ਕਿਸਾਨ ਅੰਦੋਲਨ – ਤਾਜ਼ਾ ਅਪਡੇਟ ਤੇ ਵੀਡੀਉਜ਼ –

ਹੁਣ ਹੋਇਆ ਪੁਲਿਸ ਤੇ ਕਿਸਾਨਾਂ ਦਾ ਅਸਲੀ ਸਾਹਮਣਾ, ਦੇਖੋ ਕਿਵੇਂ ਪੁਲਿਸ ਦੀ ਫੌਜ ਚੜ੍ਹ ਰਹੀ ਕਿਸਾਨਾਂ ਦੇ ਉਪਰ

ਕਾਨੂੰਨ ਟੁੱਟਦੇ ਨੇ ਜਾਂ ਨਹੀਂ ਉਹ ਬਾਅਦ ਦੀ ਗੱਲ ਇਆ – ਹੰਕਾਰ ਤਾਂ ਟੁੱਟ ਗਿਆ ! ਦਿੱਲੀ ਵਿੱਚ ਕਿਸਾਨਾਂ ਨੂੰ ਨਾ ਸਿਰਫ ਬੇ-ਰੋਕ ਦਾਖ਼ਲਾ ਖੋਲ੍ਹ ਦਿੱਤਾ ਗਿਐ ਬਲਕਿ ਰੈਲੀ ਵਗੈਰਾ ਲਈ ਬੁਰਾੜੀ ਮੈਦਾਨ ਵਿਖੇ ਜਗ੍ਹਾ ਦੀ ਵੀ ਪੇਸ਼ਕਸ਼ ਕੀਤੀ ਗਈ ਹੈ । ਕਿਸਾਨ ਜਥੇਬੰਦੀਆਂ ਅਗਲਾ ਫੈਸਲਾ ਲੈਣਗੀਆਂ !!!
-ਮਿੰਟੂ ਗੁਰੂਸਰੀਆ

ਸਿੰਘੁ ਬਾਰਡਰ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਜ਼ ਬ ਰ ਦ ਸ ਤ ਝੜਪ, ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ


ਦਿੱਲੀ ‘ਚ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ‘ਆਪ’ ਵਿਧਾਇਕ ਅਮਨ ਅਰੋੜਾ ਅਤੇ ਹੋਰਨਾਂ ਆਗੂਆਂ ਨੂੰ ਦਿੱਲੀ ਪੁਲਿਸ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਅਮਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

9 ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹਾਂ ‘ਚ ਤਬਦੀਲ ਕਰਨ ਦੀ ਦਿੱਲੀ ਪੁਲਿਸ ਮੰਗ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਠੁਕਰਾਅ ਦਿੱਤਾ ਹੈ। ਦੱਸਣਯੋਗ ਹੈ ਕਿ ਕਿਸਾਨੀ ਅੰਦੋਲਨ ਨੂੰ ਦੇਖਦਿਆਂ ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਕੋਲੋਂ ਇਸ ਸਬੰਧੀ ਇਜਾਜ਼ਤ ਮੰਗੀ ਸੀ।


ਅਜੇ ਸਾਰੇ ਕਿਸਾਨ ਵੀਰ ਨਾ ਪਹੁੰਚੇ ਹੋਣ ਕਰਕੇ ਤੇ ਸਾਡੀ ਗਿਣਤੀ ਥੋੜੀ ਹੋਣ ਕਰਕੇ ਸਾਡਾ ਅਰਧ ਫ਼ੌਜੀ ਦਲਾਂ ਨੇ ਇਕ ਪੜਾਅ ਖਿੰਡਾ ਦਿੱਤਾ।ਫਿਰ ਇਕੱਠੇ ਹੋ ਕੇ ਅਗਲੀ ਰਣਨੀਤੀ ਦੀ ਵਿਚਾਰ ਕਰਦੇ… ਲੱਖਾ ਸਿਧਾਣਾ ਵੀ ਸਾਡੇ ਤੱਕ ਪਹੁੰਚ ਗਿਆ।

ਦਿੱਲੀ ਹਰਿਆਣਾ ਨਾਕੇ ਦੀਆਂ ਰੁਕਾਵਟਾਂ ਦੂਰ ਕਰਨ ਤੋੰ ਬਾਅਦ ਅਗਲੇ ਪੜਾਅ ਲਈ ਰਵਾਨਾ… ਵੀਰਾਂ ਦਾ ਸਾਥ ਇਸੇ ਤਰ੍ਹਾਂ ਦਿੱਤਾ ਤਾਂ ਲੋਹੇ ਦੇ ਘੋੜੇ ਲਾਲ ਕਿਲ੍ਹੇ ਸਾਹਮਣੇ ਰੁਕਣਗੇ

ਹੁਣ ਕੇਜਰੀਵਾਲ ਸਰਕਾਰ ਤੋਂ ਦਿੱਲੀ ਪੁਲਿਸ ਨੇ ਆਗਿਆ ਮੰਗੀ ਹੈ ਕਿ ਕੁਝ ਸਟੇਡੀਅਮ ਜੇਲ੍ਹਾਂ ਬਣਾਉਣ ਦਿੱਤੇ ਜਾਣ। ਜੇ ਕੇਜਰੀਵਾਲ ਨੇ ਆਗਿਆ ਦੇ ਦਿੱਤੀ ਤਾਂ ਸਾਰੇ ਕਿਸਾਨ ਦਿੱਲੀ ‘ਚ ਘੇਰ ਕੇ ਅੰਦਰ ਕਰ ਦਿੱਤੇ ਜਾਣਗੇ। ਉਸਤੋਂ ਬਚਣ ਦਾ ਸੁਝਾਅ ਇਹੀ ਹੈ, ਜੋ ਮਾਲਵਿੰਦਰ ਸਿੰਘ ਮਾਲੀ ਨੇ ਦੱਸਿਆ।
ਦਿੱਲੀ ਅੰਦਰ ਨਾ ਵੜੋ ਬਲਕਿ ਦਿੱਲੀ ਨੂੰ ਜਾਂਦੇ ਵੱਧ ਤੋਂ ਵੱਧ ਰਾਹ ਰੋਕੋ।

ਕੇਂਦਰ ਨੇ ਕਿਸਾਨਾਂ ਨੂੰ ਰਾਮਲੀਲਾ ਗਰਾਊਂਡ’ਚ ਇੱਕਠੇ ਹੋਣ ਦੀ ਪੇਸ਼ਕਸ਼ ਕੀਤੀ ਹੈ।
ਦਿੱਲੀ ਨੂੰ ਆਉਂਦੇ ਰਾਸਤੇ ਬੰਦ ਕਰਕੇ ਸਰਕਾਰ ਆਪ ਹੀ ਘਿਰ ਚੁੱਕੀ ਹੈ। ਸਰਕਾਰ ਚਾਹੁੰਦੀ ਹੈ ਕਿ ਸਾਰੇ ਰਾਸਤੇ ਖੋਲ ਦਿੱਤੇ ਜਾਣ ਅਤੇ ਸਾਨੂੰ ਰਾਮਲੀਲਾ ਗਰਾਊੰਡ ‘ਚ ਬਿਠਾ ਕੇ ਥਕਾ ਦਿੱਤਾ ਜਾਵੇ।

ਕਿਸਾਨ ਵੀਰੋ ਸਰਕਾਰ ਘਿਰ ਚੁੱਕੀ ਹੈ; ਤੁਸੀਂ ਇਸ ਜਾਲ’ਚ ਨਾ ਫਸ ਜਾਇਓ। ਸਰਕਾਰ ਦੇ ਬੰਦ ਕੀਤੇ ਰਸਤਿਆਂ ਅੱਗੇ ਮੋਰਚੇ ਗੱਡ ਦਵੋ। ਦਿੱਲੀ ਨੂੰ ਜਾਣ ਵਾਲੇ ਸਾਰੇ ਰਾਸਤੇ ਬੰਦ ਰੱਖੋ ਅਤੇ ਦਿੱਲੀ ਨੂੰ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਬੰਦ ਕਰ ਦਵੋ। ਸਰਕਾਰ ਤੁਹਾਡੇ ਅੱਗੇ ਜ਼ਰੂਰ ਝੁਕੇਗੀ। ਰਾਮਲੀਲਾ ਗਰਾਊਂਡ’ਚ ਧਰਨਾ ਦੇ ਕੇ ਤੁਹਾਡੀ ਕਿਸੇ ਨੇ ਨਹੀੰ ਸੁਣਨੀ।
– ਸਤਵੰਤ ਸਿੰਘ

ਬੁਰਾੜੀ ਮੈਦਾਨ ਸਾਡੇ ਲਈ ਸ਼ਾਹੀਨ ਬਾਗ਼ ਸਾਬਤ ਹੋਵੇਗਾ। ਧਰਨਾ ਸੜਕਾਂ ਤੇ ਹੀ ਰੱਖਿਆ ਜਾਵੇ ਅਤੇ ਦਿੱਲੀ ਅੰਦਰ ਜਾਂਦੇ ਸਾਰੇ ਮੁੱਖ ਰਾਸਤੇ ਬੰਦੇ ਕੀਤੇ ਜਾਣ।
ਸਰਕਾਰ ਆਪਣੇ ਆਪ ਹੀ ਘਿਰੀ ਬੈਠੀ ਹੈ ; ਦਿੱਲੀ ਅੰਦਰ ਦਾਖਲਾ ਬੰਦ ਕਰਕੇ ਇਹਨਾਂ ਨੇ ਚਾਰ ਦਿਨ ਨਹੀੰ ਝੱਲਣੇ। ਬੁਰਾੜੀ ਮੈਦਾਨ’ਚ ਚਾਹੇ ਚਾਰ ਮਹੀਨੇ ਬੈਠੇ ਰਹਿਓ ਉਹਨਾਂ ਨੂੰ ਕੋਈ ਫ਼ਰਕ ਨਹੀੰ ਪੈਣਾ।
ਕਿਸਾਨ ਆਗੂ ਸੋਚ ਸਮਝ ਕੇ ਕਦਮ ਪੱਟਣ। ਧਰਨਾ ਮੈਦਾਨ’ਚ ਲੈ ਜਾਣਾ ਸਾਡੇ ਹੀ ਉਲਟ ਸਾਬਤ ਹੋਵੇਗਾ।
– ਸਤਵੰਤ ਸਿੰਘ