ਅਪਡੇਟ – ਸ਼ੰਭੂ ਬਾਰਡਰ ਤੋਂ ਲਾਈਵ: ਕਿਸਾਨ ਪੁਲ ਟੱਪੇ, ਡਾਂਗਾਂ ਵਾਲੀ ਪੁਲਿਸ ਦੀ ਤਿਆਰੀ

ਕਿਸਾਨ ਪੁਲ ਟੱਪੇ, ਪੁਲਿਸ ਵਲੋਂ ਅੱਥਰੂ ਗੈਸ ਦੀਵਰਤੋਂ, ਡਾਂਗਾਂ ਵਾਲੀ ਪੁਲਿਸ ਦੀ ਤਿਆਰੀ


ਦੇਰ ਰਾਤ ਸ਼ੰਭੂ ਮੋਰਚੇ ਸਮੇਤ ਪੰਜਾਬ ਦੇ ਹਰ ਉਸ ਕੋਨੇ ‘ਤੇ ਜਿਹੜਾ ਹਰਿਆਣੇ ਦੇ ਬਾਡਰ ਨਾਲ ਲੱਗਦਾ ਹੈ ਨੌਜਵਾਨ ਬਜ਼ੁਰਗ ਪਹੁੰਚੇ ਜਿੱਥੇ ਦੀਪ ਸਿੱਧੂ ਪਹੁੰਚੇ ਜਿਨ੍ਹਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਪਲੈਨ ਦਿੱਲੀ ਜਾਕੇ ਸਰਕਾਰ ‘ਤੇ ਪ੍ਰੈਸ਼ਰ ਪਾਉਣਾ ਅਤੇ ਹੁਣ ਜਿਹੜਾ ਸਮਾਂ ਉਹ ਏਕੇ ਦਾ ਹੈ ਜਿਥੋਂ ਤੱਕ ਹੈ ਪੰਜਾਬ ਏਕਾ ਦਿੱਖਾ ਵੀ ਰਿਹਾ ਹੈ।

ਉਨ੍ਹਾਂ ਕਿਹਾ ਅਸੀਂ ਇਕੱਠੇ ਹੋਕੇ ਦਿੱਲੀ ਨੂੰ ਜਾ ਰਹੇ ਹਾਂ ਉਸ ਵਿੱਚ ਜੋ ਮੁਸ਼ਕਲਾਂ ਆਉਣਗੀਆਂ ਉਹ ਅਸੀਂ ਇਕੱਠੇ ਹੋਕੇ ਸੋਚ ਸਮਝ ਫੈਂਸਲਾ ਕਰਾਂਗੇ ਅਤੇ ਇੱਕਜੁਟ ਹੋ ਇਹਨਾਂ ਨਾਲ ਨਜਿੱਠਾਗੇ। ਉਨ੍ਹਾਂ ਇਹ ਵੀ ਕਿਹਾ ਇਹ ਲੜਾਈ ਅਜੇ ਬਹੁਤ ਲੰਬੀ ਲੜਣੀ ਹੈ। ਕੱਲ ਰਾਤ 12 ਵਜੇ ਤੋਂ ਦੀਪ ਸਿੱਧੂ ਦੇ ਨਾਲ ਕਈ ਨੌਜਵਾਨ ਬਜ਼ੁਰਗ ਇਕੱਠੇ ਹੋਏ ਅਤੇ 1:30 ਵੱਜ ਦੇ ਨੂੰ ਉਨ੍ਹਾਂ ਨੇ ਦਿੱਲੀ ਵੱਲ ਨੂੰ ਰਵਾਨਗੀ ਪਾਈ।

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਸਰਕਾਰ ਨੂੰ ਹਰਾਉਣ ਲਈ ਉਨ੍ਹਾਂ ਨੂੰ ਇਸ ਲੰਬੀ ਲੜਾਈ ਨਾਲ ਲੜਨਾ ਪੈਣਾ ਕਿਉਂਕਿ ਇਸ ਤੋਂ ਬਿਨਾਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਣੇ।

ਸਿੱਧੂ ਨੇ ਆਪਣੇ ਪਲੈਨ ਬਾਰੇ ਦੱਸਦੇ ਹੋਏ ਕਿਹਾ ਜੇਕਰ ਸਾਨੂੰ ਅੱਗੇ ਜਾਨ ਤੋਂ ਰੋਕਿਆ ਜਾਂਦਾ ਤਾਂ ਪਹਿਲਾ ਕੰਮ ਤਾਂ ਇਹ ਲੋਕਾਂ ਦਾ ਨੁਕਸਾਨ ਨਾ ਹੋਵੇ। ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਸਰਕਾਰ ਨੇ ਹਮੇਸ਼ਾ ਤੋਂ ਹੀ ਪੰਜਾਬ ਨਾਲ ਵਿਤਕਰੇਬਾਜ਼ੀ ਕੀਤੀ ਹੈ। ਜਦੋਂ ਹੀ ਪੰਜਾਬ ਆਪਣੇ ਹੱਕਾਂ ਲਈ ਖੜਾ ਹੁੰਦਾ ਉਦੋਂ-ਉਦੋਂ ਸਰਕਾਰ ਪੰਜਾਬ ਨੂੰ ਹੋਰ ਟੰਗ ਨਾਲ ਦੇਖਦਾ।

ਹਰਿਆਣੇ ਵੱਲ ਦੀ ਵੀਡੀਓ