ਕਾਟਜੂ ਕਹਿੰਦਾ ਹੁਣ ਆਪਾਂ ਕਿਸਾਨਾਂ ਦੇ ਡਾਂਗ ਫੇਰਨੀ

ਕਿਸਾਨ ਕਾਫ਼ਲਿਆਂ ਦੇ ਮੁਹਾਜ਼ ਤੋਂ, 28 ਨਵੰਬਰ-ਖੇਤੀ ਕਾਨੂੰਨਾਂ ਖ਼ਿਲਾਫ਼ ਗਰਜਵੀਂ ਆਵਾਜ਼ ਬੁਲੰਦ ਕਰਕੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰੀ ਰੋਕਾਂ ਤੋੜ ਕੇ ਅੱਗੇ ਵਧਦੇ ਕਿਸਾਨ ਕਾਫ਼ਲਿਆਂ ਨੇ ਦਿੱਲੀ ਘੇਰ ਲਈ ਹੈ | ਹਜ਼ਾਰਾਂ ਦੀ ਗਿਣਤੀ ‘ਚ ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਪੁੱਜੇ ਕਿਸਾਨਾਂ ਨੇ ਅੱਜ ਦਿੱਲੀ ਹਾਈਵੇ ਉੱਪਰ ਸਿੰਘੂ ਬਾਰਡਰ, ਰੋਹਤਕ, ਦਿੱਲੀ ਰੋਡ ਅਤੇ ਟਿਕਰੀ ਬਾਰਡਰ ਉੱਪਰ ਮੁਕੰਮਲ ਜਾਮ ਲਗਾ ਕੇ ਦਿੱਲੀ ਘੇਰ ਲਈ ਹੈ | ਇਸ ਕਰਕੇ ਦਿੱਲੀ ਨੂੰ ਆਉਣ-ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ ਤੇ ਵਾਹਨਾਂ ਦੀਆਂ ਮੀਲਾਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ | ਦਿੱਲੀ ਹਾਈਵੇ ਉੱਪਰ ਦੋ ਦਿਨ ਤੋਂ ਜਾਮ ਲੱਗਣ ਕਾਰਨ ਹਜ਼ਾਰਾਂ ਦੀ ਗਿਣਤੀ ‘ਚ ਫਸੇ ਫਲ, ਸਬਜ਼ੀਆਂ ਦੇ ਟਰੱਕ ਖ਼ਰਾਬ ਹੋਣੇ ਵੀ ਸ਼ੁਰੂ ਹੋ ਗਏ ਹਨ |

ਤਿੰਨਾਂ ਹੀ ਮੁੱਖ ਲਾਂਘਿਆਂ ਉੱਪਰ ਲੱਗੇ ਜਾਮ ਕਾਰਨ ਦਿੱਲੀ ਅੰਦਰਲੀ ਆਵਾਜਾਈ ਵੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ | ਸਰਕਾਰ ਵਲੋਂ ਕਿਸਾਨਾਂ ਨੂੰ ਲਾਂਘਾ ਦੇਣ ਤੇ ਬੁਰਾਰੀ (ਰਿੰਗ ਰੋਡ ਦਿੱਲੀ) ਨਿਰੰਕਾਰੀ ਮੈਦਾਨ ‘ਚ ਇਕੱਤਰ ਹੋਣ ਦੀ ਪੇਸ਼ਕਸ਼ ਕੀਤੀ ਪਰ 30 ਕਿਸਾਨ ਜਥੇਬੰਦੀਆਂ ਤੇ ਬੀ.ਕੇ.ਯੂ. (ਉਗਰਾਹਾਂ) ਨੇ ਬੁਰਾਰੀ ਜਾਣ ਤੋਂ ਇਨਕਾਰ ਕਰਕੇ ਦਿੱਲੀ ਹਾਈਵੇ, ਰੋਹਤਕ-ਦਿੱਲੀ ਰੋਡ ‘ਤੇ ਟਿਕਰੀ ਬਾਰਡਰ ਉੱਪਰ ਧਰਨੇ ਮਾਰ ਦਿੱਲੀ ਨੂੰ ਘੇਰਾ ਪਾ ਲਿਆ | 30 ਕਿਸਾਨ ਜਥੇਬੰਦੀਆਂ ਦੀ ਲੰਮੀ ਚੱਲੀ ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਦਿੱਲੀ ਹਾਈਵੇ ਤੇ ਸਿੰਘੂ ਬਾਰਡਰ ‘ਤੇ ਧਰਨਾ ਜਾਰੀ ਰਹੇਗਾ ਤੇ ਅਗਲੇ ਪ੍ਰੋਗਰਾਮ ਬਾਰੇ 29 ਨਵੰਬਰ ਨੂੰ ਫਿਰ ਮੀਟਿੰਗ ਹੋਵੇਗੀ | ਉਨ੍ਹਾਂ ਦੱਸਿਆ ਕਿ ਧਰਨਾ ਤਾਂ ਦਿਨ-ਰਾਤ ਚੱਲੇਗਾ ਪਰ ਸਟੇਜ ਸਿਰਫ਼ 11 ਤੋਂ 4 ਵਜੇ ਤੱਕ ਹੀ ਚੱਲਿਆ ਕਰੇਗੀ ਤੇ ਸਟੇਜ ਉੱਪਰ ਸਿਰਫ਼ ਕਿਸਾਨ ਜਥੇਬੰਦੀਆਂ ਦੇ ਬੁਲਾਰੇ ਹੀ ਬੋਲਣਗੇ |

ਬਾਹਰਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਅਸਲ ਵਿਚ ਆਮ ਕਿਸਾਨਾਂ ਦੇ ਜਜ਼ਬਾਤ ਬੁਰਾਰੀ ‘ਚ ਇਕੱਤਰ ਹੋਣ ਵਾਲੀ ਪੇਸ਼ਕਸ਼ ਰੱਦ ਕਰਕੇ ਦਿੱਲੀ ਹਾਈਵੇ ਉੱਪਰ ਧਰਨਾ ਮਾਰਨ ਦੇ ਹੱਕ ‘ਚ ਸੀ | ਕਿਸਾਨ ਜਥੇਬੰਦੀਆਂ ਜਦ ਇਸ ਮਾਮਲੇ ਉੱਪਰ ਵਿਚਾਰ ਕਰ ਰਹੀਆਂ ਸਨ ਤਾਂ ਢਾਈ-ਤਿੰਨ ਘੰਟੇ ਪ੍ਰਮੁੱਖ ਆਗੂਆਂ ਦੀ ਗ਼ੈਰ-ਹਾਜ਼ਰੀ ‘ਚ ਲੱਗੀ ਸਟੇਜ ਉੱਪਰੋਂ ਬੋਲਣ ਵਾਲੇ ਦੂਜੀ, ਤੀਜੀ ਕਤਾਰ ਦੇ ਆਗੂ ਇਸ ਤਰ੍ਹਾਂ ਦੇ ਭਾਵੁਕ ਬਿਆਨ ਦਿੰਦੇ ਰਹੇ ਕਿ ਧਰਨਾ ਇੱਥੋਂ ਨਹੀਂ ਚੁੱਕਣਾ | ਨਾਲ ਹੀ ਕਿਸਾਨਾਂ ਦੀ ਸਟੇਜ ਤੋਂ ਸ਼ੰਭੂ ਮੋਰਚੇ ਦੇ ਦੀਪ ਸਿੱਧੂ, ਲੱਖਾ ਸਿਧਾਣਾ ਤੇ ਕਈ ਹੋਰ ਕਲਾਕਰ ਵੀ ਇਹ ਭਾਸ਼ਨ ਦਿੰਦੇ ਰਹੇ