Breaking News
Home / ਪੰਜਾਬ / ਹਰਿਆਣਾ ਪੁਲਿਸ ਦੇ ਪ੍ਰਬੰਧ ਰਹਿ ਗਏ ਧਰੇ ਧਰਾਏ, ਕਿਸਾਨ ਵਧੇ ਅੱਗੇ

ਹਰਿਆਣਾ ਪੁਲਿਸ ਦੇ ਪ੍ਰਬੰਧ ਰਹਿ ਗਏ ਧਰੇ ਧਰਾਏ, ਕਿਸਾਨ ਵਧੇ ਅੱਗੇ

ਹਰਿਆਣਾ ਪੁਲਿਸ ਦੇ ਪ੍ਰਬੰਧ ਰਹਿ ਗਏ ਧਰੇ ਧਰਾਏ, ਕਿਸਾਨ ਵਧੇ ਅੱਗੇ

ਕੈਪਟਨ ਦੀ ਖੱਟਰ ਨੂੰ ਅਪੀਲ- ਕਿਸਾਨਾਂ ਨੂੰ ਦਿੱਲੀ ਜਾਣ ਦਿਓ

ਘੱਗਰ ਦਰਿਆ ‘ਚ ਕਿਸਾਨਾਂ ਨੇ ਸੁੱਟੇ ਬੈਰੀਕੇਡ

ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਅੰਦੋਲਨ ਤਹਿਤ ਪੰਜਾਬ ਹਰਿਆਣਾ ਸਰੱਹਦ ‘ਤੇ ਪੈਂਦੇ ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ਹਨ।

ਪੰਜਾਬ ਤੋਂ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਵਲੋਂ ਆਪਣੇ ਪਾਸੇ ਲਾਈਆਂ ਭਾਰੀ ਰੋਕਾਂ ਤੇ ਬੈਰੀਕੇਡ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ਤੇ ਇਸ ਤਰ੍ਹਾਂ ਹਰਿਆਣਾ ਪੁਲਿਸ ਦੇ ਪ੍ਰਬੰਧ ਕਿਸਾਨਾਂ ਦੇ ਰੋਹ ਅੱਗੇ ਧਰੇ ਧਰਾਏ ਰਹਿ ਗਏ ਹਨ। ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦਿੱਲੀ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ ‘ਤੇ ਤਸ਼ੱਦਦ ਕਰਨ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਕੈਪਟਨ ਨੇ ਸਵਾਲ ਕਰਦਿਆਂ ਕਿਹਾ, ”ਹਰਿਆਣੇ ‘ਚ ਮਨੋਹਰ ਲਾਲ ਖੱਟਰ ਦੀ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਹੈ?” ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਜੁਲਮ ਕਰਨਾ ਪੂਰੀ ਤਰ੍ਹਾਂ ਨਾਲ ਗ਼ੈਰ-ਜਮਹੂਰੀ ਅਤੇ ਗ਼ੈਰ-ਸੰਵਿਧਾਨਕ ਹੈ।

ਖਨੌਰੀ ਬਾਡਰ ਤੋਂ ਨਿਰਾਸ਼ ਹੋ ਕੇ ਵਾਪਸ ਮੁੜੇ ਲੱਖਾ ਸਿਧਾਣਾ, ਕਿਹਾ ਜੇ ਅੱਗੇ ਨਹੀਂ ਵਧਣਾ ਤਾਂ ਧਰਨੇ ਲਾਉਣ ਦਾ ਕੀ ਫਾਇਦਾ

ਮੁੱਖ ਮੰਤਰੀ ਨੇ ਅੱਗੇ ਕਿਹਾ, ”ਕਿਸਾਨ ਪਿਛਲੇ ਕਰੀਬ 2 ਮਹੀਨਿਆਂ ਤੋਂ ਪੰਜਾਬ ‘ਚ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਸਰਕਾਰ ਜ਼ ਬ ਰ ਦ ਸ ਤੀ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਭ ੜ ਕਾ ਕਿਉਂ ਰਹੀ ਹੈ? ਕੀ ਕਿਸਾਨਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ਜਨਤਕ ਹਾਈਵੇ ਤੋਂ ਸ਼ਾਂਤੀਪੂਰਵਕ ਲੰਘਣ?”

ਕੈਪਟਨ ਨੇ ਅੱਗੇ ਕਿਹਾ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੰਵਿਧਾਨ ਦਿਵਸ ਮੌਕੇ ਕਿਸਾਨਾਂ ਦੇ ਸੰਵਿਧਾਨਕ ਅਧਿਕਾਰ ‘ਤੇ ਇਸ ਤਰੀਕੇ ਨਾਲ ਅੱ ਤਿ ਆ ਚਾ ਰ ਕੀਤਾ ਜਾ ਰਿਹਾ ਹੈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਆਪਣੀ ਆਵਾਜ਼ ਪਹੁੰਚਾਉਣ ਲਈ ਉਨ੍ਹਾਂ ਨੂੰ ਦਿੱਲੀ ਵੱਲ ਜਾਣ ਦੇਣ।ਨਾਲ ਹੀ ਉਨ੍ਹਾਂ ਨੇ ਭਾਜਪਾ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਸ਼ਾਸਿਤ ਸੂਬਿਆਂ ਨੂੰ ਨਿਰਦੇਸ਼ ਦੇਵੇ ਕਿ ਕਿਸਾਨਾਂ ਨਾਲ ਅਜਿਹਾ ਵਤੀਰਾ ਨਾ ਕਰਨ।


ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵੱਲ ਜਾ ਰਹੇ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤ ਸ਼ੱ ਦ ਦ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅੰਨਾ ਹਜ਼ਾਰੇ ਲੋਕਪਾਲ ਲਈ ਦਿੱਲੀ ‘ਚ ਸੰਘਰਸ਼ ਕਰ ਸਕਦਾ ਹੈ ਤਾਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਤੋਂ ਸਰਕਾਰ ਨੂੰ ਕੀ ਖ਼ਤਰਾ ਹੈ।ਉਨ੍ਹਾਂ ਕਿਹਾ ਕਿ ਇਹ ਲ ੜਾ ਈ ਭਾਰਤ ਦਾ ਕਿਸਾਨ ਬਨਾਮ ਕੇਂਦਰ ਸਰਕਾਰ ਹੈ ਪਰ ਸਰਕਾਰ ਇਸ ਨੂੰ ਪੰਜਾਬ ਬਨਾਮ ਕੇਂਦਰ ਸਰਕਾਰ ਜਾਂ ਸਿੱਖ ਬਨਾਮ ਕੇਂਦਰ ਸਰਕਾਰ ਬਣਾਉਣ ਦਾ ਯਤਨ ਨਾ ਕਰੇ

ਖੇਤੀਬਾੜੀ ਸਬੰਧੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਦਿੱਲੀ ਨੂੰ ਕੂਚ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਪਾਤੜਾਂ ਬਲਾਕ ਤੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਕੈਸ਼ੀਅਰ ਰਘਬੀਰ ਸਿੰਘ ਘੱਗਾ ਦੀ ਅਗਵਾਈ ਵਿਚ ਟਰੈਕਟਰਾਂ ਟਰਾਲੀਆਂ ਤੇ ਸਵਾਰ ਹੋ ਕੇ ਕਿਸਾਨਾਂ ਦਾ ਇੱਕ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ ਇਸ ਕਾਫ਼ਲੇ ‘ਚ ਟਰਾਲੀਆਂ ਵਿਚ ਕਿਸਾਨ ਬੀਬੀਆਂ ਵੀ ਵੱਖਰੀਆ ਟਰੈਕਟਰ ਟਰਾਲੀਆਂ ਵਿਚ ਨਾਲ ਸ਼ਾਮਲ ਕਿਸਾਨਾਂ ਅਤੇ ਬੀਬੀਆਂ ਨੇ ਕਿਹਾ ਕਿ ਉਹ ਦਿੱਲੀ ਜ਼ਰੂਰ ਪਹੁੰਚਣ ਗਏ ਭਾਵੇਂ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਕਿੰਨੀਆਂ ਵੀ ਰੋਕਾਂ ਖੜ੍ਹੀਆਂ ਕਰ ਲਵੇ ਪਰ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਦਿੱਲੀ ਪੁੱਜਣਗੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਏ ਬਿਨਾਂ ਵਾਪਸ ਨਹੀਂ ਆਉਣਗੇ ।

ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੇਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪ੍ਰੰਤੂ ਜੋਸ਼ ‘ਚ ਆਏ ਕਿਸਾਨਾਂ ਨੇ ਬੈਰੀਕੇਡ ਚੁੱਕ ਕੇ ਘੱਗਰ ਦਰਿਆ ‘ਚ ਰੋੜ੍ਹ ਦਿੱਤੇ ਅਤੇ ਤਕਰੀਬਨ 200 ਮੀਟਰ ਹੋਰ ਅੱਗੇ ਵੱਧਣ ‘ਚ ਕਾਮਯਾਬ ਤਾਂ ਹੋ ਗਏ ਪ੍ਰੰਤੂ ਅੱਗੇ ਹਰਿਆਣਾ ਸਰਕਾਰ ਵੱਲੋਂ ਹੋਰ ਵੱਡੇ ਪ੍ਰਬੰਧ ਕੀਤੇ ਜਾਣ ਕਾਰਨ ਕਿਸਾਨ ਪੰਜਾਬ ਹਰਿਆਣਾ ਸਰਹੱਦ ‘ਤੇ ਡੇਰਾ ਲਗਾ ਕੇ ਬੈਠੇ ਹਨ।

ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ 6 ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨ

ਇੱਥੇ ਬਠਿੰਡਾ ਰੋਡ ਸੀ ਲ ਬੰ ਦ ਸਰਹੱਦ ਉੱਪਰ ਅੱਜ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਲਗਾਤਾਰ ਐਲਾਨੀਆ ਸੰਘਰਸ਼ ਲਈ ਟੈਂਟ ਲੱਗ ਗਿਆ ਹੈ। ਲੰਮੇ ਅਤੇ ਵਿਉਂਤਬੱਧ ਸੰਘਰਸ਼ ਲੋੜੀਂਦਾ ਸਾਜੋ ਸਾਮਾਨ ਵੀ ਪਹੁੰਚ ਗਿਆ ਹੈ। ਪੰਜਾਬ ਭਰ ਤੋਂ ਲੱਖ ਦੇ ਕਰੀਬ ਦੇ ਮਰਦ-ਔਰਤ ਕਿਸਾਨ 12 ਤੋਂ 1 ਵਜੇ ਦਰਮਿਆਨ ਪੁੱਜਣਗੇ। ਦੂਜੇ ਪਾਸੇ ਹਰਿਆਣਾ ਸਰਕਾਰ ਵਲੋਂ ਵੀ ਕੱਲ੍ਹ ਸੂਬੇ ਦੀਆਂ ਵੱਖ-ਵੱਖ ਹੱਦਾਂ ‘ਤੇ ਕਿਸਾਨਾਂ ਵਲੋਂ ਤੋੜੇ ਬੈਰੀਕੇਡਾਂ ਕਰਕੇ ਬਠਿੰਡਾ ਰੋਡ ਹੱਦ ਉੱਪਰ ਅੱਜ ਪੱਥਰਾਂ ਦੀ ਗਿਣਤੀ ਵਧਾ ਦਿੱਤੀ ਗਈ ਅਤੇ ਸੜਕ ‘ਤੇ ਦੋ ਵੱਡੇ ਟਰੱਕ-ਟਰਾਲੇ ਟਾਇਰਾਂ ਦੀ ਹਵਾ ਕੱਢ ਕੇ ਖੜ੍ਹਾ ਦਿੱਤੇ ਗਏ ਹਨ।

ਅੱਜ ਕਿਸਾਨਾਂ ਦੇ ਮੁੱਖ ਸੰਘਰਸ਼ ਕਾਰਨ ਵੱਡੀ ਗਿਣਤੀ ਪੁਲਿਸ ਅਮਲਾ ਤਾਇਨਾਤ ਕੀਤਾ ਹੋਇਆ ਹੈ। ਭਾਕਿਯੂ ਏਕਤਾ ਉਗਰਾਹਾਂ ਵਲੋਂ ਹੱਦ ‘ਤੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਘਰਸ਼ੀ ਕਾਫ਼ਲੇ ਦੇ ਇੰਚਾਰਜ ਝੰਡਾ ਸਿੰਘ ਜੇਠੂਕੇ ਅਤੇ ਸਮਰਥਨ ਕਮੇਟੀ ਦੇ ਆਗੂ ਲਛਮਣ ਸਿੰਘ ਸੇਵੇਵਾਲਾ ਵੀ ਪੁੱਜ ਚੁੱਕੇ ਹਨ। ਬੀਤੀ ਰਾਤ ਇੱਥੇ ਵਰ੍ਹਦੇ ਮੀਂਹ ‘ਚ ਕਿਸਾਨਾਂ ਨੇ ਟਰਾਲੀਆਂ ‘ਚ ਬੈਠ ਕੇ ਸੰਘਰਸ਼ ਦੀ ਲੋਅ ਵਲਦੀ ਰੱਖੀ। ਯੂਨੀਅਨ ਨੇ ਸੁਚੱਜੀ ਮੀਡੀਆ ਕਵਰੇਜ ਲਈ ਡਰੋਨ ਕੈਮਰੇ ਦਾ ਇੰਤਜ਼ਾਮ ਵੀ ਕੀਤਾ ਹੈ। ਹਰਿਆਣਵੀ ਹੱਦ ਉੱਪਰ ਪੰਜਾਬ ਦੇ ਕਿਸਾਨਾਂ ਦੇ ਵੱਡੇ ਸੰਘਰਸ਼ ਕਾਰਨ ਪੰਜਾਬ ਸਰਕਾਰ ਵਲੋਂ ਵੀ ਹੱਦ ਉੱਪਰ ਪੰਜਾਬ ਪੁਲਿਸ ਦੇ ਐਂਟੀ ਦੰਗਾ ਸਕੂਐਡ ਦੇ 100 ਦੇ ਕਰੀਬ ਮਰਦ-ਔਰਤ ਮੁਲਾਜ਼ਮ ਅਮਲਾ ਤਾਇਨਾਤ ਕਰ ਦਿੱਤੇ ਗਏ ਹਨ।

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: