Breaking News
Home / ਰਾਸ਼ਟਰੀ / ਸਾਬਕਾ PM ਮਨਮੋਹਨ ਸਿੰਘ ਦੀ ਤਬੀਅਤ ਵਿਗੜੀ, ਏਮਜ਼ ’ਚ ਭਰਤੀ

ਸਾਬਕਾ PM ਮਨਮੋਹਨ ਸਿੰਘ ਦੀ ਤਬੀਅਤ ਵਿਗੜੀ, ਏਮਜ਼ ’ਚ ਭਰਤੀ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬੁਖਾਰ ਅਤੇ ਕਮਜ਼ੋਰੀ ਨਾਲ ਏਮਜ਼ ਵਿਚ ਹੋਏ ਦਾਖਲ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦਿੱਲੀ ਵਿਚ ਭਰਤੀ ਕਰਵਾਇਆ ਗਿਆ ਹੈ। ਸਾਲ 2004 ਤੋਂ 2014 ਤਕ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਇਸੇ ਸਾਲ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋ ਗਏ ਸਨ। ਉਨ੍ਹਾਂ ਦਾ 19 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਏਮਜ਼ ਦੇ ਟਰਾਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਸੀ. ਇਸ ਤੋਂ ਬਾਅਦ 29 ਅਪ੍ਰੈਲ ਨੂੰ ਉਨ੍ਹਾਂ ਨੂੰ ਏਮਜ਼ ਦੇ ਟਰਾਮਾ ਸੈਂਟਰ ਤੋਂ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਉਮਰ 88 ਸਾਲ ਹੈ ਤੇ ਉਨ੍ਹਾਂ ਨੂੰ ਸ਼ੂਗਰ ਦੀ ਵੀ ਬਿਮਾਰੀ ਹੈ।

ਸਾਬਕਾ ਪ੍ਰਧਾਨ ਮੰਤਰੀ ਦੀ ਦੋ ਵਾਰ ਬਾਈਪਾਸ ਸਰਜਰੀ ਵੀ ਹੋ ਚੁੱਕੀ ਹੈ। ਉਨ੍ਹਾਂ ਦੀ ਪਹਿਲੀ ਸਰਜਰੀ ਸਾਲ 1990 ਵਿਚ ਯੂਨਾਈਟਿਡ ਕਿੰਗਡਮ ਵਿਚ ਹੋਈ ਸੀ, ਜਦਕਿ 2009 ਵਿਚ ਏਮਜ਼ ਵਿਚ ਉਨ੍ਹਾਂ ਦੀ ਦੂਜੀ ਬਾਈਪਾਸ ਸਰਜਰੀ ਕੀਤੀ ਗਈ ਸੀ। ਪਿਛਲੇ ਸਾਲ ਮਈ ਦੇ ਮਹੀਨੇ ਵਿਚ ਵੀ ਉਨ੍ਹਾਂ ਨੂੰ ਬੁਖ਼ਾਰ ਦੇ ਚਲਦਿਆਂ ਹਸਪਤਾਲ ਵਿਚ ਭਰਤੀ ਹੋਣਾ ਪਿਆ ਸੀ।

Check Also

ਆਰੀਅਨ ਖਾਨ ਵੱਡੇ ਚਿੱਟੇ ਦੇ ਸਰਗਣੇ ਦਾ ਹਿੱਸਾ ਅਤੇ ਚਿੱਟੇ ਦਾ ਆਦਿ – NCB

ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚ ਰ ਸ ਮਿਲਣ ‘ਤੇ ਏਨਾ ਵਾਵੇਲਾ ਤੇ …

%d bloggers like this: