Breaking News
Home / ਪੰਜਾਬ / ‘ਬਾਈ-ਬਾਈ’ ਗਾਣੇ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨੋਟਿਸ ਜਾਰੀ

‘ਬਾਈ-ਬਾਈ’ ਗਾਣੇ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨੋਟਿਸ ਜਾਰੀ

ਜਲੰਧਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇਕ ਹੋਰ ਗੀਤ ਕਾਰਨ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਵਾਰੀ ਵਿਵਾਦ ਦਾ ਕਾਰਨ ਉਸ ਵੱਲੋਂ ਗਾਇਆ ਗੀਤ ‘ਬਾਈ ਬਾਈ’ ਹੈ। ਇਸ ਗਾਣੇ ਵਿਚ ਦਿਖਾਈ ਗਈ ਕੁੱਕੜਾਂ ਦੀ ਲੜਾਈ ਨੂੰ ਲੈ ਕੇ ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਨੇ ਉਸ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਪੰਡਤ ਧਰੇਨਵਰ ਰਾਓ ਦੀ ਸ਼ਿਕਾਇਤ ‘ਤੇ ਜਾਰੀ ਕੀਤਾ ਗਿਆ ਹੈ। ਬੋਰਡ ਨੇ ਸਿੱਧੂ ਨੂੰ ਨੋਟਿਸ ਜਾਰੀ ਕਰ ਕੇ ਇਕ ਹਫ਼ਤੇ ‘ਚ ਜਵਾਬ ਮੰਗਿਆ ਹੈ। ਜੇ ਉਹ ਜਵਾਬ ਨਹੀਂ ਦਿੰਦਾ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਹੋ ਸਕਦਾ ਹੈ। ਸਿੱਧੂ ਦੇ ਨਾਲ ਹੀ ਪ੍ਰੋਡਕਸ਼ਨ ਹਾਊਸ ਟਰੂ ਮੇਕਰ ਤੇ ਗੋਲਡ ਮੀਡੀਆ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।

ਸਿੱਧੂ ਮੂਸੇਵਾਲਾ ਦੇ ਗੀਤ BAI-BAI ਨੂੰ ਕਾਨੂੰਨੀ ਨੋਟਿਸ, ਇਹ ਬਣੀ ਵਜਹ…

ਸਿੱਧੂ ਮੂਸੇਵਾਲਾ ਦੇ ਗਾਣੇ ‘ਚ ਕੁੱਕੜ ਲੜਾਉਣ ਤੋਂ ਪੰਡਿਤ ਰਾਓ ਨੂੰ ਚੜਿਆ ਵੱਟ, ਕੀਤੀ ਸ਼ਿਕਾਇਤ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: