‘ਮੇਰਾ ਕੀ ਕਸੂਰ’ ਗਾਣੇ ਦਾ ਭਾਜਪਾ ਨੂੰ ਸੂਲ – ਮਾਮਲਾ ਭਾਜਪਾ ਵਲੋਂ ਈ ਡੀ ਕੋਲ ਰਣਜੀਤ ਬਾਵਾ ਦੀ ਸ਼ਿਕਾਇਤ ਦਾ

ਭਾਜਪਾ ਯੁਵਾ ਮੋਰਚਾ ਨੇ ਈ ਡੀ ਕੋਲ ਰਣਜੀਤ ਬਾਵਾ ਦੀ ਸ਼ਿਕਾਇਤ ਕੀਤੀ ਹੈ ਕਿ ਉਹਦੀ ਫੋਟੋ ਤਸਕਰ ਗੁਰਦੀਪ ਰਾਣੋਂ ਨਾਲ ਵਾਇਰਲ ਹੋਈ ਹੈ, ਦੋਹਾਂ ਦੇ ਸਬੰਧਾਂ ਦੀ ਪੜਤਾਲ ਕੀਤੀ ਜਾਵੇ।

ਇਸ ਹਿਸਾਬ ਨਾਲ ਨੀਰਵ ਮੋਦੀ ਦੀਆਂ ਕਈ ਫੋਟੋ ਪ੍ਰਧਾਨ ਮੰਤਰੀ ਨਾਲ ਹਨ, ਉਹਨੂੰ ਭਜਾਉਣ ‘ਚ ਕੀਹਦਾ ਯੋਗਦਾਨ ਮੰਨੀਏ?

ਫੋਟੋਆਂ ਤਾਂ ਬਹਾਨਾ ਨੇ, ਅਸਲ ਪੀੜ ਤਾਂ ਕਿਸਾਨਾਂ ਦੇ ਹੱਕ ਵਿਚ ਨਿਤਰਨ ਅਤੇ ‘ਮੇਰਾ ਕੀ ਕਸੂਰ’ ਗਾਣੇ ਦੀ ਹੈ।


ਪੰਜਾਬ ਵਿੱਚ ਐਸਟੀਐਫ ਨੇ ਹਾਲ ਹੀ ਵਿੱਚ ਇੱਕ ਸਰਪੰਚ ਨੂੰ ਨ ਸਾ ਦੇ ਦੋ ਸ਼ ਵਿਚ ਗ੍ਰਿ ਫ ਤਾ ਰ ਕੀਤਾ ਸੀ। ਹੁਣ ਇਸ ਸਰਪੰਚ ਦੀ ਇਕ ਫੋਟੋ ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ।

ਇਸ ਸਬੰਧ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਗਾਇਕ ਰਣਜੀਤ ਬਾਵਾ ਖਿਲਾਫ ਈਡੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਰਣਜੀਤ ਬਾਵਾ ਅਤੇ ਗੁਰਦੀਪ ਸਿੰਘ ਰਾਣੋ ਦਾ ਆਪਸ ਵਿੱਚ ਸਬੰਧ ਹਨ। ਭਾਜਪਾ ਯੁਵਾ ਮੋਰਚਾ ਦੇ ਅਸ਼ੋਕ ਸਰੀਨ ਹਿੱਕੀ ਨੇ ਈਡੀ ਨੂੰ ਅੱਜ ਸ਼ਿਕਾਇਤ ਕਰਕੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਜਦੋਂ ਮੀਡੀਆ ਨੇ ਅਸ਼ੋਕ ਸਰੀਨ ਨੂੰ ਪੁੱਛਿਆ ਕਿ ਸਿਰਫ ਇਕ ਫੋਟੋ ਦੇ ਅਧਾਰ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਕਾਲ ਵੇਰਵੇ ਵੇਖਣੇ ਚਾਹੀਦੇ ਹਨ। ਤਾਂ ਹੀ ਇਹ ਸਪੱਸ਼ਟ ਹੋ ਜਾਵੇਗਾ।