ਜਥੇਦਾਰ ਹਰਪ੍ਰੀਤ ਸਿੰਘ ਨੂੰ ਭਾਈ ਰਣਜੀਤ ਸਿੰਘ ਦਾ ਕੱਲਾ-ਕੱਲਾ ਜਵਾਬ

ਜਥੇਦਾਰ ਹਰਪ੍ਰੀਤ ਸਿੰਘ ਨੂੰ ਭਾਈ ਰਣਜੀਤ ਸਿੰਘ ਦਾ ਕੱਲਾ-ਕੱਲਾ ਜਵਾਬ ਗਿ. ਹਰਪ੍ਰੀਤ ਸਿੰਘ ਬੁਲਾ ਲਵੇ, ਜਿਹੜੇ ਲਾਠੀਆਂ ਵਾਲੇ ਬੁਲਾਉਣੇ ਨੇ, ਅਸੀਂ ਆਵਾਂਗੇ, ਪਰ ਤੁਸੀਂ ਪਹਿਲਾਂ ਵਾਂਗ ਖੁੱਡਾਂ ‘ਚ ਨਾ ਵੜਿਉ

ਅੱਜ ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਰੋਹ ਵਿਚ ਜਥੇਦਾਰ ਹਰਪਰੀਤ ਸਿੰਘ ਨੇ ਬਾਦਲਕਿਆਂ ਨੂੰ ‘ਪੰਥਕ’ ਤੇ ਬਾਦਲਕਿਆਂ ਦਾ ਵਿਰੋਧੀਆਂ ਨੂੰ ‘ਕਾਂਗਰਸ ਦੇ ਏਜੰਟ’ਗਰਦਾਨਿਆ!ਉਂਝ ਜਥੇਦਾਰ ਸਾਹਿਬ ਆਰ.ਐਸ.ਐਸ.ਨੂੰ ਅਕਸਰ ਨਿਸ਼ਾਨਾ ਬਣਾਉਂਦੇ ਰਹਿੰਦੇ ਨੇ ਜਦਕਿ ਬਾਦਲਕਿਆਂ ਦੇ ਆਰ.ਐਸ.ਐਸ.ਨਾਲ ਸਬੰਧਾਂ ਬਾਰੇ ਕਿਸੇ ਨੂੰ ਕੋਈ ਸ਼ੱਕ ਹੀ ਨਹੀ ਕਿਉਂਕਿ ਭਾਜਪਾ ਉਸੇ ਆਰ.ਐਸ ਐਸ ਦਾ ਸਿਆਸੀ ਵਿੰਗ ਹੈ!ਜੇ ਕੋਈ ‘ਪੰਥ ਦਾ ਜਥੇਦਾਰ’ਹੁੰਦਾ ਤਾਂ ਉਹਦੀ ਸੋਚ ਇਹ ਹੋਣੀ ਸੀ ਕਿ ਚਾਹੇ ਕੋਈ ਆਰ ਐਸ.ਐਸ/ਭਾਜਪਾ ਨਾਲ ਮਿਲਕੇ ਚੱਲਦਾ ਹੋਵੇ ਤੇ ਚਾਹੇ ਕਾਂਗਰਸ ਨਾਲ,ਇਹ ਦੋਵੇਂ ਤਰਾਂ ਦੇ ਸਿੱਖ ਰੱਦ ਕਰਨੇ ਚਾਹੀਦੇ ਨੇ ਤੇ ਪੰਥ-ਪ੍ਰਸਤ ਸਿੱਖ ਉਭਾਰਨੇ ਚਾਹੀਦੇ ਨੇ।ਪਰ ਬਾਦਲਕਿਆਂ ਨੂੰ ਸਾਫ ਬਰੀ ਕਰਦਿਆਂ ਜਥੇਦਾਰ ਸਾਹਿਬ ਨੇ ਬਾਦਲਕਿਆਂ ਦੇ ਵਿਰੋਧੀਆਂ ਦੇ ਡਾਂਗ ਫੇਰਨ ਦਾ ਹੋਕਾ ਦੇਕੇ ਸਿਖ ਜਗਤ ਵਿਚ ਖਾਨਾਜੰਗੀ ਦੀ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ ਕਰ ਦਿਤਾ।ਪਿਛਲੇ ਕਈ ਬਿਆਨਾਂ,ਐਲਾਨਾਂ ਤੇ ਫੁਰਮਾਨਾਂ ਮੌਕੇ ਸੰਗਤਾਂ ਨੂੰ ਆਸ ਬੱਝੀ ਸੀ ਕਿ ਗਿਆਨੀ ਹਰਪਰੀਤ ਸਿੰਘ ‘ਪੰਥ ਦੇ ਜਥੇਦਾਰ’ਬਨਣ ਵੱਲ ਵਧਣਗੇ ਪਰ ਅੱਜ ਉਨ੍ਹਾ ਨੇ ਬਾਦਲ ਦਲ ਦੇ ਪੱਖ ਵਿਚ ਭੁਗਤਕੇ ‘ਬਾਦਲਾਂ ਦੇ ਜਥੇਦਾਰ’ਬਨਣ ਦਾ ਐਲਾਨ ਵੀ ਕਰ ਦਿੱਤਾ!ਜਿਵੇਂ ਗਿਆਨੀ ਗੁਰਬਚਨ ਸਿੰਘ ਤੇ ਹੋਰ ਜਥੇਦਾਰ ਬਾਦਲਕਿਆਂ ਦੇ ਹਿਸਾਬ ਨਾਲ ਚੱਲਦੇ ਰਹੇ,ਉਵੇਂ ਹੀ ਗਿਆਨੀ ਹਰਪਰੀਤ ਸਿੰਘ ਚੱਲ ਰਹੇ ਹਨ।ਸ਼ਤਾਬਦੀ ਸਮਾਰੋਹ ਦੇ ਬਹਾਨੇ ਗੁਰੂ ਦੀ ਗੋਲਕ ਦੀ ਵਰਤੋਂ ਨਾਲ ਬਾਦਲਕੇ ਆਪਦੇ ਸਵਾਰਥ ਪੂਰੇ ਕਰ ਰਹੇ ਹਨ।ਅੱਜ ਦਾ ਸਾਰਾ ਪ੍ਰੋਗਰਾਮ ਬਾਦਲਾਂ ਦਾ ਚੋਣ ਜਲਸਾ ਜਾਪਦਾ ਰਿਹਾ!ਦਰਅਸਲ ਪੰਥਕ ਸਫਾਂ ਵਿਚ ਬੁਰੀ ਤਰਾਂ ਉਖੜੇ ਬਾਦਲਕਿਆਂ ਨੂੰ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪਲੈਟਫਾਰਮ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਆਪਦੇ ਹੱਕ ਵਿਚ ਭੁਗਤਾਕੇ ਸਾਰੇ ਪਾ ਪ ਲਹਿ ਜਾਣਗੇ ਜਦਕਿ ਹਕੀਕਤ ਬਿਲਕੁਲ ਹੋਰ ਹੈ।ਬਾਦਲਕੇ ਬੇਸ਼ਕ ਸ਼੍ਰੋਮਣੀ ਕਮੇਟੀ ਉਤੇ ਕਾਬਜ ਰਹਿਣ,ਬੇਸ਼ੱਕ ਜਥੇਦਾਰ ਵੀ ਆਪਦੇ ਖਾਸਮ-ਖਾਸ ਲਾਈ ਰੱਖਣ ਤੇ ਬੇਸ਼ੱਕ ਪੰਜਾਬ ਵਿਧਾਨ ਸਭਾ ਚੋਣ ਵੀ ਜਿੱਤ ਲੈਣ,ਇਤਿਹਾਸ ਵਿਚ ਉਨ੍ਹਾਂ ਦਾ ਜਿਕਰ ਹਮੇਸ਼ਾਂ ਨਾਂਹ-ਪੱਖੀ ਹੀ ਹੋਵੇਗਾ ਕਿ ਜਦ ਸਿੱਖਾਂ ਨੇ ਬਾਦਲਕਿਆਂ ਨੂੰ ਸੱਤਾ ਦਿੱਤੀ ਤਾਂ ਭਾਜਪਾ-ਕਾਂਗਰਸ ਤੇ ਹੋਰ ਪੰਥ-ਦੋਖੀਆਂ ਦੀ ਚੜ੍ਹਤ ਬਣੀ ਰਹੀ,ਸਿਖਾਂ ਦੇ ਇਸ਼ਟ ਦੀਆਂ ਬੇਅਦਬੀਆਂ ਹੁੰਦੀਆਂ ਰਹੀਆਂ ਤੇ ਬੇਅਦਬੀਆਂ ਕਰਨ ਵਾਲਿਆਂ ਨੂੰ ਬਾਦਲਕੇ ਬਚਾਉਂਦੇ ਰਹੇ, ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈਸ ਵਿਚ ਹੋਏ ਘਪਲ਼ੇ ਦੇ ਦੋ ਸ਼ੀ ਆਂ ਨੂੰ ਵੀ ਬਾਦਲਕਿਆਂ ਨੇ ਬਚਾਇਆ!ਸੋ,ਬਾਦਲਕਿਆਂ ਕੋਲ ਸੱਤਾ,ਅਹੁਦੇਦਾਰੀਆਂ,ਜਥੇਦਾਰੀਆਂ ਹੋਣ ਦੇ ਬਾਵਜੂਦ ਵੀ ਇਤਿਹਾਸ ਵਿਚ ਇੰਨਾਂ ਦਾ ਜਿਕਰ ਪੰਥ ਦੇ ਉਲਟ ਭੁਗਤਣ ਵਾਲਿਆਂ ਵਜੋਂ ਹੀ ਹੋਵੇਗਾ!
ਸਰਬਜੀਤ ਸਿੰਘ ਘੁਮਾਣ

 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੂੰ ਹੋਂਦ ‘ਚ ਆਉਣ ਤੋਂ ਬਾਅਦ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅੱਜ ਵੀ ਉਹ ਇਸ ਦੌਰ ‘ਚੋਂ ਲੰਘ ਰਹੀ ਹੈ | ਉਨ੍ਹਾਂ ਸ਼ੋ੍ਰਮਣੀ ਕਮੇਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਤੁਲਨਾ ਮਾਂ-ਪੁੱਤਰ ਦੇ ਰਿਸ਼ਤੇ ਨਾਲ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਤੋਂ ਪੰਥ ਸਫ਼ਰ ਆਰੰਭ ਕਰੇ ਤਾਂ ਜੋ ਮਾਂ ਅਤੇ ਪੁੱਤਰ ਨੂੰ ਕੋਈ ਅਲੱਗ ਨਾ ਕਰ ਸਕੇ | ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਸਰਕਾਰ ਨੂੰ ਈ.ਵੀ.ਐਮ. ‘ਚੋਂ ਨਿਕਲੀ ਹੋਈ ਸਰਕਾਰ ਦੱਸਦਿਆਂ ਕਿਹਾ ਕਿ ਇਹ ਸਰਕਾਰ ਲੋਕਤੰਤਰ ਵਾਲੀ ਨਹੀਂ, ਸਗੋਂ ਈ.ਵੀ ਐਮ. ‘ਚੋਂ ਨਿਕਲੀ ਸਰਕਾਰ ਹੈ ਅਤੇ ਪਤਾ ਨਹੀਂ ਇਹ ਸਰਕਾਰ ਈ.ਵੀ.ਐਮ. ਦੇ ਸਹਾਰੇ ਕਿੰਨਾ ਸਮਾਂ ਸੱਤਾ ‘ਤੇ ਕਾਬਜ਼ ਰਹੇਗੀ, ਜੇਕਰ ਇਸ ਦਾ ਮੁਕਾਬਲਾ ਨਾ ਕੀਤਾ ਗਿਆ ਤਾਂ ਇਹ ਸਿੱਖਾਂ ਨੂੰ ਖੱਖੜੀਆਂ ਕਰੇਲਿਆਂ ਦੀ ਤਰ੍ਹਾਂ ਕਰ ਦੇਵੇਗੀ | ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਧਰਨੇ ਲਗਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਧਰਨੇ ਲਗਾਉਣੇ ਹਨ ਤਾਂ ਆਗੂਆਂ ਦੇ ਘਰਾਂ ਦੇ ਬਾਹਰ ਲਗਾਏ ਜਾਣ |


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੁੱਚੀ ਕੌਮ ਨੂੰ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕੁਝ ਪੰਥ ਵਿਰੋਧੀਆਂ ਵਲੋਂ ਮਹਾਨ ਸਿੱਖ ਸੰਸਥਾ ਸ਼ੋ੍ਰਮਣੀ ਕਮੇਟੀ ਨੂੰ ਦੁਫਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਿੱਖ ਕੌਮ ਕਦੇ ਵੀ ਅਜਿਹਾ ਨਹੀਂ ਹੋਣ ਦੇਵੇਗੀ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਜਨਮ ਵੀ ਸ਼ੋ੍ਰਮਣੀ ਕਮੇਟੀ ‘ਚੋਂ ਹੋਇਆ ਹੈ ਅਤੇ ਇਹ ਸਿੱਖ ਸੰਸਥਾ ਕੌਮ ਦੀ ਜਾਇਦਾਦ ਹੈ ਤੇ ਬਾਦਲ ਪਰਿਵਾਰ ਜਾਂ ਕੋਈ ਹੋਰ ਪਰਿਵਾਰ ਇਸ ਦੀਆਂ ਚੋਣਾਂ ਨਹੀਂ ਕਰਵਾਉਂਦਾ, ਸਗੋਂ ਭਾਰਤ ਦਾ ਚੋਣ ਕਮਿਸ਼ਨਰ ਇਸ ਦੀਆਂ ਹਰ ਪੰਜ ਸਾਲ ਬਾਅਦ ਚੋਣਾਂ ਕਰਵਾਉਂਦਾ ਹੈ | ਸਿੱਖ ਪੰਥ ਅੱਗੇ ਮੌਜੂਦਾ ਚੁਣੌਤੀਆਂ ‘ਤੇ ਗੰਭੀਰਤਾ ਪ੍ਰਗਟ ਕਰਦਿਆਂ ਸ: ਬਾਦਲ ਨੇ ਕਿਹਾ ਕਿ ਨ .ਸ਼ਾਖੋਰੀ, ਪਤਿਤਪੁਣਾ, ਧਰਮ ਪਰਿਵਰਤਨ ਅਤੇ ਦੇਸ਼ ‘ਚ ਘੱਟ-ਗਿਣਤੀਆਂ ‘ਚ ਵੱਧ ਰਹੀ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ ਹੈ |