Breaking News
Home / ਪੰਜਾਬ / ਦੇਖੋ ਭਾਜਪਾ ਦੇ ਚਮਚੇ ਕੁਝ ਸੰਘੀਆਂ ਤੇ ਹਿੰਦੂਤਵੀਆਂ ਦੇ ਦਿਲ ਵਿਚ ਕਿਸਾਨਾਂ ਲਈ ਕਿੰਨੀ ਕੁੜੱਤਣ

ਦੇਖੋ ਭਾਜਪਾ ਦੇ ਚਮਚੇ ਕੁਝ ਸੰਘੀਆਂ ਤੇ ਹਿੰਦੂਤਵੀਆਂ ਦੇ ਦਿਲ ਵਿਚ ਕਿਸਾਨਾਂ ਲਈ ਕਿੰਨੀ ਕੁੜੱਤਣ

ਪੰਜਾਬ-ਹਰਿਆਣੇ ਦੇ ਕਿਸਾਨ ਖਾਲਿਸਤਾਨੀ ਬਣਾ ਦਿੱਤੇ ਭਾਰਤੀ ਮੀਡੀਏ ਨੇ। ਕੋਈ ਰਾਸ਼ਟਰਵਾਦੀ ਨੀ ਹੁਣ ਲਿਖ ਬੋਲ ਰਿਹਾ ਤੇ ਨਾ ਕਿਸੇ ਸਿਆਸੀ ਪਾਰਟੀ ਦਾ ਆਗੂ ਪੰਜਾਬ-ਹਰਿਆਣਾ ਸਰਹੱਦ ਖੁਲਵਾਉਣ ਅੱਗੇ ਆਇਆ, ਜੋ ਕੰਡਿਆਲ਼ੀ ਤਾਰ ਲਾ ਕੇ ਬੰਦ ਕੀਤੀ ਗਈ ਕਿ ਜੇ ਮੁਲਕ ਇੱਕ ਹੈ ਤਾਂ ਰੋਕਾਂ ਕਿਓਂ? ਜਦ ਹੋਰ ਸੂਬਿਆਂ ਦੇ ਲੋਕ ਦਿੱਲੀ ਮੁਜ਼ਾਹਰੇ ਕਰਨ ਆਉਂਦੇ ਹਨ, ਉਦੋਂ ਤਾਂ ਕਦੇ ਨੀ ਬਾਰਡਰ ਬੰਦ ਕੀਤੇ?

ਧੰਨਵਾਦ ਹਰਿਆਣੇ ਦੇ ਕਿਸਾਨਾਂ ਦਾ, ਜਿਨ੍ਹਾਂ ਨਾਲ ਹੋ ਕੇ ਰੋਕਾਂ ਹੀ ਨੀ ਭੰਨ੍ਹੀਆਂ ਬਲਕਿ ਖਾਣ ਲਈ ਵੀ ਕੁਝ ਲੈ ਕੇ ਆਏ। ਤਾਜ਼ਾ ਜਾਣਕਾਰੀ ਮੁਤਾਬਕ ਬਹੁਤ ਸਾਰੇ ਕਿਸਾਨ ਰੋਕਾਂ ਉਲ਼ੰਘ ਕੇ ਹਰਿਆਣਾ ਬਾਰਡਰ ਟੱਪ ਚੁੱਕੇ ਹਨ, ਜਿਨ੍ਹਾਂ ਨੂੰ ਅਗਾਂਹ ਜ਼ਰੂਰ ਰੋਕਣ ਦੀ ਕੋਸ਼ਿਸ਼ ਹੋਵੇਗੀ। ਬਹੁਤਿਆਂ ਨੂੰ ਲੰਘਣ ਨਹੀਂ ਦਿੱਤਾ ਗਿਆ। ਹਰਿਆਣੇ ਦੇ ਕਿਸਾਨ ਵੱਡੀ ਪੱਧਰ ‘ਤੇ ਗ੍ਰਿਫਤਾਰ ਵੀ ਕੀਤੇ ਗਏ ਹਨ। ਹਰਿਆਣੇ ਦਾ ਬਾਰਡਰ, ਪਾਕਿਸਤਾਨ ਦੇ ਬਾਰਡਰ ਦਾ ਭੁਲੇਖਾ ਪਾਉਂਦਾ।

ਜੋ ਤਸਵੀਰਾਂ-ਵੀਡੀਓਜ਼ ਆ ਰਹੀਆਂ, ਉਨ੍ਹਾਂ ‘ਚ ਕੋਈ ਸਿਆਸੀ ਲੀਡਰ ਸ਼ਾਮਲ ਹੋਇਆ ਨਹੀਂ ਦਿਖਾਈ ਦੇ ਰਿਹਾ। ਹਰ ਮਸਲੇ ‘ਤੇ ਛਿੰਝ ਪਾਈ ਰੱਖਦੇ ਟਕਸਾਲੀ-ਮਿਸ਼ਨਰੀ-ਬਾਬੇ-ਅੱਪਗਰੇਡ ਸੁਸਰੀ ਵਾਂਗ ਸੌਂ ਗਏ, ਵੈਸੇ ਸਾਰਾ ਪੰਜਾਬ ਇਨ੍ਹਾਂ ਥੰਮ੍ਹਿਆ ਹੁੰਦਾ।

ਜਿਹੜੀ ਕੌਮ ਆਪਣੇ ਤੇ ਜ਼ੁ ਲ ਮ ਕਰਨ ਵਾਲਿਆਂ ਨੂੰ ਜਲ/ਲੰਗਰ ਛਕਾਉੰਦੀ ਹੋਵੇ ਓਹ ਕੌਮ ਕਦੇ ਵੀ ਕਿਸੇ ਨਿਰਦੋਸ਼ ਨੂੰ ਬੱਸਾਂ ਚੋਂ ਕੱਢਕੇ ਮਾ ਰ ਹੀ ਨਹੀਂ ਸਕਦੀ…. ਭਾਰਤੀ ਏਜੰਸੀਆਂ ਵਲੋਂ ਸਿੱਖੀ ਭੇਸ ਵਿੱਚ ਜ਼ਾ ਲ ਮਾ ਨਾ ਕਾਰਵਾਈਆਂ ਕਰਕੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਅਤੇ ਪੰਜਾਬ ਦੇ 99.99% ਹਿੰਦੂਆਂ ਨੇ ਪੰਜ ਸਦੀਆਂ ਦਾ ਕੱਠਾ ਕੀਤਾ ਜ਼ ਹਿ ਰ ਉਗਲ ਕੇ ਸਿੱਖਾਂ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡੀ ਅਤੇ ਨਾ ਹੀ ਛੱਡ ਰਹੇ ਹਨ …
ਸਰਦਾਰ ਜਪ ਸਿੰਘ

ਸ਼ਾਂਤਮਈ ਸਿੱਖ ਸੰਗਤਾਂ ਦੇ ਧਰਨੇ ‘ਤੇ ਤ ਸ਼ੱ ਦ ਦ, ਸਿੱਧੀਆਂ ਗੋ ਲ਼ੀ ਆਂ ਚਲਾਉਣ ਵਾਲੇ, ਨੌਜਵਾਨ ਸਿੱਖਾਂ ਨੂੰ ਮਾ ਰ ਨ ਵਾਲੇ ਵੀ ਕਹਿ ਰਹੇ ਨੇ ਕਿ ਮੋਦੀ ਸਰਕਾਰ ਵੱਲੋਂ 26/11 ਨੂੰ ਵਿਰੋਧ ਪ੍ਰਦਰਸ਼ਨਾਂ ਦੇ ਲੋਕ ਤੰਤਰੀ ਹੱਕ ਦਾ ਅੰ ਤ ਹੁੰਦਾ ਦੇਖ ਰਹੇ ਹਾਂ।

ਅਲਜਾਜ਼ੀਰਾ ਨੇ ਕਿਸਾਨਾਂ ਦੇ ਸੰਘਰਸ਼ ਦੀ ਖ਼ਬਰ ਨੂੰ ਸਹੀ ਰੂਪ’ਚ ਦੁਨੀਆਂ ਅੱਗੇ ਰੱਖਿਆ ਹੈ। ਅਲਜਾਜ਼ੀਰਾ ਨੇ ਲਿਖਿਆ ਕਿ ਹਰਿਆਣੇ ਦੀ ਪੁਲਿਸ ਨੇ ਕਿਸਾਨਾਂ ਤੇ ਅੱਥਰੂ ਗੈਸ ਗੋ ਲੇ ਸੁੱਟ ਤੇ ਪਾਣੀ ਦੀਆਂ ਵਛਾੜਾਂ ਵਰਤੀਆਂ। ਪਰ ਕਿਸਾਨਾਂ ਦੇ ਹੌਸਲੇ ਅੱਗੇ ਪੁਲਿਸ ਝੁੱਕ ਗਈ ਤੇ ਕਿਸਾਨ ਦਿੱਲੀ ਵੱਲ ਵੱਧ ਰਹੇ ਹਨ।
ਖ਼ਬਰ ਮੁਤਾਬਕ ਰਾਜਧਾਨੀ ਦਿੱਲੀ ਨੂੰ ਪੂਰੀ ਤਰਾਂ ਸੀ ਲ ਕੀਤਾ ਗਿਆ ਹੈ ਅਤੇ ਕਈ ਇਲਾਕਿਆਂ’ਚ ਮੈਟਰੋ ਰੇਲ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੈ।

ਕੁਝ ਨਿਸ਼ਾਨੇ ਇਸ਼ਾਰਿਆਂ ‘ਚ ਹੁੰਦੇ ਹਨ, ਸਿੰਬੌਲਿਕ। ਕਿਸਾਨਾਂ ਵੱਲੋਂ ਅੱਜ ਦਿਖਾਇਆ ਜ਼ਾਬਤਾ ਅਤੇ ਸਰਕਾਰ ਵੱਲੋਂ ਆਪਣੀਆਂ ਸੜਕਾਂ ਆਪੇ ਪੁੱਟ ਲੈਣਾ, ਤੁਹਾਡੀ ਜਿੱਤ ਦੇ ਇਸ਼ਾਰੇ ਹਨ। ਬੱਸ ਹੁਣ “ਫੌਜਾਂ ਜਿੱਤ ਕੇ ਅੰ ਤ ਨੂੰ ਹਾਰੀਆਂ ਨੇ” ਤੋਂ ਬਚਣਾ। ਸਬਰ, ਸਹਿਜ ਤੇ ਜ਼ਾਬਤਾ ਤਿੰਨ ਹਥਿਆਰ ਨੇ ਜਿੱਤ ਦੇ, ਰੱਜ ਕੇ ਵਰਤੋ।
ਇਹ ਜ਼ਾਬਤਾ ਇਸੇ ਤਰਾਂ ਕਾਇਮ ਰਹੇ। ਜਾਂਦਿਆਂ ਜਾਂ ਵਾਪਸ ਮੁੜਦਿਆਂ ਕੋਈ ਵੀ ਅਜਿਹੀ ਘਟਨਾ ਨਾ ਹੋਵੇ, ਜਿਸ ਸਹਾਰੇ ਸਰਕਾਰ ਤੇ ਗੋਦੀ ਮੀਡੀਆ ਨੂੰ ਤੁਹਾਨੂੰ ਬਦਨਾਮ ਕਰਨ ਦਾ ਮੌਕਾ ਮਿਲ ਜਾਵੇ। ਸੰਘਰਸ਼ ਆਪ ਮੁਹਾਰੇ ਹੋਣ ਕਾਰਨ ਤੌਖਲਾ ਹੈ ਪਰ ਤੁਹਾਡੇ ‘ਤੇ ਯਕੀਨ ਵੀ ਬਹੁਤ ਹੈ ਕਿ ਤੁਸੀਂ ਬਹੁਤ ਜ਼ੁੰਮੇਵਾਰੀ ਨਾਲ ਮਾਰਚ ਉਲੀਕਿਆ ਹੈ।


ਆਪਣੀ ਫੇਸਬੁੱਕ ‘ਤੇ ਆਲੇ-ਦੁਆਲੇ ਨਿਗ੍ਹਾ ਮਾਰਿਓ ਕਿ ਅਕਸਰ ਜਿਨ੍ਹਾਂ ਨੂੰ ਤੁਸੀਂ ਆਪਣੇ ਦੋਸਤ ਸਮਝਦੇ, ਹਿੰਦੂਤਵੀ ਤੇ ਆਪੋ-ਆਪਣੀ ਪਾਰਟੀ ਦਾ ਪ੍ਰਚਾਰ ਕਰਨ ਵਾਲੇ, ਆਪਣੇ ਲੀਡਰਾਂ ਦੀਆਂ ਪੋਸਟਾਂ ਪਾ-ਪਾ ਲੋਕਾਂ ਨਾਲ ਬਹਿਸਣ ਵਾਲੇ ਕਿੰਨੇ ਕੁ ਪਾਰਟੀਆਂ ਦੇ ਸਮਰਥਕ ਪੰਜਾਬ ਤੋਂ ਕਿਸਾਨ ਸੰਘਰਸ਼ ਨਾਲ ਅੱਜ ਦਿੱਲੀ ਨੂੰ ਗਏ ਹਨ। ਗਏ ਹੋਏ ਤਾਂ ਗਿਆਂ ਦੀ ਫੋਟੋ-ਵੀਡੀਓ ਤਾਂ ਜ਼ਰੂਰ ਪਾਉਣਗੇ।


ਕਿਸਾਨਾਂ ਨੂੰ ਆਜ਼ਾਦੀ ਦਾ ਨਿੱਘ ਦਿੱਤਾ ਜਾ ਰਿਹਾ।
ਟਵਿਟਰ ‘ਤੇ ਭਾਰਤੀ ਅਤੇ ਅੰਤਰਰਾਸ਼ਟਰੀ ਮੀਡੀਏ ਨੂੰ ਟੈਗ ਕਰਕੇ ਇਸ ਧੱ ਕੇ ਦੀ ਕਵਰੇਜ ਕਰਨ ਲਈ ਇਸ ਤਰਾਂ ਆਖੋ।


ਕੀ ਦਿੱਲੀ ਵਾਕਿਆ ਹੀ ਦੂਰ ਹੈ?

ਜਦ ਪੰਜਾਬ ਵਿੱਚ ਰਹਿੰਦੇ ਸੀ ਤਾਂ ਅਕਸਰ ਹੀ ਸੁਣਦੇ ਹੁੰਦੇ ਸੀ ਕਿ ਦਿੱਲੀ ਬਹੁਤ ਦੂਰ ਹੈ। ਜਦ ਪੰਜਾਬ ਤੋੰ ਕੈਨੇਡਾ ਆਉਣ ਦਾ ਸਬੱਬ ਬਣਿਆ ਤਾਂ ਦਿੱਲੀ ਏਅਰਪੋਰਟ ਤੱਕ ਪਹੁੰਚਦਿਆਂ ਵਾਕਿਆ ਹੀ ਲੱਗਿਆ ਕਿ ਦਿੱਲੀ ਦੂਰ ਹੈ, ਅੱਠ-ਨੌਂ ਘੰਟਿਆਂ ਦੇ ਸਫ਼ਰ ਨੇ ਬੱਸ ਕਰਵਾ ਦਿੱਤੀ।

ਉਦੋਂ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਸੀ ਕਿ ਦਿੱਲੀ ਦੂਰ ਕਿਉਂ ਹੈ ?
ਪਰ ਹੁਣ ਸਮਝ ਪੈ ਰਹੀ ਹੈ ਕਿ ਅੱਜ ਤੋਂ 60-70 ਸਾਲ ਪਹਿਲਾਂ ਵੀ ਦਿੱਲੀ ਪੰਜਾਬ ਤੋੰ ਦੂਰ ਕਿਉਂ ਸੀ ਤੇ ਹੁਣ 2020 ਵਿੱਚ ਵੀ ਦਿੱਲੀ ਦੂਰ ਕਿਉਂ ਹੈ ?


ਸਰੀ ਸ਼ਹਿਰ ਤੋਂ ਕੈਨੇਡਾ ਦੀ ਰਾਜਧਾਨੀ ਓਟਵਾ 4337 ਕਿਲੋਮੀਟਰ ਦੂਰ ਹੈ ਪਰ ਇਹ ਰਾਜਧਾਨੀ ਕਦੇ ਵੀ ਦੂਰ ਨਹੀਂ ਲੱਗੀ। ਜਦਕਿ ਦਿੱਲੀ, ਪੰਜਾਬ ਤੋੰ ਸਿਰਫ਼ 375 ਕਿਲੋਮੀਟਰ ਦੂਰ ਹੈ ਤੇ ਇਸ ਰਾਜਧਾਨੀ ਤੱਕ ਪਹੁੰਚਣ ਦਾ ਸਫ਼ਰ ਕਦੇ ਮੁੱਕਦਾ ਹੀ ਨਹੀਂ, ਨਾ ਸੜਕੀ ਸਫ਼ਰ, ਨਾ ਹੀ ਸਿਧਾਂਤਕ ਮੁਕਾਮ ਤੇ ਨਾ ਹੀ ਨਿਆਂ ਦਾ ਪੈਂਡਾ !!!


ਪੰਜਾਬ ਦੇ ਪਾਣੀਆ ਦੀ ਕਾਣੀ ਵੰਡ, ਪੰਜਾਬ ਦੀਆਂ ਸਰਹੱਦਾਂ ਦਾ ਬਦਨੀਅਤੀ ਨਾਲ ਕੀਤਾ ਬਟਵਾਰਾ, ਦਰਬਾਰ ਸਾਹਿਬ ਸਮੂਹ ਨੂੰ ਤੋਪਾਂ ਨਾਲ ਢਾਹੁਣ ਦੀ ਕਾਲੀ ਕ ਰ ਤੂ ਤ, 1984 ਵਿੱਚ ਦਿੱਲੀ ਵਿੱਚ ਕ ਤ ਲ ਕੀਤੇ ਗਏ ਮਾਸੂਮ ਸਿੱਖਾਂ ਦੀ ਦਾਸਤਾਨ, ਪੰਜਾਬ ਦੀ ਜਵਾਨ ਫੌਜ ਨੂੰ ਭਾਰਤ ਦੀਆਂ ਸਰਹੱਦਾਂ ਬਚਾਉਣ ਲਈ ਬਲੀ ਦਾ ਬੱਕਰਾ ਬਣਾਉਣਾ ਤੇ ਹੁਣ ਅੰਨਦਾਤੇ, ਪੰਜਾਬੀ ਕਿਸਾਨਾਂ ਨੂੰ ਗੁੰਮਰਾਹ ਅਤੇ ਖੱਜਲ ਖੁਵਾਰ ਕਰਨਾ, ਇਹ ਤੋਹਫ਼ਾ ਦਿੱਲੀ ਨੇ ਪੰਜਾਬੀਆਂ ਦੀ ਝੋਲੀ ਪਾਇਆ ਹੈ।


ਭਾਰਤ (ਹਿੰਦੋਸਤਾਨ) ਦੀ ਅਜ਼ਾਦੀ ਲਈ ਕੁਰਬਾਨੀ ਕਰਨ ਲਈ ਸਭ ਤੋੰ ਪਹਿਲੀ ਕਤਾਰ ਵਿੱਚ ਪੰਜਾਬੀ ਸਨ ਅਤੇ ਹੁਣ ਦਿੱਲੀ ਦਰਬਾਰ ਵੱਲੋਂ ਮਤਰੇਈ ਵਾਲਾ ਸਲੂਕ ਹਾਸਲ ਕਰਨ ਵਾਲੇ ਵੀ ਪੰਜਾਬੀ ਪਹਿਲੀ ਕਤਾਰ ਵਿੱਚ ਹਨ…. ਵਾਹ ਕਿਆ ਸਮਤਲ ਹੈ ?


ਹੁਣ ਸਮਝ ਆ ਰਿਹਾ ਹੈ ਕਿ 375 ਕਿਲੋਮੀਟਰ ਦਾ ਸੜਕੀ ਫਾਸਲਾ ਜੋ 3-4 ਘੰਟਿਆ ਵਿੱਚ ਮੁੱਕ ਸਕਦਾ ਸੀ, ਆਖਰ ਇਹ ਰਾਹ ਇੰਨਾ ਗੁੰ ਝ ਲ ਦਾਰ, ਕੰ ਡੇ ਦਾ ਰ ਤੇ ਜੋ ਖ਼ ਮ ਭਰਿਆ ਬਣਾ ਦਿੱਤਾ ਗਿਆ ਕਿ ਆਮ ਪੰਜਾਬੀ ਨਿਆਂ ਲੈਣ ਲਈ ਦਿੱਲੀ ਦਾ ਪੈਂਡਾ ਮੁਕਾਉਂਦਿਆਂ, ਖੁਦ ਹੀ ਮੁੱ ਕ ਜਾਵੇਗਾ…….. ਕਿਉਂਕਿ ਦਿੱਲੀ ਦੂਰ ਨਹੀਂ, ਬਲਕਿ ਪੰਜਾਬ ਤੋੰ ਬਹੁਤ ਜ਼ਿਆਦਾ ਦੂਰ ਹੈ

– ਬਲਦੀਪ ਸਿੰਘ ਦੀ ਲਿਖਤ


ਦੇਖੋ ਭਾਜਪਾ ਦੇ ਚਮਚੇ ਕੁਝ ਸੰਘੀਆਂ ਤੇ ਹਿੰਦੂਤਵੀਆਂ ਦੇ ਦਿਲ ਵਿਚ ਕਿਸਾਨਾਂ ਲਈ ਕਿੰਨੀ ਕੁੜੱਤਣ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: