ਡੇਰਾ ਪ੍ਰੇਮੀ ਮਾਮਲਾ – ਦੇਖੋ ਕਿਸ ਨੇ ਲਈ ਜਿੰਮੇਵਾਰੀ ਤੇ ਕੋਣ ਹੈ ਜਿੰਮੀ ਅਰੋੜਾ

ਬਠਿੰਡਾ, 20 ਨਵੰਬਰ 2020 – ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਹਲਕੇ ’ਚ ਪੈਂਦੇ ਕਸਬਾ ਭਗਤਾ ਭਾਈ ਦੇ ਭੀੜ ਭਾੜ ਵਾਲੇ ਇਲਾਕੇ ’ਚ ਦਿਨ ਦਿਹਾੜੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੇ ਸੰਚਾਲਕ ਡੇਰਾ ਪ੍ਰੇਮੀ ਮਨੋਹਰ ਲਾਲ(53) ਦੀ ਗੋ ਲੀ ਆਂ ਮਾ ਰ ਕੇ ਹੱ ਤਿ ਆ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ ਸਾਢੇ 4 ਵਜੇ ਵਿਦੇਸ਼ੀ ਕਰੰਸੀ ਬਦਲਣ ਦਾ ਕੰਮ ਕਰਨ ਵਾਲੇ ਭਗਤਾ ਭਾਈ ਦੇ ਜਤਿੰਦਰਾ ਟੈਲੀਕਾਮ ਤੇ ਕਾਲੇ ਰੰਗ ਤੇ ਸਵਾਰ ਹੋ ਕੇ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਤਾ ਬ ੜ ਤੋ ੜ ਗੋ ਲੀ ਆਂ ਚਲਾ ਦਿੱਤੀਆਂ ਅਤੇ ਫ ਰਾ ਰ ਹੋ ਗਏ। ਗੋ ਲੀ ਬਾ ਰੀ ਦੌਰਾਨ ਇੱਕ ਗੋ ਲੀ ਮਨੋਹਰ ਲਾਲ ਦੇ ਸਿਰ ’ਚ ਤੇ ਦੂਸਰੀ ਬਾਂਹ ਵਿੱਚ ਲੱਗੀ। ਗੋ ਲੀਆਂ ਕਾਰਨ ਗੰ ਭੀ ਰ ਰੂਪ ’ਚ ਜ਼ਖਮੀ ਹੋਏ ਮਨੋਹਰ ਲਾਲ ਨੂੰ ਭਗਤਾ ਭਾਈ ਦੇ ਇੱਕ ਨਿੱਜੀ ਨਰਸਿੰਗ ਹੋਮ ’ਚ ਲਿਆਂਦਾ ਜਿੱਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ।

ਮਨੋਹਰ ਲਾਲ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ’ਚ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਵਾਰਦਾਤ ਦੀ ਸੂਚਨਾ ਮਿਲਦਿਆਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਅਤੇ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਸੀਆਈਏ ਸਟਾਫ ਟੂ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ, ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ, ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੀ ਐਸ ਆਈ ਟੀ ਦੇ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਅਤੇ ਸਬ ਇੰਸਪੈਕਟਰ ਇਕਬਾਲ ਖਾਨ ਨੂੰ ਵੀ ਬੁਲਾ ਲਿਆ। ਪੁਲਿਸ ਦੀਆਂ ਟੀਮਾਂ ਨੇ ਮਨੋਹਰ ਲਾਲ ਦੀ ਦੁਕਾਨ ਦੇ ਅੰਦਰ ਅਤੇ ਆਂਢ ਗੁਆਂਢ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਨੂੰ ਖੰਘਾਲਿਆ।

ਦੁਕਾਨ ਦੇ ਅੰਦਰਲੇ ਕੈਮਰਿਆਂ ਦੀ ਫੁਟੇਜ ’ਚ ਦੋ ਨੌਜਵਾਨ ਗੋ ਲੀ ਆਂ ਚਲਾਉਂਦੇ ਦਿਖਾਈ ਦੇ ਰਹੇ ਹਨ। ਇਹਨਾਂ ਦੋਵਾਂ ਚੋਂ ਇੱਕ ਕੋਈ ਬੈਗ ਚੁੱਕ ਕੇ ਭੱਜਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਜਾਂਚ ਟੀਮਾਂ ਇਸ ਨੂੰ ਡੇਰਾ ਪ੍ਰੇਮੀ ਵਾਲੇ ਪੱਖ ਨਾਲ ਜੋੜ ਕੇ ਦੇਖ ਰਹੀਆਂ ਹਨ ਅਤੇ ਲੁੱ ਟ ਦੀ ਘ ਟ ਨਾ ਤਰਫੋਂ ਵੀ ਪੜਤਾਲਿਆ ਜਾ ਰਿਹਾ ਹੈ।

ਮਹੱਤਵਪੂਰਨ ਤੱਥ ਹੈ ਕਿ ਮਨੋਹਰ ਲਾਲ ਡੇਰਾ ਸਿਰਸਾ ਦੇ ਸੀਨੀਅਰ ਆਗੂ ਜਤਿੰਦਰਬੀਰ ਅਰੋੜਾ ਉਰਫ ਜਿੰਮੀ ਅਰੋੜਾ ਦਾ ਪਿਤਾ ਸੀ।

ਜਿੰਮੀ ਨੂੰ ਕੁੱਝ ਸਮਾਂ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਨਾਮਜਦ ਕੀਤਾ ਗਿਆ ਸੀ। ਉਸ ਨੂੰ ਜਾਚ ਲਈ ਬਣਾਈ ਐਸ ਆਈ ਟੀ ਨੇ ਗ੍ਰਿ ਫ ਤਾ ਰ ਵੀ ਕੀਤਾ ਸੀ ਅਤੇ ਉਹ ਜੇ ਲ੍ਹ ’ਚ ਵੀ ਰਿਹਾ ਸੀ।