
ਦੁਬਈ – ਦੁਬਈ ਦੇ ਹੁਕਮਰਾਨ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਪਤਨੀ ਰਾਜਕੁਮਾਰੀ ਹਯਾ (46) ਦੇ ਆਪਣੇ ਬਾਡੀਗਾਰਡ ਰਸੇਲ ਫਲੋਵਰ (37) ਨਾਲ ਸਬੰਧ ਸਨ। ਉਸ ਨੇ ਬਾਡੀਗਾਰਡ ਨੂੰ ਆਪਣੇ ਰਿਸ਼ਤੇ ਬਾਰੇ ਚੁੱਪ ਰਹਿਣ ਲਈ ਲਗਭਗ 12 ਕਰੋੜ ਰੁਪਏ ਦਿੱਤੇ ਸਨ। ਬਰਤਾਨੀਆ ਦੀ ਅਦਾਲਤ ਵਿਚ ਚੱਲੀ ਸੁਣਵਾਈ ਦੇ ਆਧਾਰ ‘ਤੇ ‘ਡੇਲੀ ਮੇਲ’ ਨੇ ਇਹ ਦਾਅਵਾ ਕੀਤਾ ਹੈ।
ਦੁਬਈ ਦੇ ਹੁਕਮਰਾਨ ਨੇ ਰਾਜਕੁਮਾਰੀ ਹਯਾ ਨੂੰ ਦੱਸੇ ਬਿਨਾਂ ਹੀ ਸ਼ਰੀਅਤ ਕਾਨੂੰਨ ਅਧੀਨ ਉਸ ਨੂੰ ਫਰਵਰੀ 2019 ਵਿਚ ਤਲਾਕ ਦੇ ਦਿੱਤਾ ਸੀ। ਹਯਾ ਦਾ ਬਾਡੀਗਾਰਡ ਵਿਆਹਿਆ ਹੋਇਆ ਸੀ ਪਰ ਅਫੇਅਰ ਕਾਰਣ ਉਸ ਦਾ ਵਿਆਹ ਟੁੱਟ ਗਿਆ।
ਰਾਜਕੁਮਾਰੀ ਹਯਾ ਦੁਬਈ ਛੱਡ ਚੁੱਕੀ ਹੈ ਅਤੇ ਕਈ ਸਾਲਾਂ ਤੋਂ ਬਰਤਾਨੀਆ ਵਿਚ ਰਹਿ ਰਹੀ ਹੈ। ਬੱਚਿਆਂ ਦੀ ਕਸਟਡੀ ਨੂੰ ਲੈ ਕੇ ਹਯਾ ਨੇ ਬਰਤਾਨੀਆ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਸੀ ਅਤੇ ਫੈਸਲਾ ਉਸ ਦੇ ਹੱਕ ਵਿਚ ਆਇਆ ਸੀ।
ਉਹ ਆਪਣੇ ਬਾਡੀਗਾਰਡ ਨੂੰ ਬਹੁਤ ਮਹਿੰਗੇ ਤੌਹਫੇ ਦਿੰਦੀ ਹੁੰਦੀ ਸੀ, ਇਨ੍ਹਾਂ ਵਿਚ 12 ਲੱਖ ਰੁਪਏ ਦੀ ਕੀਮਤ ਵਾਲੀ ਘੜੀ ਅਤੇ 50 ਲੱਖ ਰੁਪਏ ਦੀ ਕੀਮਤ ਵਾਲੀ ਬੰ ਦੂ ਕ ਵਰਗੀਆਂ ਮਹਿੰਗੀਆਂ ਚੀਜ਼ਾਂ ਵੀ ਸ਼ਾਮਲ ਸਨ। ਹਯਾ ਦੁਬਈ ਦੇ ਹੁਕਮਰਾਨ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ 6ਵੀਂ ਅਤੇ ਸਭ ਤੋਂ ਘੱਟ ਉਮਰ ਦੀ ਪਤਨੀ ਰਹੀ ਸੀ।