇ ਤਣਾਅਪੂਰਨ ਬਣੀ ਰਹੀ ਅਤੇ ਯੂ ਪੀ, ਰਾਜਸਥਾਨ ਅਤੇ ਪੰਜਾਬ ਦੇ ਸੈਂਕੜੇ ਕਿਸਾਨਾਂ ਨੇ ਸਰਹੱਦੀ ਇਲਾਕਿਆਂ ‘ਤੇ ਕਿਸਾਨਾਂ ਦੇ ਵਿਰੋਧ’ ਚ ਸ਼ਮੂਲੀਅਤ ਕਰ ਰਹੇ ਹਨ।


ਚੰਡੀਗੜ੍ਹ : ਕਈ ਮਸ਼ਹੂਰ ਹਸਤੀਆਂ ਕਿਸਾਨਾਂ ਦੇ ਸਮਰਥਨ ਵਿਚ ਅੱਗੇ ਆਈਆਂ ਹਨ। ਕਪਿਲ ਸ਼ਰਮਾ, ਸਵਰਾ ਭਾਸਕਰ, ਦਿਲਜੀਤ ਦੁਸਾਂਝ, ਗੁਲ ਪਨਾਗ ਅਤੇ ਹੋਰਾਂ ਮਸ਼ਹੂਰ ਲੋਕਾਂ ਨੇ ਆਪਣਾ ਸਮਰਥਨ ਦੇਣ ਲਈ ਸੋਸ਼ਲ ਮੀਡੀਆ ਤੇ ਸੁਨੇਹ ਪਹੁੰਚਾਇਆ।ਦਿੱਲੀ ਦੀ ਸਿੰਘੂ ਸਰਹੱਦ ‘ਤੇ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਪੱਕੇ ਧਰਨੇ ‘ਚ ਅੱਜ ਪੰਜਾਬੀ ਗਾਇਕਾਂ ਤੇ ਹੋਰਨਾਂ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਸਟੇਜ ਤੋਂ ਸੰਬੋਧਨ ਕਰਦਿਆਂ ਸੂਫ਼ੀ ਗਾਇਕ ਕਨਵਰ ਗਰੇਵਾਲ ਨੇ ਜਿੱਥੇ ਨੌਜਵਾਨਾਂ ਨੂੰ ਜ਼ਾਬਤੇ ‘ਚ ਰਹਿ ਕੇ ਬਿਨਾਂ ਕਿਸੇ ਭੜਕਾਹਟ ‘ਚ ਆਪਣੇ ਮਕਸਦ ਲਈ ਡਟੇ ਰਹਿਣ ਲਈ ਪ੍ਰੇਰਿਆ, ਉੱਥੇ ਉਨ੍ਹਾਂ ਅੱਜ ਦੇ ਇਕੱਠ ਤੋਂ ਪ੍ਰਭਾਵਿਤ ਹੋ ਕੇ ਆਪਣਾ ਚਰਚਿਤ ਗੀਤ ‘ਤੈਨੂੰ ਦਿੱਲੀਏ ‘ਕੱਠ ਪ੍ਰੇਸ਼ਾਨ ਕਰੂਗਾ, ਤੇਰਾ ਫ਼ਾਇਦੇ ਨਾਲੋਂ ਵੱਧ ਨੁਕਸਾਨ ਕਰੂਗਾ ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ’ ਪੇਸ਼ ਕੀਤਾ ਤਾਂ ਧਰਨਾਕਾਰੀ ਨਵੇਂ ਜੋਸ਼ ਅਤੇ ਉਤਸ਼ਾਹ ‘ਚ ਨਜ਼ਰ ਆਏ। ਇਸ ਮੌਕੇ ਉਨ੍ਹਾਂ ਧਰਨੇ ‘ਚ ਲਗਾਤਾਰ ਆਪਣਾ ਯੋਗਦਾਨ ਦੇਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਸਟੇਜ ਤੋਂ ਬੀਰ ਰਸੀ ਵਾਰਾਂ ਅਤੇ ਉਤਸ਼ਾਹ ਭਰਪੂਰ ਗੀਤਾਂ ਦੀ ਪੇਸ਼ਕਾਰੀ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਗਾਇਕ ਹਰਫ਼ ਚੀਮਾ ਅਤੇ ਅਦਾਕਾਰ ਬੀਨੂੰ ਢਿੱਲੋਂ ਵੀ ਧਰਨੇ ‘ਚ ਪੁੱਜੇ।


ਕਪਿਲ ਸ਼ਰਮਾ ਨੇ ਟਵਿੱਟਰ ‘ਤੇ ਲਿਆ ਅਤੇ ਲਿਖਿਆ, “ਕਿਸਾਨਾਂ ਦੇ ਮੁੱਦੇ ਨੂੰ ਰਾਜਨੀਤਿਕ ਰੰਗ ਦਿੱਤੇ ਬਿਨਾਂ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਕੋਈ ਵੀ ਮੁੱਦਾ ਇੰਨਾ ਵੱਡਾ ਨਹੀਂ ਹੈ ਕਿ ਗੱਲਬਾਤ ਇਸ ਨੂੰ ਹੱਲ ਨਹੀਂ ਕਰ ਸਕਦੀ। ਅਸੀਂ ਸਾਰੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਹਾਂ। ਉਹ ਸਾਡੇ ਭੋਜਨ ਦੇਣ ਵਾਲੇ ਹਨ। ”


ਸਵਰਾ ਭਾਸਕਰ ਨੇ ਵਾਇਰਲ ਹੋਈ ਫੋਟੋ ਨੂੰ ਸਾਂਝਾ ਕੀਤਾ ਜਿੱਥੇ ਇੱਕ ਫੌਜ ਦਾ ਜਵਾਨ ਇੱਕ ਬਜ਼ੁਰਗ ਕਿਸਾਨ ਨੂੰ ਮਾਰ ਰਿਹਾ ਹੈ ਅਤੇ ਲਿਖਿਆ, “ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਹ ਜਵਾਨ ਵੀ ਕਿਸਾਨ ਦਾ ਬੇਟਾ ਹੋ ਸਕਦਾ ਹੈ।”9 ਗੈਰ-ਕਾਂਗਰਸੀ ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਦੇਸ਼ ਭਰ ‘ਚ ਕੇਂਦਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਤੁਰੰਤ 3 ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦਿੱਲੀ ਵਿਖੇ ਕਮਿਊਨਿਸਟ ਪਾਰਟੀ ਆਫ ਇੰਡੀਆ- ਮਾਰਕਿਸਟ (ਸੀ.ਪੀ.ਆਈ.-ਐਮ), ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ.ਪੀ.ਆਈ.), ਫਾਰਵਰਡ ਬਲਾਕ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.), ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.), ਆਰ.ਐਸ.ਪੀ., ਡੀ.ਐਮ.ਕੇ. ਦੀਆਂ ਦਿੱਲੀ ਇਕਾਈਆਂ ਵਲੋਂ ਬੈਠਕ ਕਰਨ ਉਪਰੰਤ ਜਾਰੀ ਕੀਤੇ ਸਾਂਝੇ ਬਿਆਨ ‘ਚ ਕੇਂਦਰ ਤੇ ਹਰਿਆਣਾ ਸਰਕਾਰ ਦੀ ‘ਦਮਨਕਾਰੀ ਕਾਰਵਾਈ’ ਦੀ ਨਿੰਦਾ ਕਰਦਿਆਂ ਅੰਦੋਲਨਕਾਰੀ ਕਿਸਾਨ ਸੰਗਠਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ।


ਦਿਲਜੀਤ ਦੁਸਾਂਝ ਨੇ ਇੱਕ ਸੈਨਿਕ ਜਵਾਨ ਸੁਖਬੀਰ ਸਿੰਘ ਦੀ ਫੋਟੋਆਂ ਦਾ ਇੱਕ ਕੋਲਾਜ ਸਾਂਝਾ ਕੀਤਾ, ਜੋ ਇੱਕ ਕਿਸਾਨ ਦਾ ਪੁੱਤਰ ਸੀ ਅਤੇ ਦੇਸ਼ ਲਈ ਆਪਣੀ ਜਾਨ ਗਵਾ ਬੈਠਾ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਏਜੰਡੇ ਨੂੰ ਇੱਕ ਪਾਸੇ ਰੱਖਣ ਅਤੇ ਪਹਿਲਾਂ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ।
ਸਿੰਘੂ ਸਰਹੱਦ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਪਹਿਲੀ ਵਾਰ ਮਨਾਇਆ ਗਿਆ। ਚੱਲ ਰਹੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਢਾਡੀ ਜਥੇ ਭਾਈ ਇਕਬਾਲ ਸਿੰਘ ਰਸੂਲਪੁਰ ਵਾਲਿਆਂ ਵਲੋਂ ਬੀਰ ਰਸੀ ਵਾਰਾਂ ਪੇਸ਼ ਕੀਤੀਆਂ ਗਈਆਂ, ਉਪਰੰਤ ਅਰਦਾਸ ਕਰਕੇ ਸੰਗਤਾਂ ‘ਚ ਦੇਗ ਵਰਤਾਈ ਗਈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਅੱਜ ਉਨ੍ਹਾਂ ਨੂੰ ਗੁਰਪੁਰਬ ਇੱਥੇ ਧਰਨੇ ‘ਚ ਹੀ ਮਨਾਉਣਾ ਪਿਆ ਪਰ ਉਹ ਗੁਰੂ ਸਾਹਿਬ ਦੇ ਵਾਰਸ ਹਨ ਅਤੇ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਗੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਹਿਯਾਤੀ ‘ਚ ਜਿੱਥੇ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਉੱਥੇ ਉਨ੍ਹਾਂ ਖੇਤੀ ਕਰਕੇ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਕਿੱਤੇ ਨੂੰ ਗੁਰੂ ਸਾਹਿਬਾਨ ਨੇ ਅਪਣਾਇਆ ਅੱਜ ਕੇਂਦਰ ਸਰਕਾਰ ਉਸ ਦੇ ਹੀ ਖ਼ਿਲਾਫ਼ ਕਾਨੂੰਨ ਲਾਗੂ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਵੱਖ-ਵੱਖ ਕਿਸਾਨ ਯੂਨੀਅਨ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਗੁਰਪੁਰਬ ਨੂੰ ਸਮਰਪਿਤ ਅਨੇਕਾਂ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਗੁਰਪੁਰਬ ਮੌਕੇ ਦੇਰ ਸ਼ਾਮ ਨੂੰ ਕਿਸਾਨਾਂ ਵਲੋਂ ਦੀਵੇ ਅਤੇ ਮੋਮਬੱਤੀਆਂ ਜਗ੍ਹਾ ਕੇ ਦੀਪਮਾਲਾ ਵੀ ਕੀਤੀ ਗਈ, ਜਿਸ ਕਾਰਨ ਸਿੰਘੂ ਸਰਹੱਦ ਇਕ ਤਰ੍ਹਾਂ ਨਾਲ ਰੌਸ਼ਨੀਆਂ ਨਾਲ ਜਗਮਗਾ ਉੱਠੀ।


ਗਾਇਕ ਗੁਰੂ ਰੰਧਾਵਾ ਨੇ ਟਵੀਟ ਕੀਤਾ, “ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਬੈਠ ਕੇ ਬਿੱਲ ਦਾ ਹੱਲ ਕਰਨ। ਅਸੀਂ ਸਾਰੇ ਕਿਸਾਨ ਪਰਿਵਾਰਾਂ ਵਿਚੋਂ ਹਾਂ ਅਤੇ ਮੈਂ ਆਪਣੇ ਕਿਸਾਨਾਂ ਦੇ ਨਾਲ ਖੜਾ ਹਾਂ। ਪ੍ਰਮਾਤਮਾ ਸਾਡੇ ਕਿਸਾਨਾਂ ਨੂੰ ਅਸੀਸ ਦੇਵੇ।”

ਚਰਖੀ ਦਾਦਰੀ ਦੇ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਜੋ ਕਿ ਸਾਂਗਵਾਨ ਖਾਪ ਦੇ ਪ੍ਰਧਾਨ ਵੀ ਹਨ ਅਤੇ ਖਾਪ ਦੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਦੇ ਫ਼ੈਸਲੇ ਦੇ ਚੱਲਦਿਆਂ ਉਨ੍ਹਾਂ ਨੇ ਅੱਜ ਆਪਣੇ ਚੇਅਰਮੈਨ ਅਹੁਦੇ ਨੂੰ ਛੱਡ ਦਿੱਤਾ ਹੈ। ਭਾਜਪਾ ਨੇ ਸੂਬੇ ‘ਚ ਸੱਤਾ ਕਾਬਜ਼ ਕਰਨ ਲਈ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੂੰ ਰਾਜ ਪਸ਼ੂਧਨ ਵਿਕਾਸ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਸੀ। ਵਿਧਾਇਕ ਸਾਂਗਵਾਨ ਨੇ ਕਿਹਾ ਕਿ ਖਾਪ ਕਿਸਾਨਾਂ ਦੇ ਅੰਦੋਲਨ ‘ਚ ਇਕ ਦਸੰਬਰ ਸਵੇਰੇ ਦਿੱਲੀ ਕੂਚ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਮ ਲੋਕਾਂ ‘ਚ ਹੀ ਨਹੀਂ, ਸਰਕਾਰ ਦੇ ਨਾਲ ਵੱਡੇ ਅਹੁਦਿਆਂ ‘ਤੇ ਬੈਠੇ ਲੋਕਾਂ ‘ਚ ਵੀ ਗ਼ੁੱਸਾ ਵਧਦਾ ਜਾ ਰਿਹਾ ਹੈ। ਇਸੇ ਦਰਮਿਆਨ ਅੱਜ ਰਾਜ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਸੋਮਬੀਰ ਸਾਂਗਵਾਨ ਨੇ ਆਪਣਾ ਅਹੁਦਾ ਛੱਡ ਦਿੱਤਾ। ਉਹ 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਚਰਖੀ ਦਾਦਰੀ ਸੀਟ ਤੋਂ ਭਾਜਪਾ ਦੀ ਉਮੀਦਵਾਰ ਪਹਿਲਵਾਨ ਬਬੀਤਾ ਫੋਗਾਟ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਸਨ।


ਅਦਾਕਾਰਾ ਗੁਲ ਪਨਾਗ ਨੇ ਪੁੱਛਿਆ ਕਿ ਕੀ ਕਿਸਾਨ ਸੁਣਵਾਈ ਦੇ ਹੱਕਦਾਰ ਨਹੀਂ ਹਨ। “ਬੇਸ਼ਕ #FarmerProtest ਰਾਜਨੀਤਿਕ ਹੈ! ਹੋਰ ਕਿਸ ਤਰ੍ਹਾਂ, ਦੁਖੀ ਲੋਕਾਂ ਦਾ ਇੱਕ ਹਿੱਸਾ ਲੋਕਤੰਤਰ ਵਿੱਚ ਆਪਣੀ ਗੱਲ ਰੱਖਦਾ ਹੈ? ਕਿਸੇ ਵੀ ਕਾਨੂੰਨ ਦੇ ਵਿਰੁੱਧ ਵਿਰੋਧ ਕਰਨਾ ਸੁਭਾਵਕ ਹੀ ਰਾਜਨੀਤਿਕ ਹੁੰਦਾ ਹੈ। ਕੀ ਉਹ ਦੇਸ਼ ਦੀ ਰਾਜਨੀਤਿਕ ਲੀਡਰਸ਼ਿਪ ਤੋਂ ਸੁਣਵਾਈ ਦੇ ਹੱਕਦਾਰ ਨਹੀਂ ਹਨ ( sic), ”


ਤਿੰਨੋਂ ਬਿਲਾਂ ਦਾ ਵਿਰੋਧ ਕਰ ਰਹੇ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਸਿੰਘੂ ਸਰਹੱਦ ਤੇ ਇਕੱਠੇ ਹੋਏ ਜੋ ਕਿ ਦਿੱਲੀ ਅਤੇ ਹਰਿਆਣਾ ਨੂੰ ਜੋੜਦਾ ਹੈ। ਭੀੜ ਨੂੰ ਕਾਬੂ ਵਿਚ ਰੱਖਣ ਲਈ ਪਾਣੀ ਦੀ ਤੋਪ ਅਤੇ ਅੱਥਰੂ ਗੈਸਾਂ ਦੀ ਵਰਤੋਂ ਲਈ ਦਿੱਲੀ ਪੁਲਿਸ ਦੀ ਅਲੋਚਨਾ ਕੀਤੀ ਗਈ। ਇਸ ਦੌਰਾਨ, ਸਥਿਤੀ ਦਿੱਲੀ ਦੇ ਬਾਡਰਾਂ ਦੁਆਲੇ ਤਣਾਅਪੂਰਨ ਬਣੀ ਰਹੀ ਅਤੇ ਯੂ ਪੀ, ਰਾਜਸਥਾਨ ਅਤੇ ਪੰਜਾਬ ਦੇ ਸੈਂਕੜੇ ਕਿਸਾਨਾਂ ਨੇ ਸਰਹੱਦੀ ਇਲਾਕਿਆਂ ‘ਤੇ ਕਿਸਾਨਾਂ ਦੇ ਵਿਰੋਧ’ ਚ ਸ਼ਮੂਲੀਅਤ ਕਰ ਰਹੇ ਹਨ।

ਦਿੱਲੀ ਦੀ ਸਿੰਘੂ ਸਰਹੱਦ ‘ਤੇ ਪਿਛਲੇ 4-5 ਦਿਨਾਂ ਤੋਂ ਪੱਕਾ ਧਰਨਾ ਲਗਾ ਕੇ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਟੇਜ ਦੀ ਸ਼ੁਰੂਆਤ ਧਾਰਮਿਕ ਪ੍ਰੋਗਰਾਮ ਨਾਲ ਕੀਤੀ ਗਈ। ਇਸ ਮੌਕੇ ਢਾਡੀ ਜਥੇ ਵਲੋਂ ਪੇਸ਼ ਕੀਤੀਆਂ ਗਈਆਂ ਜੋਸ਼ੀਲੀਆਂ ਤੇ ਬੀਰ ਰਸੀ ਵਾਰਾਂ ਕਿਸਾਨਾਂ ਅੰਦਰ ਨਵਾਂ ਜੋਸ਼ ਅਤੇ ਉਤਸ਼ਾਹ ਭਰ ਗਈਆਂ। ਬਾਅਦ ‘ਚ ਸਟੇਜ ‘ਤੇ ਬੋਲਣ ਵਾਲੇ ਵੱਖ-ਵੱਖ ਕਿਸਾਨ ਆਗੂਆਂ ਨੇ ਇਕਸੁਰ ਹੋ ਕੇ ਕਿਹਾ ਕਿ ਉਹ ਖੇਤੀ ਕਾਨੂੰਨ ਵਾਪਸ ਕਰਵਾਏ ਬਿਨਾਂ ਪਿੱਛੇ ਨਹੀਂ ਮੁੜਨਗੇ ਅਤੇ ਚਾਹੇ ਇਸ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਹਾਲਾਂਕਿ ਅੱਜ ਸਾਰਾ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕਿਸਾਨਾਂ ਨੂੰ ਬਿਨਾਂ ਸ਼ਰਤ ਮੁੜ ਗੱਲਬਾਤ ਦਾ ਸੱਦਾ ਦਿੱਤੇ ਜਾਣ ਦੀ ਕਿਸਾਨ ਜਥੇਬੰਦੀਆਂ ਅਤੇ ਮੀਡੀਆ ‘ਚ ਕਾਫ਼ੀ ਚਰਚਾ ਹੁੰਦੀ ਰਹੀ ਪਰ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਸਗੋਂ ਇਹ ਕਿਹਾ ਜਾਂਦਾ ਰਿਹਾ ਕਿ ਕੇਂਦਰ ਸਰਕਾਰ ਵਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੀ.ਐਸ.ਐੱਫ਼. ਤਾਇਨਾਤ ਕਰ ਦਿੱਤੀ ਗਈ ਹੈ ਪਰ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੜਕਾਹਟ ‘ਚ ਨਹੀਂ ਆਉਣਗੇ ਅਤੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਅੰਦੋਲਨ ਜਾਰੀ ਰੱਖਣਗੇ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: