Breaking News
Home / ਪੰਜਾਬ / ਵਾਇਰਲ ਵੀਡਿਉ – ਮੋਦੀ ਦੀ ਰੰਨ ਭੱਜ ਗਈ ਡਰਾਉਂਦੇ ਪੰਜਾਬੀਆਂ ਨੂੰ ਫਿਰਦੇ

ਵਾਇਰਲ ਵੀਡਿਉ – ਮੋਦੀ ਦੀ ਰੰਨ ਭੱਜ ਗਈ ਡਰਾਉਂਦੇ ਪੰਜਾਬੀਆਂ ਨੂੰ ਫਿਰਦੇ

ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਲੇਲੜੀਆਂ ਕੱਢ ਰਿਹਾ ਕਿ ਸਰਕਾਰ 3 ਦਸੰਬਰ ਤੋਂ ਪਹਿਲਾਂ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਬੱਸ ਇੱਕ ਥਾਂ ਇਕੱਠੇ ਹੋ ਜਾਵੋ। ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੀ ਪ੍ਰੋੜਤਾ ਕਰ ਰਿਹਾ।

ਬੱਸ ਇਹੀ ਫਸਾਊਣ ਵਾਲਾ ਜਾਲ ਹੈ। ਜੋਸ਼ ਅਤੇ ਤਾਕਤ ਦੀ ਲੜਾਈ ਅਸੀਂ ਜਿੱਤ ਚੁੱਕੇ ਹਾਂ। ਹੁਣ ਅਜਮਾਇਸ਼ ਟੇਬਲ ‘ਤੇ ਹੋਣੀ। ਵਿਕਾਊ ਲੀਡਰਸ਼ਿਪ ਜਿਵੇਂ ਹੁਣ ਤੱਕ ਪਿੱਛੇ ਤੁਰਨ ਲਈ ਮਜਬੂਰ ਕਰੀ ਰੱਖੀ ਹੈ, ਉਸੇ ਤਰਾਂ ਗੱਲਬਾਤ ‘ਚ ਵੀ ਹੋਵੇ।

ਰਣਨੀਤਕ ਦੂਰਦ੍ਰਿਸ਼ਟੀ, ਕੂਟਨੀਤੀ ਦੇ ਨਾਲ ਨਾਲ ਪਿੱਛੇ ਨਾ ਹਟਣ ਦਾ ਜਜ਼ਬਾ ਹੁਣ ਹੀ ਵਰਤਿਆ ਜਾਵੇ, ਵਰਨਾ ਸਾਡੇ ਪੁਰਾਣੇ ਲੀਡਰ ਟੇਬਲ ‘ਤੇ ਰਸਗੁੱਲੇ ਪਏ ਦੇਖ ਕੇ ਝੱਟ ਮੋਮ ਹੋ ਜਾਂਦੇ, ਜਦੋਂ ਅਗਲਾ ਮੂਹਰਿਓਂ ਪਿਆਰ ਨਾਲ ਬੁਲਾ ਲਵੇ, ਕੱਛ ‘ਚ ਬੇਸ਼ੱਕ ਛੁਰੀ ਹੋਵੇ।

ਸਾਡੀ ਹੁਣ ਤੱਕ ਦੀ ਜਿੱਤ ਅੰਦਰੋਂ ਏਕੇ ਅਤੇ ਬਾਹਰੋਂ ਸਰੀਰਕ ਤੌਰ ‘ਤੇ ਅੱਡ ਅੱਡ ਬੈਠੇ ਹੋਣਾ ਹੀ ਹੈ। ਇਹ ਸਾਨੂੰ ਇੱਕ ਥਾਂ ਇਕੱਠੇ ਕਰਕੇ ਰਗੜਨਗੇ। ਇਸ ਮੌਕੇ ਸਰੀਰਕ ਤੌਰ ‘ਤੇ ਅੱਡ ਅੱਡ ਮੋਰਚਿਆਂ ‘ਚ ਬਹਿਣਾ ਹੀ ਰਣਨੀਤੀ ਹੈ। ਜੇ ਹੁਣ ਕਿਸੇ ਇੱਕ ਦੀ ਕਮਾਂਡ ‘ਚ ਹੁੰਦੇ ਤਾਂ ਸ਼ਾਇਦ ਵੇਚ ਕੇ ਤੁਰਿਆ ਹੁੰਦਾ, ਹੁਣ ਅਨੇਕਤਾ ‘ਚ ਹੀ ਏਕਤਾ ਹੈ।
ਮੰਨ ਲਓ ਕਿ ਜੇ ਦਿੱਲੀ ਦੇ ਅੰਦਰ ਬਾਹਰ 15 ਮੋਰਚੇ ਹਨ ਤਾਂ ਹਰੇਕ ਮੋਰਚੇ ‘ਚੋਂ 1-2 ਜਣੇ ਗੱਲਬਾਤ ਕਰਨ ਜਾਣ ਤਾਂ ਕਿ ਮੁੜ ਆਣ ਕੇ ਸਮਝਾ ਸਕਣ। ਗੱਲਬਾਤ ਕਰਦਿਆਂ ਮੌਕੇ ‘ਤੇ ਕੋਈ ਫੈਸਲਾ ਨਾ ਕੀਤਾ ਜਾਵੇ, ਸੁਣ ਕੇ, ਆਪਣੀ ਗੱਲ ਕਰਕੇ ਮੁੜ ਆਵੋ ਕਿ ਮੋਰਚੇ ‘ਤੇ ਬੈਠੇ ਬਾਕੀਆਂ ਨਾਲ ਸਲਾਹ ਕਰਕੇ ਕੱਲ ਨੂੰ ਦੱਸਦੇ ਹਾਂ। ਮੌਕੇ ‘ਤੇ ਹੱਥ ਨਾ ਮਿਲਾ ਆਇਓ।

ਸੂਤਰ ਦੱਸਦੇ ਹਨ ਕਿ ਫੌਜ ਵੀ ਸੱਦ ਲਈ ਗਈ ਹੈ ਪਰ ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚੋਂ ਕਿਸਾਨ ਵੀ ਵੱਡੀ ਗਿਣਤੀ ‘ਚ ਦਿੱਲੀ ਵੱਲ ਨੂੰ ਤੁਰ ਪਏ ਹਨ। ਗੱਲਬਾਤ ਜਿੰਨੀ ਲੰਮੀ ਲਿਜਾਓਂਗੇ, ਓਨਾ ਹੀ ਖੱਟ ਜਓਂਗੇ।

ਮਸਲਾ ਹੁਣ ਕੇਵਲ ਖੇਤੀ ਆਰਡੀਨੈਂਸ ਨਹੀਂ ਬਲਕਿ ਉਹ ਸਾਰੇ ਹੋਣੇ ਚਾਹੀਦੇ, ਜਿਨ੍ਹਾਂ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ , ਕਰਜ਼ਈ ਹੋ ਗਿਆ ਅਤੇ ਉਸਦੀ ਲੁੱਟ-ਖਸੁੱਟ ਹੋ ਰਹੀ।

ਜਿਨ੍ਹਾਂ ਨੇ ਹਿੰਦੀ ਫਿਲਮਾਂ ‘ਚ ਦਿਖਾਏ ਜਾਂਦੇ ਕਮਲੇ-ਰਮਲੇ ਪੰਜਾਬੀ ਦੇਖ-ਦੇਖ ਸਾਡੇ ਬਾਰੇ ਗਲਤ ਧਾਰਨਵਾਵਾਂ ਬਣਾਈਆਂ ਹੋਈਆਂ ਸਨ, ਨੇ ਪੰਜਾਬੀਆਂ ਦਾ ਅਸਲ ਰੰਗ ਦੇਖ ਲਿਆ ਹੈ, ਹੁਣ ਟੇਬਲ-ਟਾਕ ‘ਤੇ ਜਿੱਤ ਦਰਜ ਕਰਾ ਕੇ ਰਹਿੰਦੇ ਭੁਲੇਖੇ ਵੀ ਕੱਢਣੇ ਨੇ।
ਜਿੱਤ ਨੇ ਸਾਡੇ ਪੈਰ ਚੁੰਮਣੇ ਹੀ ਚੁੰਣੇ ਹਨ। ਰੱਬ ਭਲੀ ਕਰੂ।

ਕੱਲ੍ਹ ਜਦੋਂ ਡੱਬਵਾਲੀ ਤੋਂ ਦਿੱਲੀ ਵੱਲ ਕਵਰੇਜ ਕਰਦੇ ਜਾ ਰਹੇ ਸੀ ਤਾਂ ਬਹੁਤ ਗੱਲਾਂ ਨਵੀਆਂ ਸੁਣੀਆਂ ਤੇ ਦੇਖੀਆਂ । ਹਰਿਆਣੇ ਦੇ ਹਿੰਦੀ ਬੈਲਟ ਦੇ ਲੋਕ ਮੰਨੇ ਕਿ ਅਸੀਂ ਪੰਜਾਬੀਆਂ ਦੇ ਬਾਰੇ ਪੜ੍ਹਦੇ ਸੁਣਦੇ ਸਾਂ ਕਿ ਏਹ ਬਹਾਦਰ ਤੇ ਜੰਗਜੂ ਕੌਮ ਐ ਪਰ ਅੱਜ ਅੱਖੀਂ ਦੇਖ ਲਿਆ । ਇਕ ਬੰਦਾ ਕਹਿੰਦਾ ਕਿ ਸਾਨੂੰ ਏਹ ਵੀ ਅੱਜ ਪਤਾ ਲੱਗਿਆ ਕਿ ਪੰਜਾਬੀਆਂ ਕੋਲ ਸਰਕਾਰਾਂ ਨਾਲ ਮੱਥਾ ਲਾਉਣ ਦਾ ਹੌਂਸਲਾ, ਦ੍ਰਿੜਤਾ, ਦਲੇਰੀ ਹੀ ਨਹੀਂ ਬਲਕਿ ਪੰਜਾਬੀਆਂ ਕੋਲ ਆਪਣਾ ਇਕ ‘ਮੀਡੀਆ’ ਵੀ ਹੈ ਜਿਹੜਾ ਉਨ੍ਹਾਂ ‘ਤੇ ‘ਗੋਦੀ ਮੀਡੀਆ’ ਦਾ ਪਾਅ ਨਹੀਂ ਚੜ੍ਹਨ ਦਿੰਦਾ ।

ਤੁਸੀਂ ਯਕੀਨ ਕਰਿਓ ਹਰਿਆਣੇ ਆਲੇ ਕਹਿੰਦੇ ਅਸੀਂ ਕਦੇ ਵੀ ਹਰਿਆਣਾ ਨਹੀਂ ਸੀ ਮੰਗਿਆ ਬਲਕਿ ਭਾਸ਼ਾ ਨੂੰ ਆਧਾਰ ਬਣਾ ਕੇ ਸਾਨੂੰ ਵੰਡਿਆ ਤੇ ਗੁਮਰਾਹ ਕੀਤਾ ਤੇ ਕਿਹਾ ਗਿਆ ਕਿ ਪੰਜਾਬ ਤੁਹਾਡਾ ਪਾਣੀ ਤੇ ਰਾਜਧਾਨੀ ਖੋਹਣ ਨੂੰ ਫਿਰਦੈ ਤੇ ਲੋਕ ਕਹਿੰਦੇ ਅਸੀਂ ਤਾਂ ਖੁਦ ਪੰਜਾਬ ਤੋਂ ਆਏ ਆਂ ਜਾਂ ਪੰਜਾਬ ਦੇ ਜੰਮੇ ਸੀ ਪਤਾ ਨਹੀਂ ਕਿਵੇਂ ਸਿਆਸਤਦਾਨਾਂ ਨੇ ਏਹ ਗੱਲਾਂ ਸਾਡੇ ‘ਤੇ ਥੋਪ ਦਿੱਤੀਆਂ ।

ਸੂਰਜ ਢਲਦਾ ਜਾ ਰਿਹਾ ਸੀ ਪਰ ਟਰੈਕਟਰਾਂ ਦੇ ਮੂੰਹ ਚੜ੍ਹਦੇ ਵੱਲ ਸਨ, ਜਦੋਂ ਹਾਈਵੇਅ ‘ਤੇ ਪੰਜਾਬੀਆਂ ਦੀਆਂ ਟਰੈਕਟਰ ਟਰਾਲੀਆਂ ਜਾ ਰਹੀਆਂ ਸਨ ਤੇ ਝੰਡੇ ਝੂਲ ਰਹੇ ਸਨ ਤਾਂ ਇਓਂ ਲੱਗ ਰਿਹਾ ਸੀ ਜਿਵੇਂ ਕਿਸੇ ਬਾਦਸ਼ਾਹ ਦੀ ਖੁੱਸੀ ਹੋਈ ਬਾਦਸ਼ਾਹੀ ਨੂੰ ਉਹਦੇ ਵਾਰਿਸ ਦੋਬਾਰਾ ਹਾਸਿਲ ਕਰਨ ਲਈ ਚੜ੍ਹਾਈ ਕਰ ਰਹੇ ਹੋਣ, ਜਿਵੇੰ ਕਿਸੇ ਸੂਰਮੇ ਦੀ ਲੰਮੀ ਨੀਂਦ ਬਾਅਦ ਅੱਖ ਖੁੱਲ੍ਹੀ ਹੋਵੇ ।

ਪੰਜਾਬੀਆਂ ਤੇ ਉਨ੍ਹਾਂ ਕਲਮਾਂ ਨੂੰ ਲੱਖ ਵਾਰ ਸਿਜਦਾ ਜੋ ਪੰਜਾਬ ਦੀ ਏਸ ਹੋਂਦ ਦੀ ਤੇ ਦੇਸ਼ ਦੇ ਸੰਘੀ ਢਾਂਚੇ ਦੀ ਲੜਾਈ ‘ਚ ਆਪਣਾ ਹਿੱਸਾ ਪਾ ਰਹੇ ਨੇ । ਪ੍ਰਵੀਨ ਸ਼ਰਮਾ

ਪੰਜਾਬ ਭਾਜਪਾ ਅਤੇ ਇਸਦੇ ਲੋਕਾਂ ਲਈ ਇਹ ਫੈਸਲੇ ਦੀ ਘੜੀ ਹੈ। ਉਨ੍ਹਾਂ ਨੇ ਪੰਜਾਬ ਨਾਲ ਖੜਨਾ ਹੈ ਜਾਂ ਦਿੱਲੀ ਨਾਲ! ਮੋਦੀ ਜੀ ਕਾਲੇ ਬਿਲ ਲੈ ਕੇ ਆਏ, ਉਹ ਉਨ੍ਹਾਂ ਦੀ ਸਪੋਰਟ ਕਰਦੇ ਰਹੇ। ਪਰਸੋਂ ਖੱਟਰ ਨੇ ਦਿੱਲੀ ਜਾਂਦੇ ਕਿਰਤੀ-ਕਿਸਾਨਾਂ ਦਾ ਰਾਹ ਡੱਕ ਕੇ ਸ਼ਰੇਆਮ ਪੰਜਾਬ ਦਾ ਅਪਮਾਨ ਕੀਤਾ ਪਰ ਉਨ੍ਹਾਂ ਦੇ ਬਿਆਨ ਤੱਕ ਨਹੀਂ ਆਏ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੁੱਤਾ ਵੀ ਜਿਹੜੀ ਗਲੀ ਦਾ ਖਾਂਦਾ ਹੈ, ਉਸੇ ਲਈ ਭੌਂਕਦਾ ਹੈ।

ਪਰ ਵੋਟਾਂ ਦੀ ਰਾਜਨੀਤੀ ਦੇ ਚੱਕਰ ਵਿੱਚ ਉਨ੍ਹਾਂ ਦੀ ਸੋਚ ਇੰਨੀ ਗਰਕ ਗਈ ਹੈ ਕਿ ਰਹਿੰਦੇ ਉਹ ਪੰਜਾਬ ਵਿੱਚ ਹਨ ਪਰ ਉਨ੍ਹਾਂ ਦੀ ਚੁੱਪ ਸਮਰਥਨ ਦਿੱਲੀ ਅਤੇ ਹਰਿਆਣੇ ਦਾ ਕਰ ਰਹੀ ਹੈ। ਅਤੀਤ ਵਿੱਚ ਵੀ ਇਹੋ ਜਿਹੀਆਂ ਹੀ ਗੱਦਾਰ ਸੋਚਾਂ ਸਨ ਜਿਨ੍ਹਾਂ ਨੇ ਕਦੇ ਪੰਜਾਬ ਦੇ ਮਸਲੇ ਹੱਲ ਨਹੀਂ ਹੋਣ ਦਿੱਤੇ।

ਇਹੀ ਕਾਰਣ ਹੈ ਕਿ ਅੱਜ ਅੱਧਾ ਪੰਜਾਬ ਉੱਜੜ ਕੇ ਬਾਹਰ ਚਲਾ ਗਿਆ ਹੈ ਤੇ ਬਾਕੀ ਕਰਜਿਆਂ-ਨਸ਼ਿਆਂ ਅਤੇ ਮਾਫ਼ੀਆਂ ਦੀ ਮਾਰ ਹੇਠ ਹੈ।
ਜੇ ਸਰਦਾਰ ਆਪਣੀ ਆਈ ਤੇ ਆ ਗਏ ਤਾਂ..

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: