ਮੁਸਲਿਮ ਭਾਈਚਾਰੇ ਵਲੋਂ ਪੰਜਾਬ ਦੇ ਕਿਸਾਨਾਂ ਲਈ ਦੁਆਵਾਂ ਤੋਂ ਲੈ ਕੇ ਲੰਗਰ ਤੱਕ

1849 Panjab
ਪੰਜਾਬ ਦੇ ਕਿਸਾਨਾਂ ਵਲੋਂ ਦਿੱਲੀ ਤੇ ਕੀਤੀ ਚੜਾਈ ਦਰਮਿਆਨ ਮੁਸਲਿਮ ਭਾਈਚਾਰੇ ਨੇ ਕਿਸਾਨਾਂ ਦੀ ਮਦਦ ਲਈ ਦਿੱਲੀ ਦੀਆਂ ਮਸਜਿਦਾਂ ਰਾਹੀਂ ਮਦਦ ਦਾ ਐਲਾਨ ਕਰ ਦਿੱਤਾ ਹੈ ਅਤੇ ਮਦਦ ਲਈ ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ। ਮੁਸਲਿਮ ਭਾਈਚਾਰੇ ਵਲੋਂ ਕਿਸਾਨਾਂ ਦੀ ਫਤਹਿ ਲਈ ਦੁਆ ਵੀ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਅੱਜ ਸਵੇਰੇ ਜਦੋਂ ਕਿਸਾਨਾਂ ਦਾ ਕਾਫਲਾ ਸਮਾਲਖਾ ਰਾਹੀਂ ਦਿੱਲੀ ਵਲ ਵਧ ਰਿਹਾ ਸੀ ਤਾਂ ਮੁਸਲਮਾਨ ਭਾਈਚਾਰੇ ਦੇ ਲੋਕ ਖਾਣ ਪੀਣ ਦੀਆਂ ਵਸਤਾਂ ਲੈ ਸੜਕਾਂ ਤੇ ਖੜੇ ਸਨ।

ਦਿੱਲੀ ਪਹੁੰਚੇ ਕਿਸਾਨਾਂ ਲਈ ਮੁਸਲਿਮ ਭਾਈਚਾਰੇ ਨੇ ਲੰਗਰ ਲਾਇਆ। ਰਸਤੇ ਵਿੱਚ ਜਾ ਰਹੇ ਕਿਸਾਨਾਂ ਨੂੰ ਲੋਕਾਂ ਨੇ ਖਾਣ ਪੀਣ ਦੀ ਰਸ਼ਦ ਦਿੱਤੀ। ਇਸ ਵਿੱਚ ਬਜੁਰਗ ਬੱਚੇ ਤੇ ਨੌਜਵਾਨ ਕਿਸਾਨਾਂ ਨੂੰ ਕੇਲੇ, ਬਿਸਕੁਟ, ਨਮਕੀਨ ਦੇ ਪੈਕਟੇ ਤੇ ਪਾਣੀ ਦੀਆਂ ਬੋਤਲਾਂ ਦੇ ਰਹੇ ਸਨ। ਇਸਦੀ ਵੀਡੀਓ ਸੋਸ਼ਲ਼ ਮੀਡੀਆ ਉੱਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ।ਇਸ ਲਈ ਕਿਸਾਨ ਲੋਕਾਂ ਦਾ ਧੰਨਵਾਦ ਕਰ ਰਹੇ ਹਨ।