Breaking News
Home / ਪੰਜਾਬ / ਪੰਜ ਦੋਸਤਾਂ ਦੀ ਆਖਰੀ ਫੋਟੋ, ਕੁਝ ਹੀ ਘੰਟਿਆਂ ਬਾਅਦ ਇਕੱਠਿਆਂ ਦੀ ਮੌਤ

ਪੰਜ ਦੋਸਤਾਂ ਦੀ ਆਖਰੀ ਫੋਟੋ, ਕੁਝ ਹੀ ਘੰਟਿਆਂ ਬਾਅਦ ਇਕੱਠਿਆਂ ਦੀ ਮੌਤ

ਮੋਗਾ: ਪੰਜ ਦੋਸਤਾਂ ਨੇ ਇਕੱਠੇ ਕਲਿੱਕ ਕਰਵਾਈ ਤਸਵੀਰ ਉਨ੍ਹਾਂ ਦੀ ਆਖਰੀ ਯਾਦ ਬਣ ਗਈ। ਜੀ ਹਾਂ, ਪਟਿਆਲਾ ਦੀ ਇੱਕ ਨੈੱਟਵਰਕਿੰਗ ਕੰਪਨੀ ਦੀ ਮੀਟਿੰਗ ਵਿੱਚ ਖਿੱਚੀ ਗਈ ਪੰਜ ਦੋਸਤਾਂ ਦੀ ਤਸਵੀਰ ਹੁਣ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਿਰਫ ਹੰਝੂ ਦੇ ਰਹੀ ਹੈ। ਇਨ੍ਹਾਂ ਪੰਜਾਂ ਨੇ ਵੀ ਕਦੇ ਸੋਚਿਆ ਵੀ ਨਹੀਂ ਹੋਣਾ ਸੀ ਇਨ੍ਹਾਂ ਸਭ ਨੂੰ ਮੌਤ ਵੀ ਇਕੱਠੇ ਹੀ ਨਸੀਬ ਹੋਏਗੀ।

ਪਟਿਆਲੇ ‘ਚ ਇੱਕ ਨੈੱਟਵਰਕਿੰਗ ਕੰਪਨੀ ਦੀ ਬੈਠਕ ਤੋਂ ਵਾਪਸ ਪਰਤਦਿਆਂ, ਸੜਕ ਹਾਦਸੇ ਤੋਂ ਬਾਅਦ ਇਨ੍ਹਾਂ ਦੀ ਕਾਰ ‘ਚ ਅੱਗ ਲੱਗ ਗਈ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਕੁਲਤਾਰ ਸਿੰਘ ਸੀ ਜਿਸ ਦੀ ਪਤਨੀ ਤਿੰਨ ਮਹੀਨੇ ਦੀ ਗਰਭਵਤੀ ਹੈ। ਇਸੇ ਤਰ੍ਹਾਂ ਦੂਜੇ ਦੋਸਤਾਂ ਦੇ ਪਰਿਵਾਰਾਂ ਦੀ ਦੁਨੀਆਂ ਵੀ ਤ ਬਾ ਹ ਹੋ ਗਈ ਹੈ।

ਕੁਲਤਾਰ ਸਿੰਘ ਦੇ ਭਰਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨੈੱਟਵਰਕਿੰਗ ਕੰਪਨੀ ਵਿੱਚ ਦਵਾਈ ਦਾ ਵਪਾਰ ਕਰਦਾ ਸੀ। ਇਸੇ ਨੈੱਟਵਰਕਿੰਗ ਕੰਪਨੀ ਦੀ ਮੀਟਿੰਗ ਪਟਿਆਲੇ ਵਿੱਚ ਸੀ ਤੇ ਨਾਲ ਹੀ ਇੱਕ ਦੋਸਤ ਦੀ ਰਿਸੈਪਸ਼ਨ ਪਾਰਟੀ ਵੀ। ਉੱਥੋਂ ਵਾਪਸ ਆਉਂਦੇ ਹੋਏ ਰਸਤੇ ਵਿੱਚ ਉਹ ਹਾਦਸੇ ਦਾ ਸ਼ਿ ਕਾ ਰ ਹੋ ਗਏ ਤੇ ਕਾਰ ਨੂੰ ਅੱ ਗ ਲੱਗ ਗਈ।

ਉਧਰ ਦੂਜੇ ਮ੍ਰਿਤਕ ਮੋਗਾ ਦੇ ਗ੍ਰੀਨ ਫੀਲਡ ਦਾ ਵਸਨੀਕ ਸੁਖਵਿੰਦਰ ਸਿੰਘ (62) ਦੀ ਵੱਡੀ ਧੀ ਕੈਨੇਡਾ ਸੈਟਲ ਹੈ। ਕੈਪਟਨ 30 ਨਵੰਬਰ, 2004 ਨੂੰ ਫੌਜ ਵਿੱਚ ਕਲੈਰੀਕਲ ਵਿਭਾਗ ਤੋਂ ਰਿਟਾਇਰ ਹੋਇਆ ਸੀ। ਉਹ ਵੀ ਸੋਮਵਾਰ ਨੂੰ ਆਪਣੀ ਪਤਨੀ ਗੁਰਦੇਵ ਕੌਰ ਨੂੰ ਆਪਣੇ ਦੋਸਤ ਦੀ ਰਿਸੈਪਸ਼ਨ ਪਾਰਟੀ ਵਿੱਚ ਜਾਣ ਦੀ ਗੱਲ ਕਹਿ ਕੇ ਗਏ ਜਿਸ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੀ ਪਤਨੀ ਨੂੰ ਗ ਹਿ ਰਾ ਸ ਦ ਮਾ ਦਿੱਤਾ।

ਰਾਮੂਵਾਲਾ ਨਵਾਂ ਵਾਸੀ ਸੁਰਿੰਦਰਪਾਲ ਸਿੰਘ ਪੰਜ ਬੱਚਿਆਂ ਦਾ ਪਿਤਾ ਸੀ। ਉਸ ਨੇ ਪਿਛਲੇ ਸਾਲ ਆਪਣੀ ਇੱਕ ਧੀ ਦਾ ਵਿਆਹ ਕੀਤਾ ਸੀ। ਹੁਣ ਉਹ ਦੋ ਪੁੱਤਰਾਂ ਅਤੇ ਦੋ ਧੀਆਂ ਦੀ ਪਰਵਰਿਸ਼ ਲਈ ਜ਼ਿੰਮੇਵਾਰ ਸੀ। ਸੁਰਿੰਦਰਪਾਲ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ। ਉਹ ਆਪਣੇ ਦੋਸਤਾਂ ਨਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੀਦਾ ਵਿਖੇ ਆਪਣੇ ਦੋਸਤ ਦੀ ਰਿਸੈਪਸ਼ਨ ਪਾਰਟੀ ਵਿਚ ਸ਼ਾਮਲ ਹੋਣ ਲਈ ਗਿਆ ਸੀ। ਇਸ ਘ ਟ ਨਾ ਮਗਰੋਂ ਹੁਣ ਪਿੰਡ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ।

About admin

Check Also

ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ …

%d bloggers like this: