ਇਹਨਾਂ ਕਿਸਾਨ ਵੀਰਾਂ ਦਾ ਟਰੈਕਟਰ ਐਕਸੀਡੈਂਟ ਕਾਰਨ ਟੋਟਲ ਨੁਕਸਾਨ ਹੋ ਗਿਆ

#ਕਿਸਾਨਮੋਰਚੇ ਤੇ ਜਾਂਦਿਆ ਇਹਨਾਂ ਕਿਸਾਨ ਵੀਰਾਂ ਦਾ ਟਰੈਕਟਰ ਐਕਸੀਡੈਂਟ ਕਾਰਨ ਟੋਟਲ ਨੁਕਸਾਨ ਹੋ ਗਿਆ, ਜਿਨਾਂ ਹੋ ਸਕਦਾ ਮਦਦ ਕਰੋ ਜੇ ਨਹੀ ਕਰ ਸਕਦੇ ਤਾਂ ਸ਼ੇਅਰ ਕਰਕੇ ਅਗੇ ਪਹੁੰਚਾ ਦਿਓ।

ਮਦਦ ਲਈ ਵੀਡੀਓ ਵਿੱਚ ਬਜੁਰਗ ਨੇ ਜੋ ਨੰਬਰ ਦਸਿਆ ਉਹਦੇ ਤੇ ਸੰਪਰਕ ਕਰੋ।

#FarmarsProtest

ਦਿੱਲੀ ਧਰਨੇ ‘ਚ ਜਾ ਰਹੇ ਮਾਨਸਾ ਜ਼ਿਲੇ੍ਹ ਦੇ ਇਕ ਕਿਸਾਨ ਦੀ ਸੜਕ ਹਾਦਸੇ ‘ਚ ਮੌਤ, ਇਕ ਜ਼ਖ਼ਮੀ
ਮਾਨਸਾ- ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਧਰਨੇ ‘ਚ ਸ਼ਾਮਿਲ ਹੋਣ ਜਾ ਰਹੇ ਮਾਨਸਾ ਜ਼ਿਲੇ੍ਹ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਇਕ ਨੌਜਵਾਨ ਕਿਸਾਨ ਦੀ ਸੜਕ ਹਾਦਸੇ ‘ਚ ਮੌਤ ਤੇ ਇਕ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇਹ ਹਾਦਸਾ ਰੋਹਤਕ-ਜੀਂਦ (ਹਰਿਆਣਾ) ਮੁੱਖ ਸੜਕ ‘ਤੇ ਪਿੰਡ ਮੁਡਾਲ ਦੇ ਨਜ਼ਦੀਕ ਤੜਕਸਾਰ ਉਦੋਂ ਵਾਪਰਿਆਂ ਜਦੋਂ ਕਿਸਾਨ ਇਕ ਵੱਡੇ ਪੱਥਰ ਨੂੰ ਹਟਾ ਕੇ ਵਿਚਕਾਰ ਦੀ ਟਰੈਕਟਰ ਲੰਘਾ ਰਹੇ ਸਨ ਤਾਂ ਪਿਛਲੇ ਪਾਸੇ ਤੋਂ ਟਰਾਲੇ ਨੇ ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਸਵਰਾਜ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਮਡਗਾਰਡ ‘ਤੇ ਬੈਠੇ ਕਿਸਾਨ ਧੰਨਾ ਸਿੰਘ ਖ਼ਾਲਸਾ (45) ਪੁੱਤਰ ਸਵ: ਗੁਰਜੰਟ ਸਿੰਘ ਦਾ ਡਿੱਗਣ ਕਾਰਨ ਟਰਾਲੇ ਦੇ ਟਾਇਰ ਥੱਲੇ ਸਿਰ ਆ ਗਿਆ, ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ (33) ਜ਼ਖ਼ਮੀ ਹੋ ਗਿਆ | ਮਿ੍ਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਨਾਲ ਸਬੰਧਿਤ ਹੈ | ਹਾਦਸੇ ਉਪਰੰਤ ਜਿਥੇ ਜ਼ਖ਼ਮੀ ਨੂੰ ਭਵਾਨੀ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਉਥੇ ਕਿਸਾਨ ਜਥੇਬੰਦੀ ਵਲੋਂ ਮਿ੍ਤਕ ਦੀ ਦੇਹ ਨੂੰ ਮੁੱਖ ਸੜਕ ‘ਤੇ ਰੱਖ ਕੇ ਧਰਨਾ ਲਗਾ ਲਿਆ ਗਿਆ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਲੱਖੋਵਾਲ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਨਿਰਮਲ ਸਿੰਘ ਝੰਡੂਕਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬੁਲਾਰੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਧਰਨੇ ‘ਤੇ ਬੈਠ ਗਏ | ਜਥੇਬੰਦੀ ਨੇ ਮੰਗ ਕੀਤੀ ਕਿ ਮਿ੍ਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੇ ਨਾਲ ਹੀ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ | ਹਰਿਆਣਾ ਪ੍ਰਸ਼ਾਸਨ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ 4 ਲੱਖ ਰੁਪਏ ਨਕਦ ਸਹਾਇਤਾ ਦੇਣ ਤੋਂ ਇਲਾਵਾ 5 ਲੱਖ ਰੁਪਏ ਤੇ 1 ਜੀਅ ਨੂੰ ਹਰਿਆਣਾ ‘ਚ ਨੌਕਰੀ ਦੇਣ ਦੀ ਸਿਫ਼ਾਰਸ਼ ਕਰਨ ਦੇ ਭਰੋਸੇ ਉਪਰੰਤ ਧੰਨਾ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ | ਦੋ ਏਕੜ ਜ਼ਮੀਨ ਦੇ ਮਾਲਕ ਮਿ੍ਤਕ ਪਿੱਛੇ ਵਿਧਵਾ ਤੋਂ ਇਲਾਵਾ ਪੁੱਤਰ ਤੇ ਧੀ ਹੈ | ਮਿ੍ਤਕ ਦਾ ਸ਼ਾਮ ਸਮੇਂ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਟਰੈਕਟਰ-ਟਰਾਲੀ ਵੀ ਇਸੇ ਪਿੰਡ ਦੇ ਗੋਰਾ ਸਿੰਘ ਦੀ ਸੀ, ਜਿਸ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ |

ਟਰਾਲਾ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
ਚੰਡੀਗੜ੍ਹ, -ਹਰਿਆਣਾ ਪੁਲਿਸ ਨੇ ਮੁੰਢਾਲ ਜ਼ਿਲ੍ਹਾ ਭਿਵਾਨੀ ਵਿਚ ਸੜਕ ਹਾਦਸੇ ਵਿਚ ਦਿੱਲੀ ਜਾ ਰਹੇ ਇਕ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਦੇ ਮਾਮਲੇ ਵਿਚ ਸਦਰ ਪੁਲਿਸ ਸਟੇਸ਼ਨ ਭਿਵਾਨੀ ‘ਚ ਟਰਾਲਾ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ, ਮੁੰਢਾਲ ਵਿਚ ਇਕ ਪੁਲਿਸ ਬੈਰੀਕੇਡ ‘ਤੇ ਟਰਾਲਾ ਨੰਬਰ ਐਚ.ਆਰ. 46 ਈ. 6520 ਨੇ ਦਿੱਲੀ ਜਾ ਰਹੇ ਇਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜਾਬ ਦੇ ਮਾਨਸਾ ਨਿਵਾਸੀ ਧੰਨਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਦੋ ਹੋਰ ਲੋਕ ਜ਼ਖ਼ਮੀ ਹੋ ਗਏ ਸਨ |