
ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਅਹਿਮ ਗੱਲ ਹੈ ਕਿ ਦੇਸ਼ ਨਾਲੋਂ ਵੱਧ ਇਸ ਅੰਦੋਲਨ ਦੀ ਚਰਚਾ ਵਿਦੇਸ਼ਾਂ ਵਿੱਚ ਹੋ ਰਹੀ ਹੈ। ਵਿਦੇਸ਼ੀ ਮੀਡੀਆ ਇਸ ਨੂੰ ਕਾਫੀ ਅਹਿਮੀਅਤ ਦੇ ਰਿਹਾ ਹੈ। ਉਧਰ, ਵਿਦੇਸ਼ਾਂ ਵਿੱਚ ਵਸੇ ਪੰਜਾਬੀ ਵੀ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ।
ਪਰਵਾਸੀਆ ਵੱਲੋਂ ਜਿੱਥੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਲਈ ਮੁਹਿੰਮ ਵਿੱਢੀ ਹੋਈ ਹੈ, ਉੱਥੇ ਹੀ ਉਨ੍ਹਾਂ ਨੇ ਮਾਲੀ ਮੱਦਦ ਭੇਜਣੀ ਸ਼ੁਰੂ ਕਰ ਦਿੱਤੀ ਹੈ। ਐਨਆਰਆਈਜ਼ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨਾਲ ਧੱ ਕੇ ਸ਼ਾ ਹੀ ਤੇ ਜ਼ੁ ਲ ਮ ਤੋਂ ਫਿਕਰਮੰਦ ਹਨ। ਕੈਨੇਡਾ ਦੇ ‘ਵਰਲਡ ਫਾਇਨਾਂਸ਼ੀਅਲ ਗਰੁੱਪ’ ਦੇ ਰਾਜਾ ਧਾਲੀਵਾਲ ਤੇ ਕਾਰਜਕਾਰੀ ਟੀਮ ਵੱਲੋਂ ਕਿਸਾਨਾਂ ਦੀ ਮੱਦਦ ਲਈ 50 ਹਜ਼ਾਰ ਕੈਨੇਡੀਅਨ ਡਾਲਰ (ਕਰੀਬ 25 ਲੱਖ ਰੁਪਏ) ਦਾਨ ਦਿੱਤੇ ਗਏ ਹਨ। ਉਨ੍ਹਾਂ ਵੱਲੋਂ ਇਹ ਦਾਨ ਲੰਗਰ ਲਈ ਦਿੱਤਾ ਗਿਆ ਹੈ। ਉਨ੍ਹਾਂ ਨੇ ਖ਼ਾਲਸਾ ਏਡ ਦੇ ਰਵੀ ਸਿੰਘ ਨੂੰ ਵਿੱਤ ਸੌਂਪ ਦਿੱਤਾ ਹੈ।
ਵੀਡੀਓ ਸੁਨੇਹਾ ਜਾਰੀ ਕਰਦਿਆਂ ਰਾਜਾ ਧਾਲੀਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਆਰਥਿਕ, ਭਾਈਚਾਰਕ ਤੇ ਸਿਆਸੀ ਸਮਰਥਨ ਲਈ ਆਪਣੀ ਆਵਾਜ਼ ਬੁਲੰਦ ਕਰਨਗੇ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕੀਤਾ, ‘‘ਭਾਰਤ ਵਿੱਚ ਸ਼ਾਂਤੀਪੂਰਵਕ ਪ੍ਰਦਰਸ਼ਨਕਾਰੀਆਂ ਨਾਲ ਕੇ ਸ਼ਾ ਹੀ ਕਰਨ ਦੀਆਂ ਰਿਪੋਰਟਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੇਰੇ ਬਹੁਤ ਸਾਰੇ ਜਾਣਕਾਰਾਂ ਦੇ ਪਰਿਵਾਰ ਉੱਥੇ ਹਨ ਤੇ ਉਹ ਉਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ।
I agree with @TanDhesi This sort of oppressive behaviour against peaceful protesters is unacceptable and tarnishes the reputation of India. https://t.co/J6qsKYwfxu
— John McDonnell MP (@johnmcdonnellMP) November 29, 2020
ਸਿਹਤਮੰਦ ਲੋਕਤੰਤਰ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਆਗਿਆ ਦਿੰਦੇ ਹਨ। ਇਸ ਵਿੱਚ ਸ਼ਾਮਲ ਧਿਰਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਹ ਬੁਨਿਆਦੀ ਹੱਕ ਕਾਇਮ ਰੱਖਿਆ ਜਾਵੇ।’’
The reports of peaceful protesters being brutalized in India are very troubling. Many of my constituents have family there and are worried about the safety of their loved ones. Healthy democracies allow peaceful protest. I urge those involved to uphold this fundamental right. https://t.co/myWev8t3uW
— Harjit Sajjan (@HarjitSajjan) November 28, 2020
ਕੈਨੇਡਾ ਵਿੱਚ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਟਵੀਟ ਕੀਤਾ, ‘‘ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਭਾਰਤ ਸਰਕਾਰ ਵੱਲੋਂ ਕੀਤੀ ਹਿੰ ਸਾ ਬਹੁਤ ਭਿ ਆ ਨ ਕ ਹੈ। ਮੈਂ ਪੰਜਾਬ ਤੇ ਭਾਰਤ ਭਰ ਦੇ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟਾਉਂਦਾ ਹਾਂ ਤੇ, ਭਾਰਤ ਸਰਕਾਰ ਨੂੰ ਸੱਦਾ ਦਿੰਦਾ ਹਾਂ ਕਿ ਉਹ ਹਿੰ ਸਾ ਦੀ ਬਜਾਏ ਸ਼ਾਂਤਮਈ ਗੱਲਬਾਤ ਦੇ ਰਾਹ ਪਵੇ। ’’
These images are horrific. I come from a family of farmers. I feel the pain & struggle of farmers protesting laws that threaten their livelihoods. The state continues to meet peaceful protestors with violence & brutality. #IStandWithFarmers & support their call for justice. pic.twitter.com/KfufKTLVO3
— Gurratan Singh (@GurratanSingh) November 28, 2020
ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੋਸਟ ਕੀਤਾ, ‘‘ਇਹ ਵੱਖਰੀ ਕਿਸਮ ਦੇ ਲੋਕ ਨੇ, ਜੋ ਉਨ੍ਹਾਂ ਦਾ ਢਿੱਡ ਭਰਦੇ ਨੇ ਜਿਨ੍ਹਾਂ ਨੂੰ ਇਨ੍ਹਾਂ ਨੂੰ ਕੁੱਟਣ ਤੇ ਦਬਾਉਣ ਦਾ ਹੁਕਮ ਦਿੱਤਾ ਗਿਆ ਹੈ। ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਪੰਜਾਬ ਤੇ ਭਾਰਤ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦਾ ਸਾਥ ਦਿੰਦਾ ਹਾਂ, ਜੋ ਸ਼ਾਂਤੀਪੂਰਵਕ ਢੰਗ ਨਾਲ ਖੇਤੀ ਬਿੱਲ 2020 ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।’’
It takes a special kind of people to feed those ordered to beat and suppress them.
I stand with farmers of the #Punjab and other parts of #India, including our family and friends, who are peacefully protesting against the encroaching privatisation of #FarmersBill2020. pic.twitter.com/TFywBgtK9X
— Tanmanjeet Singh Dhesi MP (@TanDhesi) November 28, 2020