Breaking News
Home / ਪੰਜਾਬ / ਫਰੀਦਕੋਟ ਦੇ ਨੌਜਵਾਨ ਦਾ ਦਿੱਲੀ ਮੋਰਚੇ ‘ਚ ਸ਼ਾਮਲ ਟਰੈਕਟਰਾਂ ‘ਚ ਮੁਫ਼ਤ ਤੇਲ ਪਾਉਣ ਦਾ ਐਲਾਨ

ਫਰੀਦਕੋਟ ਦੇ ਨੌਜਵਾਨ ਦਾ ਦਿੱਲੀ ਮੋਰਚੇ ‘ਚ ਸ਼ਾਮਲ ਟਰੈਕਟਰਾਂ ‘ਚ ਮੁਫ਼ਤ ਤੇਲ ਪਾਉਣ ਦਾ ਐਲਾਨ

ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਮੋਰਚੇ ਵਿੱਚ ਆਪਣੇ ਟਰੈਕਟਰਾਂ ਨਾਲ ਦਿੱਲੀ ਗਏ ਹੋਏ ਹਨ। ਇਸ ਸੰਘਰਸ਼ ਵਿੱਚ ਟਰੈਕਟਰਾਂ ਦਾ ਅਹਿਮ ਜ਼ਰੂਰਤ ਹੈ। ਟਰੈਕਟਰਾਂ ਵਿੱਚ ਤੇਲ ਪਾਉਣਾ ਹਰ ਕਿਸਾਨ ਲਈ ਸੰਭਵ ਨਹੀਂ ਤੇ ਇਹ ਕਾਫ਼ੀ ਖ਼ਰਚੇ ਦਾ ਕੰਮ ਹੁੰਦਾ ਹੈ। ਇਸ ਸੰਘਰਸ਼ ਵਿੱਚ ਛੋਟੀ ਕਿਸਾਨੀ ਨੂੰ ਵੱਡੇ ਪੱਧਰੇ ਤੇ ਆਪਣੇ ਟਰੈਕਟਰਾਂ ਸਮੇਤ ਗਈ ਹੈ। ਅਜਿਹੇ ਵੀਰਾਂ ਦਾ ਘਰ ਦਾ ਖਰਚਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਹੈ ਤੇ ਟਰੈਕਟਰ ਵਿੱਚ ਤੇਲ ਪਾਉਣ ਉਨ੍ਹਾਂ ਲਈ ਹੋਰ ਵੀ ਖ਼ਰਚੇ ਵਾਲਾ ਕੰਮ ਹੋਵੇਗਾ। ਇਹ ਹਾਲਤ ਨੂੰ ਦੇਖਦੇ ਹੋਏ ਹੀ ਉਸ ਦੇ ਮਨ ਵਿੱਚ ਲੋੜਵੰਦ ਦੇ ਟਰੈਕਟਰਾਂ ਵਿੱਚ ਤੇਲ ਪਾਉਣ ਦਾ ਵਿਚਾਰ ਆਇਆ। ਇਸੇ ਕਰ ਕੇ ਉਸ ਨੇ ਆਪਣੇ ਫੇਸਬੁਕ ਪੇਜ ਉੱਤੇ ਇਸ ਦਾ ਐਲਾਨ ਕੀਤਾ।

ਹੁਣ ਤੱਕ 30 ਹਜ਼ਾਰ ਤੱਕ ਦਾ ਤੇਲ ਪਵਾਇਆ-

ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੋਸਟ ਪਾਉਣ ਤੋਂ ਬਾਅਦ ਉਸ ਨੂੰ ਲੋੜਵੰਦ ਕਿਸਾਨ ਵੀਰਾਂ ਦੇ ਫ਼ੋਨ ਆਉਣ ਲੱਗੇ। ਜਿਸ ਤੋਂ ਬਾਅਦ ਉਹ ਹੁਣ ਤੱਕ 30 ਹਜ਼ਾਰ ਰੁਪਏ ਤੋਂ ਉੱਪਰ ਦਾ ਤੇਲ ਪਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦ ਕਿਸਾਨ ਪੈਟਰੋਲ ਪੰਪ ਤੋਂ ਉਸ ਨੂੰ ਵੀਡੀਓ ਕਾਲ ਕਰਦੇ ਹਨ। ਇਸ ਤੋਂ ਬਾਅਦ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਉਹ ਪੀਟੀਐਮ ਦੁਆਰਾ ਪੈਟਰੋਲ ਪੰਪ ਨੂੰ ਭੁਗਤਾਨ ਕਰ ਦਿੰਦੇ ਹਨ। ਕੋਈ ਜਾਅਲੀ ਮਾਮਲਾ ਨਾ ਆ ਜਾਵੇ, ਇਸ ਲਈ ਵੀਡੀਓ ਕਾਲ ਦੁਆਰਾ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਉਹ ਤੇਲ ਪਾਉਂਦੇ ਹਨ।

ਲੋੜ ਪੈਣ ਤੇ ਇੱਕ ਕਿੱਲਾ ਵੇਚਣ ਦਾ ਐਲਾਨ-

ਪ੍ਰਿਤਪਾਲ ਸਿੰਘ ਔਲਖ ਨੇ ਦੱਸਿਆ ਕਿ ਉਹ ਛੋਟੀ ਕਿਸਾਨੀ ਨਾਲ ਸਬੰਧਿਤ ਹੈ। ਟਰੈਕਟਰਾਂ ਵਿੱਚ ਤੇਲ ਪਾਉਣ ਤੋਂ ਬਾਅਦ ਵੀ ਉਸ ਨੇ ਐਲਾਨ ਕੀਤਾ ਹੈ ਕਿ ਜੇ ਲੋੜ ਪਈ ਤਾਂ ਉਹ ਆਪਣਾ ਇੱਕ ਕਿੱਲਾ ਵੀ ਵੇਚ ਦੇਵੇਗਾ। ਇੱਥੇ ਦੱਸਣਯੋਗ ਹੈ ਕਿ ਪ੍ਰਿਤਪਾਲ ਘਰੋਂ ਕੋਈ ਬਹੁਤ ਸੋਖੇ ਪਰਿਵਾਰ ਵਿੱਚੋਂ ਨਹੀਂ ਹੈ ਪਰ ਉਹ ਕਿਸਾਨ ਸੰਘਰਸ਼ ਤੇ ਲੋੜ ਪੈਣ ਤੇ ਸਭ ਕੁੱਝ ਵਾਰਨ ਲਈ ਤਿਆਰ ਹੈ। ਉਹ ਦੋ ਭੈਣਾਂ ਦਾ ਇਕੱਲਾ ਭਰਾ ਹੈ। ਉਨ੍ਹਾਂ ਦੇ ਪਰਿਵਾਰ ਕੋਲ ਚਾਰ ਕਿੱਲੇ ਪੈਲੀ ਹੈ। ਉਹ ਖ਼ੁਦ ਲੁਧਿਆਣਾ ਵਿੱਚ ਜੁਝਾਰ ਟਰਾਂਸਪੋਰਟ ਵਿੱਚ ਮੈਨੇਜਰ ਦੇ ਤੌਰ ਉੱਤੇ ਕੰਮ ਕਰਦਾ ਹੈ। ਉਸ ਦੀ ਮਹੀਨੇ ਦੀ ਤਨਖ਼ਾਹ 25 ਹਜ਼ਾਰ ਰੁਪਏ ਹੈ।

ਜਜ਼ਬੇ ਦੀ ਹੋ ਰਹੀ ਪ੍ਰਸ਼ੰਸਾ-

ਜਦੋਂ ਤੋਂ ਪ੍ਰਿਤਪਾਲ ਨੇ ਟਰੈਕਟਰਾਂ ਵਿੱਚ ਮੁਫ਼ਤ ਤੇਲ ਪਾਉਣ ਦਾ ਐਲਾਨ ਕੀਤਾ ਹੈ, ਉਸ ਨੂੰ ਦੇਸਾ-ਵਿਦਸ਼ਾਂ ਵਿੱਚ ਪ੍ਰਸ਼ੰਸਾ ਲਈ ਰੋਜ਼ਾਨਾ ਬਹੁਤ ਫ਼ੋਨ ਆ ਰਹੇ ਹਨ। ਉਸ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ ਜਾ ਰਿਹਾ ਹੈ।

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: