Breaking News
Home / ਪੰਜਾਬ / ਕਿਸਾਨਾਂ ਨੇ ਕਢਾ ਦਿੱਤੀਆਂ ਹਰਿਆਣਾ ਪੁਲਿਸ ਦੀਆਂ ਚੀਕਾਂ

ਕਿਸਾਨਾਂ ਨੇ ਕਢਾ ਦਿੱਤੀਆਂ ਹਰਿਆਣਾ ਪੁਲਿਸ ਦੀਆਂ ਚੀਕਾਂ

ਕਿਸਾਨਾਂ ਨੇ ਕਢਾ ਦਿੱਤੀਆਂ ਹਰਿਆਣਾ ਪੁਲਿਸ ਦੀਆਂ ਚੀਕਾਂ, Exclusive Live ਦੇਖੋ ਚਾਬੀਆਂ ਖੋਹਣ ਵਾਲੇ ਪੁਲਸੀਏ ਨੂੰ ਕਿਵੇਂ ਭਜਾਇਆ

ਸ਼ੰਭੂ ਵਿਖੇ ਪੁਲਿਸ ਨਾਲ ਝੜਪ ਅਤੇ ਬੈਰੀਕੇਡ ਨੂੰ ਉਖਾੜਨ ਤੋਂ ਬਾਅਦ ਹੁਣ ਕਿਸਾਨ ਖਨੌਰੀ ਸਰਹੱਦ ‘ਤੇ ਬੈਰੀਕੇਡਾਂ ਨੂੰ ਉਖਾੜ ਕੇ ਹਰਿਆਣਾ ਵਿਚ ਦਾਖਲ ਹੋ ਗਏ ਹਨ। ਇਹ ਅੱਜ ਦੂਜੀ ਵਾਰ ਹੈ ਜਦੋਂ ਕਿਸਾਨ ਦਿੱਲੀ ਵੱਲ ਵਧਣ ਲਈ ਹਰਿਆਣਾ ਵਿਚ ਦਾਖਲ ਹੋਏ ਹਨ। ਹਾਲਾਂਕਿ ਪੁਲਿਸ ਨੇ ਕਿਸਾਨਾਂ ਖਿਲਾਫ ਵਾਟਰ ਕੈਨਨ ਦੀ ਵਰਤੋਂ ਕੀਤੀ ਪਰ ਕਿਸਾਨਾਂ ਦੀ ਹਿੰਮਤ ਤੇ ਭਾਵਨਾ ਨੂੰ ਰੋਕਣ ਵਿੱਚ ਅਸਫਲ ਰਹੀ। ਕਿਸਾਨ ਅੱਗੇ ਵਧਣ ਤੋਂ ਬਾਅਦ, ਪੁਲਿਸ ਪਿੱਛੇ ਵੱਲ ਚਲੀ ਗਈ।

ਹਿਰਾਸਤ ‘ਚ ਲਏ ਗਏ ਯੋਗੇਂਦਰ ਯਾਦਵ ਨੇ ਕਿਹਾ, ਡਿਪਟੀ ਮੁੱਖ ਮੰਤਰੀ ਦੀ ਰੈਲੀ ਵੇਲੇ ਕਿੱਥੇ ਸੀ ਕੋਰੋਨਾ?

ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਅੰਬਾਲਾ-ਪਟਿਆਲਾ ਸਰਹੱਦ ‘ਤੇ ਰੋਕ ਦਿੱਤਾ ਗਿਆ ਹੈ। ਇੱਥੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਤਣਾਅ ਵਧਿਆ ਹੈ। ਇੱਥੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਪੱਥਰ ਚੱਲੇ ਹਨ, ਪੁਲਿਸ ਨੇ ਇੱਥੇ ਲਾ ਠੀ ਚਾ ਰ ਜ ਕੀਤਾ ਅਤੇ ਪਾਣੀ ਦੀਆਂ ਬੁਛਰਾਂ ਦੀ ਵਰਤੋਂ ਕੀਤੀ ਹੈ। ਪੁਲਿਸ ਨੇ ਦਿੱਲੀ-ਹਰਿਆਣਾ ਸਰਹੱਦ ‘ਤੇ ਸੁਰੱਖਿਆ ਵੀ ਵਧਾ ਦਿੱਤੀ ਹੈ।

ਕਈ ਥਾਵਾਂ ‘ਤੇ ਕਿਸਾਨਾਂ ਦਾ ਪ੍ਰਦਰਹਨ ਹ ਮ ਲਾ ਵ ਰ ਹੋ ਰਿਹਾ ਹੈ। ਪੁਲਿਸ ਨੇ ਗੁਰੂਗ੍ਰਾਮ ਵਿੱਚ ਪ੍ਰਦਰਸ਼ਨ ਕਰ ਰਹੇ ਯੋਗੇਂਦਰ ਯਾਦਵ ਅਤੇ ਹੋਰ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਯੋਗੇਂਦਰ ਯਾਦਵ ਬਿਲਾਸਪੁਰ ਥਾਣਾ ਖੇਤਰ ਵਿੱਚ ਇੱਕ ਟਰੈਕਟਰ ‘ਤੇ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਯੋਗੇਂਦਰ ਯਾਦਵ ਨੇ ਕਿਹਾ, ਮੈਨੂੰ ਕਹਿ ਰਹੇ ਹਨ ਕਿ ਮੈਂ ਸ਼ਾਂਤੀ ਭੰਗ ਕਰ ਰਿਹਾ ਹਾਂ। ਇਹ ਕਿਹਾ ਜਾ ਰਿਹਾ ਹੈ ਕਿ ਮੈਂ ਮਹਾਂਮਾਰੀ ਦੇ ਐਕਟ ਦੀ ਉਲੰਘਣਾ ਕਰ ਰਿਹਾ ਹਾਂ।

ਕਿਸਾਨਾਂ ‘ਤੇ ਪਾਣੀ ਦੀ ਬੁਛਾਰ ਕੀਤੀ ਜਾ ਰਹੀ ਹੈ, ਕੀ ਇਸ ਦੇਸ਼ ਵਿੱਚ ਕਿਸਾਨ ਹੋਣਾ ਕੋਈ ਗੁਨਾਹ ਹੈ? ਐਤਵਾਰ ਨੂੰ ਕੋਈ ਕੋਰੋਨਾ ਨਹੀਂ ਸੀ ਜਦੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਮੇਵਾਤ ਵਿੱਚ ਰੈਲੀ ਹੋਈ ਸੀ?” ਯਾਦਵ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਹੀ, ਕੇਂਦਰ ਸਰਕਾਰ ਇਹ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ ਹੈ, ਪਰ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: