Breaking News
Home / ਦੇਸ਼ / AAP ਦੇ ਸੰਜੇ ਸਿੰਘ ਨੇ ਕੀਤੀ ਦੀਪ ਸਿੱਧੂ ਬਾਰੇ ਬਕਵਾਸ

AAP ਦੇ ਸੰਜੇ ਸਿੰਘ ਨੇ ਕੀਤੀ ਦੀਪ ਸਿੱਧੂ ਬਾਰੇ ਬਕਵਾਸ

ਆਮ ਆਦਮੀ ਪਾਰਟੀ ਸੰਜੇ ਸਿੰਘ ਤੋਂ ਭਾਲਦੀ ਸੀ ਕਿ ਪੰਜਾਬ ‘ਚ ਸਰਕਾਰ ਬਣਾ‌ ਕੇ ਦੇਵੇ। ਪਰ ਇਹ ਬੰਦਾ ਸਿਰੇ ਦਾ ਝੂਠ ਮਾਰ ਰਿਹਾ। ਇਕ ਪਾਸੇ ਤਾਂ ਪੰਜਾਬ ‘ਚ ਕੁੱਝ ਖਾਲਿਸਤਾਨੀ ਧੜੇ ਦੀਪ ਸਿੱਧੂ ‘ਤੇ ਇਲਜ਼ਾਮ ਲਾ ਰਹੇ ਨੇ ਕਿ ਉਹ ਖਾਲਿਸਤਾਨ ਦੀ ਮੰਗ ਨੂੰ ਫਿੱਕਾ ਪਾਉਣ ਵਾਸਤੇ ਸੰਘੀ ਢਾਂਚੇ ਦੀ ਪੁਰਾਣੀ ਮੰਗ ਨੂੰ ਦੁਬਾਰਾ ਨਵਿਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਗੱਲ ਵੀ ਇਕ ਤੱਥ ਹੈ ਕਿ ਦੀਪ ਸਿੱਧੂ ਨੇ ਕਦੇ ਵੀ ਖਾਲਿਸਤਾਨ ਦਾ ਨਾਅਰਾ ਨਹੀਂ ਲਾਇਆ। ਭਾਵੇਂ ਕਿ ਉਹ ਲਹਿਰ ਨਾਲ ਹਮਦਰਦੀ ਰੱਖਦਾ ਹੋ ਸਕਦਾ।

ਪਰ ਸੰਜੇ ਸਿੰਘ ਸ਼ਰੇਆਮ ਝੂਠ ਮਾਰ ਰਿਹਾ ਕਿ ਦੀਪ ਸਿੱਧੂ ਖਾਲਿਸਤਾਨ ਦੇ ਨਾਅਰੇ ਲਾਉਂਦਾ । ਹੋਰ ਤਾਂ ਹੋਰ, ਸੰਜੇ ਸਿੰਘ ਮੁਤਾਬਕ ਦੀਪ ਸਿੱਧੂ ਨੇ ਖਾਲਿਸਤਾਨ ਦੇ ਨਾਅਰੇ ਲਾ ਕੇ ਕਿਰਸਾਨੀ ਸੰਘਰਸ਼ ਦਾ ਨੁਕਸਾਨ ਕਰਤਾ। ਹੁਣ ਜਦੋਂ ਨਾਅਰੇ ਲੱਗੇ ਈ ਨਹੀਂ ਤਾਂ ਨੁਕਸਾਨ ਕਿਵੇਂ ਹੋ ਗਿਆ ? ਨੁਕਸਾਨ ਤਾਂ ਨਾਅਰੇ ਲੱਗਣ ਨਾਲ ਵੀ ਨੀ ਹੋਣਾ।
ਕੋਈ ਵੀ ਇਲੈਕਸ਼ਨ ਨਾ ਜਿੱਤਣ ਵਾਲਾ ਸੰਜੇ ਸਿੰਘ ਰਾਜ ਸਭਾ ‘ਚ ਬੈਠਾ ਝੂਠ ਮਾਰੀ ਜਾਂਦਾ। ਪੰਜਾਬ ਤੋਂ ਸੰਜੇ ਸਿੰਘ ਨੇ ਪਾਰਟੀ ਦੇ ਨਾਮ ‘ਤੇ ਅੰਨਾ ਪੈਸਾ ਇਕੱਠਾ ਕੀਤਾ‌। ਇਸ ਪੈਸੇ ਦੇ ਸਿਰ ‘ਤੇ ਹੀ ਹੁਣ ਇਹ ਝੂਠ ਮਾਰ ਰਿਹਾ।

ਖਾਲਿਸਤਾਨ ਦੇ ਨਾਅਰੇ ਤਾਂ ਬਹਾਨੇ ਆ। ਸੰਜੇ ਸਿੰਘ ਦੀ ਸੋਚ ਭਾਰਤੀ ਸੱਤਾ ਤੰਤਰ ਦੇ ਨਾਲ ਮਿਲਦੀ ਆ। ਇਹ ਆਪਣੇ ਆਪ ਨੂੰ ਬਘਿਆੜ ਸਮਝਦੇ ਨੇ ਤੇ ਪੰਜਾਬ ਨੂੰ ਲੇਲਾ। ਇਨ੍ਹਾਂ ਨੂੰ ਆਏੰ ਆ ਕਿ ਪੰਜਾਬ ਨੂੰ ਖਾਲਿਸਤਾਨ ਦੇ ਨਾਅਰੇ ਦੇ ਬਹਾਨੇ ਨਾਲ ਖਲਾਂਗੇ‌‌ । ਪਰ ਇਹ ਜਾਣਦੇ ਨੀ ਕਿ ਪੰਜਾਬ ਨੂੰ ਮੁਕਾਉਣ ਦੇ ਬਹਾਨੇ ਲੱਭਦੇ ਕੲੀ ਮੁੱਕ ਗੲੇ । ਪੰਜਾਬ ਨੀ ਮੁਕਦਾ।

ਸੰਜੇ ਸਿੰਘ ਨੇ ਟਵੀਟ ਕੀਤਾ- प्रधानमंत्री के साथ जो शख़्स खड़ा है वो किसान आंदोलन में खलिस्तान ज़िंदाबाद के नारे लगा रहा है मतलब साफ़ है भाजपा अन्नदाताओं के आंदोलन को बदनाम करने के लिये अपने ही लोगों से साज़िश करवा रही है प्रधानमंत्री जी बताइये ख़ालिस्तान की माँग करने वालों से आपके क्या सम्बन्ध हैं?


ਆਹ ਚੁੱਕੋ ਬਈ! ਕਿਸਾਨ ਸੰਘਰਸ਼ ਦੀਆਂ ਟਵਿਟਰ ‘ਤੇ ਧੁੰਮਾਂ।
ਜਿਨ੍ਹਾਂ ਵੀਰਾਂ ਭੈਣਾਂ ਨੇ ਪਿਛਲੇ ਚਾਰ ਘੰਟੇ ਕਿਸਾਨ ਸੰਘਰਸ਼ ਨੂੰ ਟਵਿਟਰ ‘ਤੇ ਟਰੈਂਡਿੰਗ ਕਰਾਉਣ ‘ਚ ਯੋਗਦਾਨ ਪਾਇਆ, ਨਵੇਂ ਖਾਤੇ ਬਣਾਏ, ਸਭ ਦਾ ਬਹੁਤ ਬਹੁਤ ਧੰਨਵਾਦ ਜੀਓ।ਕਿਸਾਨ ਸੰਘਰਸ਼ ਵਿੱਚ ਤੁਹਾਡੀ ਮਦਦ ਦੀ ਜ਼ਰੂਰਤ ਹੈ।ਬਹਿ ਜਓ ਘਰਦੇ ਸਾਰੇ ਜੀਅ ਸਾਰੇ ਫ਼ੋਨ ਤੇ ਕੰਪਿਊਟਰ ਲੈ ਕੇ। ਦੱਸੀਏ ਕਿ ਸੰਘੀਆਂ ਦੀ ਤਨਖ਼ਾਹਦਾਰ ਆਈ ਟੀ ਫੌਜ ਨਾਲ ਲੜਨ ਲਈ ਅਸੀਂ ਬਾਹਰਲੇ ਮੁਲਕਾਂ ਵਾਲੇ ਪੰਜਾਬੀ ਹੀ ਬਹੁਤ ਹਾਂ।


ਭਾਵੇਂ ਕਿ ਅਸੀਂ ਆਪਣੀ ਧਰਤੀ ਤੋਂ ਦੂਰ ਦੁਨੀਆ ਦੇ ਕੋਨੇ ਕੋਨੇ ਵਿੱਚ ਬੈਠੇ ਹਾਂ ਤੇ ਜਾਂ ਪੰਜਾਬ ਵਿੱਚ ਹੋ ਕੇ ਵੀ ਕਿਸੇ ਕਾਰਨ ਵਸ ਉੱਥੇ ਪਹੁੰਚ ਨਹੀਂ ਸਕਦੇ ਪਰ ਅਸੀਂ ਆਪਣੇ ਤਰੀਕਿਆਂ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ।


ਅੱਜ ਵੈਨਕੂਵਰ/ਕੈਲੇਫੋਰਨੀਆ ਸਮੇਂ ਮੁਤਾਬਕ ਸ਼ਾਮ 7 ਵਜੇ ਤੋਂ 11 ਵਜੇ ਰਾਤ ਤੱਕ, ਟੋਰਾਂਟੋ/ਨਿਊਯਾਰਕ (ਕੈਨੇਡਾ) ਦੇ ਟਾਇਮ ਅਨੁਸਾਰ ਰਾਤ 10 ਵਜੇ ਤੋਂ 2 ਵਜੇ ਤੱਕ (ਭਾਰਤੀ ਟਾਇਮ ਸਵੇਰੇ 8.30 ਵਜੇ ਤੋਂ 12.30 ਵਜੇ ਤੱਕ) ਅਸੀਂ ਟਵਿੱਟਰ ਉੱਤੇ ਇਹਨਾਂ ਹੈਸ਼ਟੈਗਾਂ ਨਾਲ ਪੋਸਟਾਂ ਪਾਉਣੀਆ ਹਨ ਤਾਂ ਜੋ ਦੁਨੀਆ ਸਾਹਮਣੇ ਭਾਰਤੀ ਹਕੂਮਤ ਦੀ ਅਸਲੀਅਤ ਸਾਹਮਣੇ ਆ ਸਕੇ ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: