Breaking News
Home / ਪੰਜਾਬ / ‘ਦਿੱਲੀ ਕਿਸਾਨ ਮੋਰਚੇ’ ‘ਤੇ ਇੱਕ ਹੋਰ ਕਿਸਾਨ ਨੇ ਪਾਈ ਸ਼ਹੀਦੀ

‘ਦਿੱਲੀ ਕਿਸਾਨ ਮੋਰਚੇ’ ‘ਤੇ ਇੱਕ ਹੋਰ ਕਿਸਾਨ ਨੇ ਪਾਈ ਸ਼ਹੀਦੀ

ਚੰਡੀਗੜ੍ਹ : ਕਿਸਾਨ ਸੰਘਰਸ਼ ਦੌਰਾਨ ਦਿੱਲੀ ਮੋਰਚੇ ਤੇ ਗਏ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਇਹ ਮ੍ਰਿਤਕ ਕਿਸਾਨ ਗੱਜਣ ਸਿੰਘ (55) ਸਪੁੱਤਰ ਪਾਲ ਸਿੰਘ ਪਿੰਡ ਖੱਟਰਾਂ ਤਹਿਸੀਲ ਸਮਰਾਲਾ ਲੁਧਿਆਣਾ ਤੋਂ 24 ਨਵੰਬਰ ਤੋਂ ਦਿੱਲੀ ਮੋਰਚੇ ਤੇ ਗਏ ਹੋਏ ਸਨ। ਇਸ ਘਟਨਾ ਸਮੇਂ ਨਾਲ ਮੌਜੂਦ ਪਿੰਡ ਦੇ ਹੀ ਕਿਸਾਨ ਸੁਖਵਿੰਦਰ ਸਿੰਘ ਖੱਟਰਾਂ ਨੇ ਦੱਸਿਆ ਕਿ ਉਹ 26 ਤਰੀਕ ਤੋਂ ਦਿੱਲੀ ਕਿਸਾਨ ਮੋਰਚੇ ਤੇ ਡਟੇ ਹੋਏ ਹਨ। ਬੀਤੀ ਰਾਤ ਨੂੰ ਬਹਾਦਰਗੜ੍ਹ ਬਾਡਰ ਤੇ ਅਚਾਨਕ ਪਹੁੰਚਣ ਦਾ ਸੱਦਾ ਮਿਲਿਆ ਤਾਂ ਉਹ ਟਰਾਲੀ ਸਮੇਤ ਰਵਾਨਾ ਹੋਏ। ਇਸ ਦੌਰਾਨ ਕਿਸਾਨ ਗੱਜਣ ਸਿੰਘ ਵੀ ਨਾਲ ਸਨ, ਅਚਾਨਕ ਹੀ ਉਨ੍ਹਾ ਦੀ ਸਿਹਤ ਖਰਾਬ ਹੋਈ ਤੇ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਤਪਾਲ ਵਿੱਚ ਲਿਆਇਆ ਗਿਆ ਪਰ ਉਹ ਪੂਰੇ ਹੋ ਗਏ ਸਨ। ਉਨ੍ਹਾਂ ਦੱਸਿਆ ਉਨ੍ਹਾਂ ਕਿ ਉਹ ਕਿਸਾਨ ਘੋਲ ਨੂੰ ਸਮਪਰਿਤ ਸਨ ਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਮੋਰਚੇ ਤੋਂ ਵਾਪਸ ਘਰ ਜਾਣ ਨੂੰ ਤਿਆਰ ਨਹੀਂ ਸਨ।ਉਹ 24 ਤਰੀਕ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੂਰ ਦੇ ਅਗਵਾਈ ਵਿੱਚ ਵੱਡੇ ਕਾਫ਼ਲੇ ਦੇ ਨਾਲ਼ ਘੁਲਾਲ ਟੋਲ ਪਲਾਜ਼ੇ ਤੋਂ ਹੀ ਦਿੱਲੀ ਗਏ ਹੋਏ ਸਨ। ਉਹ ਆਪਣੇ ਪਿੰਡ ਦੋ ਟਰਾਲੀਆਂ ਨਾਲ ਆਏ ਸਨ।

ਗਰੀਬ ਕਰਜ਼ਈ ਕਿਸਾਨ ਸੀ-

ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੱਜਣ ਸਿੰਘ ਛੋਟੀ ਕਿਸਾਨੀ ਵਿੱਚੋਂ ਸੀ। ਉਸਦੇ ਦੋ ਭਰਾ ਤੇ ਇੱਕ ਭੈਣ ਸੀ। ਪਰਿਵਾਰ ਨੂੰ ਕੋਲ ਕੁੱਲ ਚਾਰ ਏਕੜ ਜ਼ਮੀਨ ਹੈ। ਇਸ ਜ਼ਮੀਨ ਉੱਤੇ ਵੀ ਕਰਜ਼ਾ ਚੜਿਆ ਹੋਇਆ ਹੈ। ਗਰੀਬ ਕਿਸਾਨੀ ਦਾ ਦੁਖਾਂਤ ਕਾਰਨ ਹੀ ਉਸਦੇ ਸਿਰਫ ਵੱਡਾ ਭਰਾ ਵਿਆਹਿਆ ਹੋਈ ਸੀ। ਜਦਕਿ ਦੋ ਭਰਾ ਹਲੇ ਵੀ ਅਣਵਿਆਹੇ ਸਨ। ਜਿਸ ਕਾਰਨ ਪਰਿਵਾਰ ਵੀ ਇਕੱਠਾ ਰਹਿੰਦਾ ਹੈ।
ਕਿਸਾਨੀ ਘੋਲ ਨੂੰ ਸਮਰਪਿਤ-

ਸਮਾਜਸੇਵੀ ਦੀਪ ਦਿਲਬਰ ਸਿੰਘ ਨੇ ਦੱਸਿਆ ਕਿ ਗੱਜਣ ਸਿੰਘ ਨੇਕ ਦਿਲ ਤੇ ਸਭ ਦਾ ਭਲਾ ਸੋਚਣ ਵਾਲਾ ਕਿਸਾਨ ਸੀ। ਜਦੋਂ ਦਾ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਚੱਲ ਰਿਹਾ ਹੈ ਕਿ ਉਹ ਡਟ ਕੇ ਸਮਰਾਲਾ ਦੇ ਘੁਲਾਲ ਟੋਲ ਪਲਾਜ਼ੇ ਉੱਤੇ ਡਟੇ ਹੋਏ ਸਨ। ਉਹ ਦੂਜਿਆਂ ਨੂੰ ਵੀ ਸੰਘਰਸ਼ ਲਈ ਪ੍ਰੇਰਿਤ ਕਰਦੇ ਸਨ। ਉਨ੍ਹਾਂ ਦੱਸਿਆ ਕਿ ਬਾਬਾ ਜੀ ਅਕਸਰ ਆਪਣੀ ਗੱਲਬਾਤ ਵਿੱਚ ਸ਼ਹੀਦੀਆਂ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਉਹ ਆਪਣੇ ਬੋਲ ਪੁਗਾ ਗਏ। ਉਹਨਾਂ ਦੇ ਕਿਸਾਨੀ ਸੰਘਰਸ਼ ਵਿੱਚ ਦਿੱਤੇ ਗਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾਂ ਯਾਦ ਰੱਖਣਗੀਆਂ।

ਮ੍ਰਿਤਕ ਦੇਹ ਦਾ ਪੋਸਟਮਾਰਟਮ-

ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਦਿੱਲੀ ਪੁੱਜ ਗਏ ਹਨ। ਫਿਲਹਾਲ ਮ੍ਰਿਤਕ ਦੇਹ ਹਸਪਤਾਲ ਵਿੱਚ ਹੈ। ਇਸਦਾ ਪੋਸਟਮਾਰਟ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ।

ਐਲਾਨਿਆ ਸ਼ਹੀਦ- ਭਾਰਤੀ ਕਿਾਸਨ ਯੂਨੀਅਨ ਸਿੱਧੂਪਰ ਦੇ ਮੋਹਾਲੀ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਗੱਜਣ ਸਿੰਘ ਦੇ ਜੱਜਬੇ ਨੂੰ ਜਥੇਬੰਦੀ ਸਲਾਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਦਿੱਲੀ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਿਆ ਹੈ। ਉਹ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਦਿੱਲੀ ਮੋਰਚੇ ਤੇ ਡਟੇ ਹੋਏ ਸਨ। ਤੇ ਇਸ ਗੱਲ ਲਈ ਅੜੋਲ ਸਨ ਕਿ ਹੁਣ ਕਿਸੇ ਵੀ ਸੂਰਤ ਵਿੱਚ ਸੰਘਰਸ਼ ਜਿੱਤਣ ਤੋਂ ਬਿਨਾਂ ਘਰ ਨਹੀਂ ਮੁੜਣਗੇ। ਉਹ ਦਿੱਲੀ ਮੋਰਚੇ ਉੱਤੇ ਵੀ ਦੂਜੇ ਸਾਥੀਆਂ ਨੂੰ ਸਿੱਖ ਧਰਮ ਵਿੱਚ ਕੁਰਬਾਨੀਆਂ ਦੀਆਂ ਉਦਾਹਰਨਾਂ ਦੇ ਕੇ ਪ੍ਰੇਰਿਤ ਕਰਦੇ ਸਨ। ਉਹ ਦਿੱਲੀ ਮੋਰਚੇ ਤੇ ਬਿਨਾਂ ਆਰਾਮ ਲਏ ਜਥੇਬੰਦੀ ਦੀ ਹਰ ਕਾਰਜ਼ ਮੂਹਰੇ ਹੋ ਕੇ ਨਿਭਾ ਰਹੇ ਸਨ। ਕਿਸਾਨ ਘੋਲ ਦੇ ਇਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਜਥੇਬੰਦੀ ਉਸਦੀ ਮਿਹਨਤ, ਲਗਨ ਤੇ ਸਪਰਮਣ ਭਾਵਨਾ ਨੂੰ ਸਲਮਾਨ ਕਰਦੀ ਹੈ।

ਪਰਿਵਾਰ ਲਈ ਮੁਆਵਜ਼ੇ ਦੀ ਮੰਗ- ਕਿਸਾਨ ਆਗੂ ਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੱਜਣ ਦਾ ਪਰਿਵਾਰ ਕਰਜ਼ੇ ਦੇ ਦੁਖਾਂਤ ਤੋਂ ਲੰਘ ਰਿਹਾ ਹੈ। ਪਰਿਵਾਰ ਦੀ ਹਾਲਤਾ ਚੰਗੀ ਨਹੀਂ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਪਰਿਵਾਰ ਦੀ ਮਦਦ ਲਈ ਸਰਕਾਰ ਨੂੰ ਪੂਰੇ ਕਰਜ਼ੇ ਉੱਤੇ ਲਕੀਰ ਮਾਰਨ ਤੇ ਮੁਆਵਜ਼ੇ ਦੇ ਨਾਲ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਕਿਸਾਨ ਮੋਰਚੇ ਵਿੱਚ ਦੋ ਵਿਅਕਤੀਆਂ ਦੀ ਮੌਤ ਚੁੱਕੀ ਹੈ। ਇੱਕ ਮਾਨਸਾ ਜਿਲ੍ਹਾ ਗਰੀਬ ਕਿਸਾਨ ਧੰਨਾ ਸਿੰਘ(40) ਤੇ ਦੂਜਾ ਕਿਸਾਨਾਂ ਦੀ ਸੇਵਾ ਲਈ ਦਿੱਲੀ ਮੋਰਚੇ ਵਿੱਚ ਗਿਆ ਧਨੌਲੇ ਦਾ ਟਰੈਕਟਰ ਮਕੈਨਿਕ ਜਣਕ ਰਾਜ(60) ਹੈ। ਇੰਨਾਂ ਦੋਹਾਂ ਨੂੰ ਜਥੇਬੰਦੀਆਂ ਕਿਸਾਨ ਮੋਰਚੇ ਦੇ ਸ਼ਹੀਦ ਐਲਾਨ ਚੁੱਕੀਆਂ ਹਨ।

About admin

Check Also

ਪਟਨਾ ਸਾਹਿਬ ਵਿਖੇ ਅਰਦਾਸ ਕਰਦਿਆਂ ਜ਼ਮੀਨ ‘ਤੇ ਡਿੱਗੇ ਸਿੰਘ ਸਾਹਿਬ, ਵੀਡੀਓ ਦਾ ਪੂਰਾ ਸੱਚ ਸੁਣੋ

ਪਟਨਾ ਸਾਹਿਬ ਵਿਖੇ ਅਰਦਾਸ ਕਰਦਿਆਂ ਜ਼ਮੀਨ ‘ਤੇ ਡਿੱਗੇ ਸਿੰਘ ਸਾਹਿਬ, ਵੀਡੀਓ ਦਾ ਪੂਰਾ ਸੱਚ ਸੁਣੋ …

%d bloggers like this: