Breaking News
Home / ਵਿਸ਼ੇਸ਼ ਲੇਖ / ਟਰਾਲੇ ਧੱਕ ਕੇ ਕਰਨਾਲ ਵੀ ਟੱਪੇ ਕਿਸਾਨ, ਢਾਹ ਦਿੱਤਾ ਖੱਟਰ ਦਾ ਕਿੱਲਾ, ਹੁਣ ਫੌਜ ਨਾਲ ਹੋਣਗੇ ਟਾਕਰੇ

ਟਰਾਲੇ ਧੱਕ ਕੇ ਕਰਨਾਲ ਵੀ ਟੱਪੇ ਕਿਸਾਨ, ਢਾਹ ਦਿੱਤਾ ਖੱਟਰ ਦਾ ਕਿੱਲਾ, ਹੁਣ ਫੌਜ ਨਾਲ ਹੋਣਗੇ ਟਾਕਰੇ

ਟਰਾਲੇ ਧੱਕ ਕੇ ਕਰਨਾਲ ਵੀ ਟੱਪੇ ਕਿਸਾਨ, ਢਾਹ ਦਿੱਤਾ ਖੱਟਰ ਦਾ ਕਿੱਲਾ, ਹੁਣ ਫੌਜ ਨਾਲ ਹੋਣਗੇ ਟਾਕਰੇ

ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦੇ 26 ਅਤੇ 27 ਨਵੰਬਰ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹੇ ਦੀ ਬੁਢਲਾਡਾ ਤਹਿਸੀਲ ਦੇ ਹਰਿਆਣਾ ਦੀ ਹੱਦ ‘ਤੇ ਪੈਂਦੇ ਬਾਹਮਣਵਾਲਾ ਬਾਰਡਰ ‘ਤੇ ਹਰਿਆਣਾ ਪੁਲਿਸ ਵਲੋਂ ਕੀਤੀ ਨਾਕੇਬੰਦੀ ਤੋੜ ਕੇ ਹਜ਼ਾਰਾਂ ਕਿਸਾਨ ਹਰਿਆਣਾ ‘ਚ ਦਾਖਲ ਹੋ ਗਏ ਹਨ।ਮੂਨਕ-ਟੋਹਾਣਾ ਬਾਰਡਰ ਰਾਹੀਂ ਹਰਿਆਣਾ ‘ਚ ਦਾਖ਼ਲ ਹੋਏ ਕਿਸਾਨ..ਖਨੌਰੀ ਸਰਹੱਦ ’ਤੇ ਹਰਿਆਣਾ ਪੁਲੀਸ ਵੱਲੋਂ ਲਗਾਈਆਂ ਰੋਕਾਂ ਕਿਸਾਨਾਂ ਨੂੰ ਪੁੱਟ ਕੇ ਪਰ੍ਹਾਂ ਮਾਰੀਆਂ
ਦੇਖੋ ਹੌਂਸਲਾ ਪੰਜਾਬੀ ਮੁੰਡਿਆਂ ਦਾ ਜਿਨ੍ਹਾਂ ਅੱਗੇ ਫੇਲ੍ਹ ਹੋਏ ਬੈਰੀਕੇਡ,ਮਿੱਟੀ ਦੇ ਢੇਰ ਤੇ ਹਰਿਆਣਾ ਪੁਲਿਸ

ਦਿੱਲੀ ਕੂਚ ਕਰਨ ਲਈ ਭਾਵੇਂ ਹਜ਼ਾਰਾਂ ਕਿਸਾਨ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰ ’ਤੇ ਖਨੌਰੀ ਵਿਖੇ ਸਵੇਰ ਤੋਂ ਪੁੱਜ ਰਹੇ ਹਨ ਪਰ ਬਾਅਦ ਦੁਪਹਿਰ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਕਿ ਰੋਹ ਵਿਚ ਆਏ ਨੌਜਵਾਨ ਕਿਸਾਨਾਂ ਵਲੋਂ ਹਰਿਆਣਾ ਸਰਕਾਰ ਵਲੋਂ ਬਾਰਡਰ ਸੀਲ ਕਰਨ ਲਈ ਲਾਈਆਂ ਰੋਕਾਂ ਨੂੰ ਉਖੇੜ ਦਿੱਤਾ ਗਿਆ ਹੈ। ਕਿਸਾਨਾਂ ਵਲੋਂ ਕੌਮੀ ਹਾਈਵੇ ਉਪਰ ਹਰਿਆਣਾ ਸਰਕਾਰ ਵਲੋਂ ਸੁੱਟੇ ਵੱਡੇ ਪੱਥਰ ਖਤਾਨਾਂ ਵਿਚ ਸੁੱਟ ਜਾ ਰਹੇ ਹਨ।

ਲੋਹੇ ਦੇ ਵੱਡੇ ਬੈਰੀਕੇਡਾਂ ਨਾਲ ਜਿੰਦਰੇ ਲਗਾ ਕੇ ਲਪੇਟੀ ਕੰਡਿਆਲੀ ਤਾਰ ਪੁੱਟ ਦਿੱਤੀ। ਬੀਤੀ ਰਾਤ ਮਿੱਟੀ ਦੇ ਲਗਾਏ ਢੇਰਾਂ ਨੂੰ ਵੀ ਕਿਸਾਨਾਂ ਵਲੋਂ ਕਾਫ਼ੀ ਹੱਦ ਤੱਕ ਖਿੰਡਾ ਦਿੱਤਾ ਗਿਆ ਹੈ। ਭਾਵੇਂ ਹਰਿਆਣਾ ਪੁਲੀਸ ਫੋਰਸ ਵਲੋਂ ਪਾਣੀ ਦੀਆਂ ਬੁਛਾੜਾਂ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦੇ ਜੋਸ਼ ਅੱਗੇ ਹਰਿਆਣਾ ਪੁਲੀਸ ਦੀ ਇੱਕ ਨਾਲ ਚੱਲੀ

ਅਤੇ ਕਿਸਾਨਾਂ ਵਲੋਂ ਬੈਰੀਕੇਡ ਅਤੇ ਕੰਡਿਆਲੀ ਤਾਰ ਪੁੱਟ ਕੇ ਖਤਾਨਾਂ ਵਿਚ ਸੁੱਟ ਦਿੱਤੀ ਗਈ ਅਤੇ ਅਜੇ ਵੀ ਕਿਸਾਨ ਨਾਕੇਬੰਦੀ ਪੁੱਟਣ ’ਚ ਡਟੇ ਹੋਏ ਹਨ। ਕਿਸਾਨ ਭਾਵੇਂ ਬਾਰਡਰ ਤੋਂ ਪਾਰ ਅੱਗੇ ਚਲੇ ਗਏ ਹਨ ਪਰ ਦਿੱਲੀ ਲਈ ਰਵਾਨਾ ਨਹੀਂ ਹੋਏ ਜੋ ਕਿ ਕਿਸਾਨ ਜਥੇਬੰਦੀਆਂ ਦੇ ਫੈਸਲੇ ਦੀ ਉਡੀਕ ਵਿਚ ਹਨ।

“ਬੈਰੀਕੇਡ ਸਾਡੇ ਅੱਗੇ ਕੀ ਹੈ ਸਭ ਪੱਟ ਦਿਆਂਗੇ ਸ਼ੇਰ ਵਾਂਗ ਗਰਜੇ ਪੰਜਾਬੀ ਨੌਜਵਾਨਾਂ ਦੀ ਤਿੱਖੀ ਚੇਤਾਵਨੀ ”

ਅੱਜ ਸਵੇਰ ਤੋਂ ਹੀ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਖਨੌਰੀ ਵਿਖੇ ਪੰਜਾਬ-ਹਰਿਆਣਾ ਬਾਰਡਰ ਤੇ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਹਜ਼ਾਰਾਂ ਕਿਸਾਨਾਂ ਵਲੋਂ ਬਾਰਡਰ ਨਜ਼ਦੀਕ ਧਰਨਾ ਸ਼ੁਰੂ ਕਰ ਦਿੱਤਾ ਗਿਆ। ਵੱਡੀ ਤਦਾਦ ’ਚ ਕਿਸਾਨ ਬੀਬੀਆਂ ਵੀ ਬਾਰਡਰ ਨੇੜੇ ਡਟੀਆਂ ਹੋਈਆਂ ਹਨ ਜਿਨ੍ਹਾਂ ’ਚ ਮੋਦੀ ਸਰਕਾਰ ਖ਼ਿਲਾਫ਼ ਜ਼ੋਸ਼ ਤੇ ਉਤਸ਼ਾਹ ਠਾਠਾਂ ਮਾਰ ਰਿਹਾ ਹੈ। ਬਾਰਡਰ ਨੇੜੇ ਕਰੀਬ ਤਿੰਨ ਕਿਲੋਮੀਟਰ ਤੱਕ ਕਿਸਾਨਾਂ ਦੀ ਭੀੜ ਜੁਟੀ ਹੋਈ ਹੈ ਅਤੇ ਪੰਜਾਬ ਤੋਂ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਪੁੱਜਣੇ ਜਾਰੀ ਹਨ।
ਹਰਿਆਣਾ ਬਾਰਡਰ ਬੰਦ ਹੋਣ ‘ਤੇ ਸੁਣੋ ਦਿੱਲੀ ਜਾਣ ਦੀ ਕਿਸਾਨਾਂ ਦੀ ਨਵੀਂ ਰਣਨੀਤੀ

ਨਾ ਦਿੱਲੀ ਨੂੰ ਢਾਹੁਣ ਜਾ ਰਹੇ ਤੇ ਨਾ ਹ ਮ ਲਾ ਕਰਨ
ਹੱਥ ‘ਚ ਝੰਡੇ ਲੈ ਤੁਰੇ ਫਿਰ ਵੀ ਪਤਾ ਨੀਂ ਕਿਸ ਗੱਲੋਂ ਡਰਦੀ ਸਰਕਾਰ!

ਇਥੇ ਸ਼ੰਭੂ ਬੈਰੀਅਰ ’ਤੇ ਹਰਿਆਣਾ ਪੁਲੀਸ ਨੇ ਅੱਜ ਪੰਜਾਬ ਦੇ ਕਿਸਾਨਾਂ ਦੇ ਜਥੇ ਨੂੰ ਖਿੰਡਾਉਣ ਲਈ ਜਲ ਤੋਪਾਂ ਵਰਤੀਆਂ ਤੇ ਅੱਥਰੂ ਗੈਸ ਛੱਡੀ। ਇਸ ਕਾਰਨ ਇਕ ਕਿਸਾਨ ਜ਼ਖ਼ਮੀ ਹੋ ਗਿਆ। ਇਸ ਦੌਰਾਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਝਰਮੜੀ ਨੇੜੇ ਪੁੱਜੇ ਕਿਸਾਨਾਂ ’ਤੇ ਹਰਿਆਣਾ ਪੁਲੀਸ ਵਲੋਂ ਅੱਥਰੂ ਗੈਸ ਦੇ ਗੋ ਲੇ ਛੱਡੇ ਗਏ ਅਤੇ ਪਾਣੀ ਦੀ ਬੁਛਾੜਾਂ ਮਾਰ ਕੇ ਪਿੱਛੇ ਹਟਾਉਣ ਦੀ ਕੋਸ਼ਿਸ਼ ਗਈ। ਇਸ ਕਾਰਨ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਵੱਡੀ ਗਿਣਤੀ ’ਚ ਕਿਸਾਨ ਜਿਨ੍ਹਾਂ ’ਚ ਨੌਜਵਾਨਾ ਦੀ ਗਿਣਤੀ ਭਾਰੀ ਵੱਧ ਸੀ, ਦੀ ਹਰਿਆਣਾ ਪੁਲੀਸ ਨਾਲ ਝ ੜ ਪ ਹੋ ਗਈ।

ਪੰਜਾਬ-ਹਰਿਆਣਾ ਸੀਮਾਂ ਤੇ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਤਹਿਤ ਪੰਜਾਬ ’ਚ ਵੱਡੀ ਗਿਣਤੀ ਕਿਸਾਨ ਅੱਜ ਸ਼ੰਭੂ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪਹੁੰਚ ਚੁੱਕੇ ਹਨ। ਪਟਿਆਲਾ ਜ਼ਿਲ੍ਹੇ ਵਿਚਲੇ ਸ਼ੰਭੂ ਬੈਰੀਅਰ ਰਾਹੀਂ ਕਿਸਾਨਾਂ ਨੇ ਜਦੋਂ ਹਰਿਆਣਾ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਹਰਿਆਣਾ ਪੁਲੀਸ ਦਰਮਿਆਨ ਧੱਕਾ-ਮੁੱਕੀ ਹੋਈ।

ਹਰਿਆਣਾ ਨੇ ਕੀਤਾ ਰਸਤਾ ਬੰਦ ਤਾਂ ਡੂਮਵਾਲੀ ਬਾਰਡਰ ‘ਤੇ ਹੀ ਧਰਨਾ ਲਾ ਬੈਠੇ ਕਿਸਾਨ,ਵੇਖੋ ਲਾਈਵ ਤਸਵੀਰਾਂ

ਸ਼ੰਭੂ ਬੈਰੀਅਰ ’ਤੇ ਵਾਪਰੀ ਇਸ ਘਟਨਾ ਦੌਰਾਨ ਇਕ ਕਿਸਾਨ ਜ਼ਖ਼ਮੀ ਵੀ ਹੋ ਗਿਆ, ਜਿਸ ਨੂੰ ਬਾਕਾਇਦਾ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ ਹੈਕਿਸਾਨਾਂ ਨੇ ਹਰਿਆਣਾ ਪੁਲੀਸ ਵੱਲੋਂ ਸੜਕ ’ਤੇ ਰੱਖੇ ਵੱਡੇ ਪੱਥਰ ਵੀ ਘੱਗਰ ਵਿੱਚ ਸੁੱਟ ਦਿੱਤੇ। ਕਿਸਾਨਾਂ ਵੱਲੋਂ ਹਰਿਆਣਾ ’ਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਮਾਹੌਲ ਤਣਾਅਪੂਰਨ ਹੈ। ਇੱਥੇ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਸਮੇਤ ਕਈ ਹੋਰ ਪ੍ਰਮੁੱਖ ਕਿਸਾਨ ਨੇਤਾ ਵੀ ਪੁੱਜੇ ਹੋਏ ਹਨ। ਉਧਰ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਮਿੱਟੀ ਦੇ ਭਰੇ ਟਿੱਪਰ ਅਤੇ ਟਰੱਕ ਲਾਏ ਜਾ ਚੁੱਕੇ ਹਨ। ਕਈ ਕਿਸਾਨ ਭਾਵੇਂ ਪੈਦਲ ਲੰਘ ਗਏ ਹਨ ਪਰ ਟਰੈਕਟਰ ਟਰਾਲੀਆਂ ਵਾਲੇ ਕਿਸਾਨਾਂ ਦੇ ਜਥਿਆਂ ਨੂੰ ਹਰਿਆਣਾ ਪੁਲੀਸ ਨੇ ਰੋਕਿਆ ਹੋਇਆ ਹੈ।
ਦੀਪ ਸਿੱਧੂ ਦਾ ਪੁਲਿਸ ਨਾਲ ਹੋਇਆ ਸਾਹਮਣਾ , ਦੇਖੋ ਦੀਪ ਸਿੱਧੂ ਦੇ ਦਿੱਲੀ ਜਾਂਦੇ ਦੀ EXCLUSIVE ਵੀਡੀਓ

ਹਰਿਆਣਾ ਪੁਲੀਸ ਨੇ ਸ਼ੰਭੂ ਬੈਰੀਅਰ ਤੇ ਘੱਗਰ ਦਰਿਆ ਦੇ ਵਿਚਕਾਰਲੇ ਪੁਲ ‘ਤੇ ਨਾਕਾ ਲਾਇਆ ਹੋਇਆ ਸੀ ਜਿਸ ਨੂੰ ਤੋੜ ਕੇ ਕਿਸਾਨ ਭਾਵੇਂ ਅੱਗੇ ਲੰਘ ਗਏ ਹਨ ਪਰ ਪੁਲ ਦੇ ਅਖੀਰ ‘ਤੇ ਮਿੱਟੀ ਦੇ ਭਰੇ ਟਰੱਕ ਖੜ੍ਹੇ ਹੋਣ ਕਾਰਨ ਕਿਸਾਨ ਹੋਰ ਅੱਗੇ ਨਹੀਂ ਵਧ ਪਾ ਰਹੇ ਪਰ ਇਹ ਸਪੱਸ਼ਟ ਹੋ ਚੁੱਕਾ ਹੈ ਇਕ ਕਿਸਾਨ ਹਰਿਆਣਾ ਪੁਲੀਸ ਦਾ ਪਹਿਲਾ ਨਾਕਾ ਤੋੜ ਕੇ ਹਰਿਆਣਾ ਦੀ ਧਰਤੀ ‘ਤੇ ਦਾਖ਼ਲ ਹੋ ਚੁੱਕੇ ਹਨ।
ਚੀਕਾ ਬਾਰਡਰ ਵਿਖੇ ਵੀ ਕਿਸਾਨਾਂ ਤੇ ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੌਛਾਰਾ,ਛੱਡੇ ਅੱਥਰੂ ਗੈਸ ਦੇ ਗੋਲੇ, ਵੇਖੋ LIVE

ਕਿਸਾਨਾਂ ਨੂੰ ਹਰਿਆਣਾ ਵਿੱਚ ਪ੍ਰਵੇਸ਼ ਹੋਣ ਤੋਂ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਪਰ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਵੇਰੇ ਗਿਆਰਾਂ ਵਜੇ ਤੱਕ ਇੱਥੇ 4 ਹਜਾਰ ਦੇ ਕਰੀਬ ਕਿਸਾਨ ਪੁੱਜ ਚੁੱਕੇ ਸਨ।

ਹੁਣ ਖਨੌਰੀ ਬਾਰਡਰ ‘ਤੇ ਗਰਮਾਇਆ ਮਾਹੌਲ, ਕਲਾਕਾਰਾਂ ਨੇ ਵੀ ਦਿਖਾਈ ਤਾਕਤ

ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦੇਣ ਇਸ ਦੇ ਨਾਲ ਨਾਲ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਸੰਘਰਸ਼ੀ ਦੀ ਹੌਸਲਾ ਅਫਜ਼ਾਈ ਕੀਤੀ। ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉਤੇ ਬੈਰੀਕੇਡ ਤੋਂ ਬਾਅਦ ਪੱਥਰ ਅਤੇ ਮਿੱਟੀ ਸੁੱਟ ਕੇ ਆਪਣਾ ਕਿਲਾ ਮਜ਼ਬੂਤ ਕਰ ਲਿਆ ਹੈ।

ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਢਾਬੀ ਗੁੱਜਰਾਂ ਦੇ ਨਜ਼ਦੀਕ ਪਿੰਡ ਦਾਤਾ ਸਿੰਘ ਵਾਲਾ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਸੰਘਰਸ਼ੀ ਦੀ ਹਾਜ਼ਰੀ ਵਿੱਚ ਗੀਤ ‘ਪੇਚਾ ਪੈ ਗਿਆ ਸੈਂਟਰ ਨਾਲ’ ਪੇਸ਼ ਕਰਕੇ ਕਿਸਾਨਾਂ ਨੂੰ ‘ਦਿੱਲੀ ਚੱਲੋ’ ਸੰਘਰਸ਼ ਲਈ ਲਾਮਬੰਦ ਕੀਤਾ ਤੇ ਕਿਸਾਨਾਂ ਨੇ ਲੰਗਰ ਵੀ ਛਕਿਆ।

ਅੱਜ ਇਲਾਕੇ ਦੇ ਪਿੰਡ ਘਰਾਚੋਂ, ਆਲੋਅਰਖ, ਕਾਲਾਝਾੜ, ਚੰਨੋਂ, ਭੱਟੀਵਾਲ, ਬਲਿਆਲ ਅਤੇ ਮਾਝੀ ਸਮੇਤ ਕਾਫੀ ਪਿੰਡਾਂ ਵਿੱਚੋਂ ਕਿਸਾਨ ਬੀਬੀਆਂ ਦੇ ਕਾਫਲੇ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਗੀ ਪਾ ਗਏ। ਪਿੰਡ ਆਲੋਅਰਖ ਵਿਖੇ ਨੌਜਵਾਨ ਲੜਕੀਆਂ ਅਤੇ ਔਰਤਾਂ ਨੇ ਪਿੰਡ ਵਿੱਚ ਜਾਗੋ ਕੱਢਕੇ ਕਿਸਾਨਾਂ ਨੂੰ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਜਾਗਰਤ ਕੀਤਾ।

About admin

Check Also

ਭਾਜਪਾ ਵੱਲੋਂ ਪੰਜਾਬ ’ਚ ਫਿਰਕੂ ਦੰ ਗੇ ਫਸਾਦ ਕਰਵਾ ਕੇ ਸਿਆਸੀ ਤਾਕਤ ਹਾਸਲ ਕਰਨ ਦੀ ਡੂੰਘੀ ਸਾਜਿਸ

ਡੇਰਾ ਸਿਰਸਾ ਮੁਖੀ ਲਈ ਵਿਵਾਦਤ ਅਰਦਾਸ ਦਾ ਮਾਮਲਾ ਪੰਜ ਮੈਂਬਰੀ ਕਮੇਟੀ ਵੱਲੋਂ ਜਾਂਚ ਰਿਪੋਰਟ ਜਾਰੀ …

%d bloggers like this: