ਕੈਨੇਡੀਅਨ ਸਿਆਸਤਦਾਨਾਂ ਨੇ ਕੀਤੀ ਕਿਸਾਨ ਸੰਘਰਸ਼ ਦੀ ਗੱਲ

ਕਿਸਾਨ ਸੰਘਰਸ਼ ਬਾਰੇ ਕੈਨੇਡੀਅਨ ਸਿੱਖ ਜਥੇਬੰਦੀਆਂ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਲਿਖੀਆਂ ਚਿੱਠੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਹ ਲੈਟਰ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਭੇਜਿਆ ਗਿਆ ਹੈ (ਕੈਨੇਡਾ ਦੇ ਸਮੂਹ ਪੋਲਿਟੀਕਲ ਪਾਰਟੀਜ਼ ਦੇ ਲੀਡਰਾਂ ਨੂੰ ਵੀ ਭੇਜਿਆ ਗਿਆ ਹੈ). ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੀ ਜਾਣਕਾਰੀ ਤੋਂ ਇਲਾਵਾ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਕਿਹਾ ਗਿਆ ਹੈ ਕਿ ਉਹ ਇੰਡੀਆ ਖ਼ਿਲਾਫ਼ ਸਟੇਟਮੈਂਟ ਦੇਣ ਕਿਉਂਕਿ ਇੰਡੀਆ ਨੇ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਪੰਜਾਬ ਦੇ ਕਿਸਾਨਾਂ ਨਾਲ ਹਿੰਸਾ ਵਰਤ ਕੇ.

ਕੈਨੇਡਾ ਨੇ ਕਈ ਵਾਰ ਹੋਰ ਦੇਸ਼ਾਂ ਦੇ ਖ਼ਿਲਾਫ਼ ਸਟੇਟਮੇਂਟ ਦਿੱਤੇ ਨੇ ਜਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ (ਚਾਈਨਾ, ਸਾਊਦੀ ਅਰੇਬੀਆ, ਮਿਆਂਮਾਰ) ਸੌ ਇੰਡੀਆ ਖ਼ਿਲਾਫ਼ ਸਟੇਟਮੈਂਟ ਦੇਣਾ ਕੋਈ ਨਵੀਂ ਗੱਲ ਨਹੀਂ ਹੈ.

ਇਸ ਤੋਂ ਅੱਗੇ, ਇਕ ਹੋਰ ਲੈਟਰ ਤਿਆਰ ਕੀਤਾ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ੪ ਪੰਜਾਬੀ/ਸਿੱਖ ਭਾਈਚਾਰੇ ਤੋਂ ਮੈਂਬਰ ਪਾਰਲੀਮੈਂਟ ਹਨ. ਇਹ ਉਨ੍ਹਾਂ ਲਈ ਕਾਫ਼ੀ ਨਹੀਂ ਹੈ ਕਿ ਸਿਰਫ਼ ਟਵਿੱਟਰ ਅਤੇ ਸੋਸ਼ਲ ਮੀਡੀਆ ਤੇ ਵਿਚਾਰ ਰੱਖਣ…ਉਹ ਜ਼ਿੰਮੇਵਾਰ ਅਹੁਦਿਆਂ ਤੇ ਸਥਾਪਤ ਨੇ ਅਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਇੰਡੀਆ ਨੂੰ ਨਿਖੇਦਣ ਅਤੇ ਮਿਨੀਸਟਰ ਆਫ ਫੋਰਿਨ ਅਫੇਅਰਜ਼ ਨੂੰ ਸੰਬੋਧਨ ਕਰਨ ਕਿ ਉਹ ਦੁਨੀਆ ਦੇ ਪੱਧਰ ਤੇ ਇੰਡੀਆ ਖ਼ਿਲਾਫ਼ ਸਟੇਟਮੇਂਟ ਜਾਰੀ ਕਰਨ. ਇਹ ੪ ਮੈਂਬਰ ਪਾਰਲੀਮੈਂਟ ਨੂੰ ਅਸੀਂ ਅਗਲੇ ਹਫ਼ਤੇ ਮੀਟਿੰਗ ਲਈ ਸੱਦਿਆ ਹੈ ਅਤੇ ਉਨ੍ਹਾਂ ਨਾਲ ਸੰਪਰਕ ਸਿੱਧੇ ਤਰੀਕੇ ਨਾਲ ਵੀ ਕਰ ਰਹੇ ਹਾਂ.
ਧੰਨਵਾਦ ਜੀ
ਭਾਈ ਮੋਨਿੰਦਰ ਸਿੰਘ
ਬੀ.ਸੀ. ਗੁਰਦੁਆਰਾ ਕਾਉਂਸਲ


ਕੈਲਗਰੀ ਤੋਂ ਐਮਪੀ ਜਸਰਾਜ ਸਿੰਘ ਹੱਲਣ ਵਲੋਂ ਕਿਸਾਨ ਸੰਘਰਸ਼ ਸੰਬੰਧੀ ਕੀਤੇ ਟਵੀਟ ‘ਤੇ ਇਸ ਤਰਾਂ ਸੰਘੀ ਬ੍ਰਿਗੇਡ ਵੱਲੋਂ ਨ ਫ਼ ਰ ਤ ਦਿਖਾਈ ਗਈ।