ਸ਼ੰਭੂ ਬਾਰਡਰ ਤੋਂ ਲਾਈਵ: ਕਿਸਾਨ ਅੱਗੇ ਲੰਘਣ ਦੀ ਕੋਸ਼ਿਸ਼ ‘ਚ, ਪੁਲਿਸ ਵਲੋਂ ਪਾਣੀ ਅਤੇ ਅੱਥਰੂ ਗੈਸ ਨਾਲ ਰੋਕਣ ਦੀ ਕੋਸ਼ਿਸ਼

ਵਖਤ ਪਏ ਤੋਂ ਦਗਾ ਦੇ ਜਾਂਦੀ ਡੋਗਰਿਆਂ ਦੀ ਢਾਣੀ
‘ਸਾਦਿਕ’ ਮੁਜਾਹਿਦ ਹੀ ਲੜਦਾ ਹੈ ਵਿੱਚ ਜੰਗ ਸਭਰਾਵਾਂ।

ਦਿੱਲੀ ਤੁਰਿਆਂ ਨੂੰ ਬਹੁਤ ਸਾਰਾ ਸਤਿਕਾਰ, ਪਿਆਰ, ਦਿਲੋਂ ਦੁਆਵਾਂ।
ਤੁਹਾਡਾ ਜਾਗਣਾ ਤੇ ਹੱਕ ਲੈਣ ਲਈ ਤੁਰਨਾ ਹੀ ਜਿੱਤ ਹੈ। ਗੁਰੂ ਅੰਗ ਸੰਗ ਸਹਾਈ ਹੋਵੇਗਾ।

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਆ ਰਹੇ ਕਿਸਾਨਾਂ ਦੇ ਹੱਕ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰਵਾਲ ਆਏ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਟਵੀਟ ਕੀਤਾ ਅਤੇ ਲਿਖਿਆ, ”ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲ ਕਿਸਾਨ ਵਿਰੋਧੀ ਹਨ। ਇਹ ਬਿੱਲ ਵਾਪਸ ਲੈਣ ਦੀ ਬਜਾਏ ਕਿਸਾਨਾਂ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ‘ਤੇ ਇਹ ਜੁਰਮ ਹੈ ਬਿਲਕੁਲ ਗ਼ਲਤ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਉਨ੍ਹਾਂ ਦਾ ਸੰਵਿਧਾਨਿਕ ਅਧਿਕਾਰ ਹੈ।”

‘ਪੇਚਾ ਪੈ ਗਿਆ ਸੈਂਟਰ ਨਾਲ’ ਗੀਤ ਗਾ ਕੇ ਕਿਸਾਨਾਂ ਨੂੰ ‘ਦਿੱਲੀ ਚੱਲੋ’ ਸੰਘਰਸ਼ ਲਈ ਲਾਮਬੰਦ ਕਰਨ ਵਾਲੇ ਗਾਇਕ ਕਨਵਰ ਗਰੇਵਾਲ ਅੱਜ ਤੜਕੇ ਕਿਸਾਨਾਂ ਦੀ ਹਮਾਇਤ ‘ਚ ਖਨੌਰੀ ਬਾਰਡਰ ਪੁੱਜੇ। ਇੱਥੇ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਕਿਸਾਨਾਂ ਨੂੰ ਮਿਲ ਕੇ ਕਨਵਰ ਗਰੇਵਾਲ ਨੇ ਆਪਣੀ ਹਮਾਇਤ ਦਿੱਤੀ। ਇਸ ਮੌਕੇ ਪਿੰਡ ਸ਼ਹਿਣਾ ਤੋਂ ਆਏ ਕਿਸਾਨਾਂ ਨਾਲ ਕੰਵਰ ਗਰੇਵਾਲ ਨੇ ਲੰਗਰ ਵੀ ਛਕਿਆ।