Breaking News
Home / ਦੇਸ਼ / ਕੇਜਰੀਵਾਲ ਸਰਕਾਰ ਦਾ ਕਿਸਾਨਾਂ ਨਾਲ ਵੱਡਾ ਧੋਖਾ:

ਕੇਜਰੀਵਾਲ ਸਰਕਾਰ ਦਾ ਕਿਸਾਨਾਂ ਨਾਲ ਵੱਡਾ ਧੋਖਾ:

ਕੇਜਰੀਵਾਲ ਸਰਕਾਰ ਦਾ ਕਿਸਾਨਾਂ ਨਾਲ ਵੱਡਾ ਧੋਖਾ: ਕੇਂਦਰ ਦਾ ਬਣਾਇਆ ਕਾਨੂੰਨ ਦਿੱਲੀ ਵਿੱਚ ਲਾਗੂ ਕੀਤਾ; ਕੇਂਜਰੀਵਾਲ ਸਰਕਾਰ ਦੇ ਫੈਸਲੇ ਨਾਲ ਪੰਜਾਬ ਦੇ ਆਪ ਆਗੂ ਕੁੜਿੱਕੀ ਵਿੱਚ ਫਸੇ;

ਇੰਡੀਅਨ ਐਕਸਪ੍ਰੈਸ ਅਖਬਾਰ ਦੇ 1 ਦਸੰਬਰ ਵਾਲੇ ਅੰਕ ਵਿੱਚ ਛਪੀ ਖਬਰ ਮੁਤਾਬਕ ਕਿ ਕੇਜਰੀਵਾਲ ਸਰਕਾਰ ਨੇ “ਫਾਰਮਾਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ (ਪ੍ਰੋਮੋਸ਼ਨ ਐਂਡ ਫੈਸਿਲੀਟੇਸ਼ਨ) ਐਕਟ 2020 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਭਾਵੇਂ ਕਿ ਅਰਵਿੰਦਰ ਕੇਜਰੀਵਾਲ ਨੇ ਖੁਦ ਕੇਂਦਰ ਦੇ ਨਵੇਂ ਕਾਨੂੰਨਾਂ ਨੂੰ ‘ਕਿਸਾਨ-ਵਿਰੋਧੀ’ ਦੱਸਿਆ ਸੀ ਪਰ ਹੁਣ ਉਸ ਦੀ ਸਰਕਾਰ ਨੇ ਉਹਨਾਂ ਹੀ ਤਿੰਨ ਕਾਨੂੰਨਾਂ ਵਿਚੋਂ ਇੱਕ ਨੂੰ ਦਿੱਲੀ ਵਿੱਚ ਲਾਗੂ ਕਰ ਦਿੱਤਾ ਹੈ।

ਕੇਜਰੀਵਾਲ ਸਰਕਾਰ ਦੇ ਫੈਸਲੇ ਨੇ ਪੰਜਾਬ ਦੇ ਆਪ ਆਗੂ ਕੁੜਿੱਕੀ ਵਿੱਚ ਫਸਾਏ:

ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪੰਜਾਬ ਦੇ ਆਪ ਆਗੂਆਂ ਤੇ ਵਿਧਾਇਕਾਂ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ। ਇੱਕ ਤਾਂ ਪਹਿਲਾਂ ਹੀ ਕਿਸਾਨੀ ਸੰਘਰਸ਼ ਵਿੱਚ ਸਿਆਸਤਦਾਨਾਂ ਨੂੰ ਥਾਂ ਨਹੀਂ ਮਿਲ ਰਹੀ ਜਿਸ ਕਾਰਨ ਉਹਨਾਂ ਨੂੰ ਆਪਣੀ ਹੋਂਦ ਪ੍ਰਗਟਾਉਣ ਲਈ ਤਰ੍ਹਾਂ-ਤਰ੍ਹਾਂ ਦੇ ਅਡੰਬਰ ਰਚਣੇ ਪੈ ਰਹੇ ਹਨ ਓਥੇ ਦੂਜੇ ਬੰਨੇ ਕੇਜਾਰੀਵਾਲ ਸਰਕਾਰ ਨੇ ਬਿਲਕੁਲ ਉਸ ਵੇਲੇ ਕੇਂਦਰ ਵੱਲੋਂ ਬਣਾਇਆ ਨਵਾਂ ਖੇਤੀ ਕਾਨੂੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਦੋਂ ਪੰਜਾਬ ਦੇ ਲੱਖਾਂ ਕਿਸਾਨ ਇਨ੍ਹਾਂ ਕਾਨੂੰਨਾਂ ਵਿਰੁੱਧ ਦਿੱਲੀ ਦੀ ਹੱਦਾਂ ਉੱਤੇ ਮੋਰਚੇ ਲਾਈ ਬੈਠੇ ਹਨ। ਇਸ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਲਈ ਲੋਕਾਂ ਵਿੱਚ ਮੂੰਹ ਵਿਖਾਉਣ ਹੋਰ ਵੀ ਔਖਾ ਹੋ ਗਿਆ ਹੈ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: