
ਕੁੱਲਗੜ੍ਹੀ ,29 ਨਵੰਬਰ -ਫਿਰੋਜ਼ਪੁਰ ਮੋਗਾ ਮਾਰਗ ‘ਤੇ ਪਿੰਡ ਆਲੇ ਵਾਲਾ ਦੇ ਨਜ਼ਦੀਕ ਹਰਿਆਲੀ ਪੈਟਰੋਲ ਪੰਪ ‘ਤੇ ਕੰਮ ਕਰਦੇ ਚਾਰ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ।ਇਹ ਪੰਪ ਦੇ ਮੁਲਾਜ਼ਮ ਪੰਪ ‘ਤੇ ਲੋਹੇ ਦੀ ਪੌੜੀ ਨਾਲ ਕੋਈ ਕੰਮ ਕਰ ਰਹੇ ਸਨ ਕਿ ਪੌੜੀ ਉੱਪਰ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ।
ਇਸ ਦਰਦਨਾਕ ਹਾਦਸੇ ਵਿਚ ਪੰਪ ‘ਤੇ ਡਰਾਇਵਰੀ ਦਾ ਕੰਮ ਕਰਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਗਮੀਤ ਸਿੰਘ ਉਰਫ ਜੀਤਾ ਤੂਤ ਪੁੱਤਰ ਸਵਰਗਵਾਸੀ ਜਗੀਰ ਸਿੰਘ ਵਾਸੀ ਪਿੰਡ ਤੂਤ ਉਮਰ 37 ਸਾਲ ਦੇ ਲਗਭਗ ਦੀ ਮੌਤ ਹੋ ਗਈ ।ਇਸ ਹਾਦਸੇ ਕਰਨ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ।ਹਾਦਸੇ ‘ਚ ਉਸ ਦੇ ਨਾਲ ਕੰਮ ਕਰਦੇ ਮੁਲਾਜ਼ਮ ਕਿਸ਼ੋਰ ਕੁਮਾਰ ਅਤੇ ਆਕਾਸ਼ ਜ਼ਖ਼ਮੀ ਹੋ ਗਏ , ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ।