Breaking News
Home / ਵਿਦੇਸ਼ / ਬੀਰਇੰਦਰ ਸਿੰਘ ਜ਼ੈਲਦਾਰ ਨੇ ‘ਦਾੜੀ ਤੇ ਸਟਾਈਲਿਡ ਮੁੱਛਾਂ’ ਦੇ ਮੁਕਾਬਲੇ ਵਿਚ ਦੂਜੀ ਵਾਰ ਜਿੱਤੀ ਰਾਸ਼ਟਰੀ ਚੈਂਪੀਅਨਸ਼ਿੱਪ

ਬੀਰਇੰਦਰ ਸਿੰਘ ਜ਼ੈਲਦਾਰ ਨੇ ‘ਦਾੜੀ ਤੇ ਸਟਾਈਲਿਡ ਮੁੱਛਾਂ’ ਦੇ ਮੁਕਾਬਲੇ ਵਿਚ ਦੂਜੀ ਵਾਰ ਜਿੱਤੀ ਰਾਸ਼ਟਰੀ ਚੈਂਪੀਅਨਸ਼ਿੱਪ

ਔਕਲੈਂਡ 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਕਈ ਵਾਰ ਦਾੜੀ ਦਾ ਮੁੱਛ ਦਾ ਸਵਾਲ ਪੈਦਾ ਹੋ ਜਾਂਦਾ ਹੈ ਕਿ ਲੋਕ ਸ਼ਰਤ ਹਾਰਨ ਦੀ ਵੱਡੀ ਸਜਾ ਆਪਣੀ ਦਾੜੀ ਕਟਵਾਉਣ ਨੂੰ ਮੰਨ ਲੈਂਦੇ ਹਨ। ਇਸ ਦਾੜੀ ਦੀ ਇਜੱਤ ਦੇ ਵੀ ਮੁਕਾਬਲੇ ਹੁੰਦੇ ਹਨ ਅਤੇ ਸੋਹਣੀ ਦਾੜੀ ਅਤੇ ਰੋਅਬਦਾਰ ਮੁੱਛਾਂ ਨੂੰ ਵੀ ਇਨਾਮ ਨਿਕਲਦੇ ਹਨ। ਨਿਊਜ਼ੀਲੈਂਡ ਦੇ ਵਿਚ ‘ਵਰਲਡ ਬੀਅਰਡ ਐਂਡ ਮਸ਼ਟੈਸ਼ ਐਸੋਸੀਏਸ਼ਨ’ ਵੱਲੋਂ ਕਈ ਤਰ੍ਹਾਂ ਦੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ ਜਿੱਥੇ ਦਾੜੀ ਅਤੇ ਮੁੱਛਾਂ ਦੇ ਮੁਕਾਬਲੇ ਹੁੰਦੇ ਹਨ।

ਇਸ ਵਾਰ ਇਹ ਮੁਕਾਬਲਾ ਆਨ ਲਾਈਨ ਹੋਇਆ ਅਤੇ ਇਸ ਵਾਰ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ ਦੂਜੀ ਵਾਰ ਰਾਸ਼ਟਰੀ ਚੈਂਪੀਅਨਸ਼ਿੱਪ ਜੋ ਕਿ ‘ਦਾੜੀ ਅਤੇ ਸਟਾਇਲ਼ਿ ਮੁੱਛਾਂ’ ਸਬੰਧੀ ਸੀ, ਜਿੱਤ ਗਿਆ ਅਤੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ। ਮਨੁੱਖੀ ਸਰੀਰ ਈਸ਼ਵਰ ਦੀ ਅਨੋਖੀ ਦੇਣ ਹੈ। ਸਰੀਰ ਦੇ ਹਰ ਰੋਮ ਦਾ ਕੋਈ ਨਾ ਕੋਈ ਕਾਰਜ ਹੈ। ਪੁਰਸ਼ਾਂ ਦੇ ਮੂੰਹ ਉਤੇ ਦਾੜੀ ਅਤੇ ਮੁੱਛਾਂ ਜਿੱਥੇ ਰੋਹਬਦਾਰ ਸ਼ਖਸੀਅਤ ਦੇ ਵਿਚ ਹੋਰ ਨਿਖਾਰ ਲਿਆਉਂਦੀਆਂ ਹਨ ਉਥੇ ਇਹ ਦਾੜੀ ਅਤੇ ਮੁੱਛਾਂ ਇਜੱਤਾਂ ਵੀ ਬਖਸ਼ ਜਾਂਦੀਆਂ ਹਨ।

ਪਿਛਲੇ ਕੁਝ ਸਾਲਾਂ ਤੋਂ ਪਟਿਆਲਾ ਸ਼ਹਿਰ ਦੇ 28 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਪੁੱਤਰ ਸ. ਜਰਨੈਲ ਸਿੰਘ ਜ਼ੈਲਦਾਰ ਇਨ੍ਹਾਂ ਮੁਕਾਬਲਿਆਂ ਵਿਚ ਹਰ ਸਾਲ ਭਾਗ ਲੈ ਕੇ ਸਮੁੱਚੇ ਭਾਰਤੀ ਭਾਈਚਾਰੇ ਦੀ ਹਾਜ਼ਰੀ ਲਗਵਾ ਰਹੇ ਹਨ।

ਦਿਲਜੀਤ ਦੁਸਾਂਝ ਨੇ ਆਪਣੇ ਗੀਤ ‘ਹੱਥ ਮੁੱਛਾਂ ‘ਤੇ ਤਾਂ ਵਾਰ ਲੈਣ ਦੇ’ ਨਾਲ ਲੱਖਾਂ ਨੌਜਵਾਨਾਂ ਦਾ ਦਿਲ ਜਿਤਿਆ ਸੀ ਉਥੇ ਨਿਊਜ਼ੀਲੈਂਡ ਵਸਦੇ ਬੀਰਇੰਦਰ ਸਿੰਘ ਨੇ ‘ਦਾੜੀ ਤੇ ਮੁੱਛਾਂ ਦੀ ਰਾਸ਼ਟਰੀ ਚੈਂਪੀਅਨਸ਼ਿੱਪ’ ਦੂਜੀ ਵਾਰ ਜਿੱਤ ਕੇ ਵੀ ਪੂਰੇ ਭਾਈਚਾਰੇ ਦਾ ਨਾਂਅ ਵਧਾਇਆ ਹੈ। ਇਸ ਨੌਜਵਾਨ ਨੂੰ ਕੰਪਨੀ ਵੱਲੋਂ ਜੇਤੂ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ।

ਚੈਂਪੀਅਨਸ਼ਿੱਪ ਦੇ ਵਿਚ ਲਗਪਗ 127 ਪ੍ਰਤੀਯੋਗੀ ਸਨ ਅਤੇ ਇਸਨੇ ਪਹਿਲਾ ਸਥਾਨ ਹਾਸਿਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਦੇ ਵਿਚ ਵੀ ਅਜਿਹੇ ਮੁਕਾਬਲੇ ਵੇਖਣ ਦਾ ਇਛੁੱਕ ਹੈ ਅਤੇ ਇਸ ਸਬੰਧੀ ਉਸਦੇ ਦਿਲ ਵਿਚ ਬਹੁਤ ਕੁਝ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਵੱਲੋਂ ਬੀਰਇੰਦਰ ਸਿੰਘ ਜ਼ੈਲਦਾਰ ਨੂੰ ਬਹੁਤ ਬਹੁਤ ਵਧਾਈ।!

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: