Breaking News
Home / ਪੰਜਾਬ / ਸਕੇ ਚਾਚੇ-ਤਾਏ, ਮਾਮੇ-ਮਾਸੀ ਤੇ ਭੂਆ ਦੇ ਬੱਚਿਆਂ ਵਿਚਕਾਰ ਵਿਆਹ ਗੈਰ-ਕਾਨੂੰਨੀ: ਹਾਈਕੋਰਟ

ਸਕੇ ਚਾਚੇ-ਤਾਏ, ਮਾਮੇ-ਮਾਸੀ ਤੇ ਭੂਆ ਦੇ ਬੱਚਿਆਂ ਵਿਚਕਾਰ ਵਿਆਹ ਗੈਰ-ਕਾਨੂੰਨੀ: ਹਾਈਕੋਰਟ

ਚੰਡੀਗੜ੍ਹ -ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਕਿਹਾ ਹੈ ਕਿ ਪਹਿਲੇ ਚਾਚੇ-ਤਾਏ, ਮਾਮੇ ਅਤੇ ਮਾਸੀ ਦੇ ਬੱਚਿਆਂ (First Cousin) ਵਿਚਕਾਰ ਵਿਆਹ ਗੈਰ ਕਾਨੂੰਨੀ ਹੈ। ਅਦਾਲਤ ਨੇ ਵੀਰਵਾਰ ਨੂੰ ਇਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਪਟੀਸ਼ਨਰ ਆਪਣੇ ਪਿਤਾ ਦੇ ਭਰਾ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਜੋ ਉਸ ਦੇ ਰਿਸ਼ਤੇ ਦੀ ਭੈਣ ਹੈ ਅਤੇ ਇਹ ਆਪਣੇ ਆਪ ਵਿਚ ਗੈਰ ਕਾਨੂੰਨੀ ਹੈ।

ਜੱਜ ਨੇ ਕੀ ਕਿਹਾ

ਜੱਜ ਨੇ ਕਿਹਾ, “ਪਟੀਸ਼ਨ ਵਿੱਚ ਇਹ ਦਲੀਲ ਦਿੱਤੀ ਗਈ ਹੈ ਕਿ ਜਦੋਂ ਵੀ ਲੜਕੀ 18 ਸਾਲ ਦੀ ਹੋਵੇਗੀ ਤਾਂ ਉਹ ਵਿਆਹ ਕਰਨਗੇ ਪਰ ਇਹ ਅਜੇ ਵੀ ਗੈਰਕਾਨੂੰਨੀ ਹੈ।” ਇਸ ਕੇਸ ਵਿੱਚ 21 ਸਾਲਾ ਨੌਜਵਾਨ ਨੇ 18 ਅਗਸਤ ਨੂੰ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ -2 ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 363 ਅਤੇ 366 ਏ ਦੇ ਤਹਿਤ ਦਾਇਰ ਕੀਤੇ ਕੇਸ ਵਿੱਚ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਦੀ ਬੇਨਤੀ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਕਾਰਵਾਈ ਕੀਤੀ।
ਸਰਕਾਰੀ ਵਕੀਲ ਨੇ ਵਿਰੋਧ ਕੀਤਾ

ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਰਾਜ ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਲੜਕੀ ਨਾਬਾਲਿਗ ਹੈ ਅਤੇ ਉਸਦੇ ਮਾਪਿਆਂ ਨੇ ਐਫਆਈਆਰ ਦਰਜ ਕੀਤੀ ਸੀ ਕਿ ਉਹ ਅਤੇ ਲੜਕੇ ਦਾ ਪਿਤਾ ਭਰਾ ਹਨ। ਨੌਜਵਾਨ ਦੇ ਵਕੀਲ ਨੇ ਜਸਟਿਸ ਅਰਵਿੰਦ ਸਿੰਘ ਸੰਗਵਾਨ ਨੂੰ ਦੱਸਿਆ ਕਿ ਪਟੀਸ਼ਨਕਰਤਾ ਨੇ ਜੀਵਨ ਅਤੇ ਆਜ਼ਾਦੀ ਲਈ ਲੜਕੀ ਨਾਲ ਅਪਰਾਧਕ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਹੈ।

ਪਟੀਸ਼ਨਕਰਤਾ ਦੀ ਦਲੀਲਾਂ- ਦੋਵੇਂ ਲਿਵ-ਇਨ ਰਹਿੰਦੇ ਹਾਂ

ਇਸ ਦੇ ਅਨੁਸਾਰ, ਲੜਕੀ 17 ਸਾਲ ਦੀ ਹੈ ਅਤੇ ਪਟੀਸ਼ਨਕਰਤਾ ਨੇ ਪਟੀਸ਼ਨ ਵਿੱਚ ਦਲੀਲ ਦਿੱਤੀ ਸੀ ਕਿ ਦੋਵੇਂ ‘ਲਿਵ-ਇਨ’ ਰਿਸ਼ਤੇ ਵਿੱਚ ਹਨ। ਲੜਕੀ ਨੂੰ ਆਪਣੇ ਮਾਪਿਆਂ ਵੱਲੋਂ ਦੋਵਾਂ ਨੂੰ ਪ੍ਰੇਸ਼ਾਨ ਕਰਨ ਦਾ ਡਰ ਸੀ। ਅਦਾਲਤ ਨੇ 7 ਸਤੰਬਰ ਨੂੰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ। ਇਸਦੇ ਨਾਲ ਹੀ ਰਾਜ ਸਰਕਾਰ ਨੂੰ ਹਦਾਇਤ ਕੀਤੀ ਸੀ ਜੇ ਨੌਜਵਾਨ ਅਤੇ ਲੜਕੀ ਨੂੰ ਕਿਸੇ ਖ਼ਤਰੇ ਦਾ ਸ਼ੱਕ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: