Breaking News
Home / ਦੇਸ਼ / ਯੋਗੀ ਦੇ ਪਾਖੰਡਸਤਾਨ ਤੋਂ ਖਬਰ- ਜਾਦੂ ਟੂਣੇ ਦੇ ਚੱਕਰ ‘ਚ 6 ਸਾਲਾ ਬੱਚੀ ਦੀ ਗਈ ਜਾਨ

ਯੋਗੀ ਦੇ ਪਾਖੰਡਸਤਾਨ ਤੋਂ ਖਬਰ- ਜਾਦੂ ਟੂਣੇ ਦੇ ਚੱਕਰ ‘ਚ 6 ਸਾਲਾ ਬੱਚੀ ਦੀ ਗਈ ਜਾਨ

ਕਾਨਪੁਰ – ਅੱਜ ਕੱਲ੍ਹ ਦੇ ਸਮੇਂ ਵਿਚ ਲੋਕ ਵਹਿਮਾਂ ਵਿਚ ਪੈ ਕੇ ਆਪਣਿਆਂ ਨੂੰ ਵੀ ਨੁਕਸਾਨ ਪਹੁੰਚਾ ਦਿੰਦੇ ਹਨ। ਲੋਕ ਤੰਤਰ ਮੰਤਰ ਦੇ ਚੱਕਰਾਂ ਵਿਚ ਆਪਣੀ ਪੂਰੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ ਤੇ ਹੁਣ ਅਜਿਹੀ ਹੀ ਘ ਟ ਨਾ ਉੱਤਰ ਪ੍ਰਦੇਸ਼ ਵਿਚ ਵਾਪਰੀ ਹੈ। ਦਰਅਸਲ ਉਤਰ ਪ੍ਰਦੇਸ਼ ਦੇ ਕਾਨਪੁਰ ਸਥਿਤ ਭਦਰਸ ਪਿੰਡ ਵਿਚ ਦੀਵਾਲੀ ਦੀ ਰਾਤ ਇਕ 6 ਸਾਲਾ ਮਾਸੂਮ ਦੀ ਜਾਨ ਲੈ ਲਈ ਗਈ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਾਦੂ ਟੂਣੇ ਦੇ ਚੱਕਰ ਵਿਚ ਬੱਚੀ ਦੀ ਅਜਿਹਾ ਕੀਤਾ ਗਿਆ ਹੈ। ਮਾਸੂਮ ਦੇ ਸਰੀਰ ਦੇ ਅੰਦਰੂਨੀ ਅੰਗ ਗਾਇਬ ਹਨ। ਜਾਣਕਾਰੀ ਅਨੁਸਾਰ ਬੱਚੀ ਪਟਾਕੇ ਲੈਣ ਗਈ ਸੀ ਤਾਂ ਕਾਫੀ ਸਮੇਂ ਤੱਕ ਘਰ ਨਾ ਆਉਣ ‘ਤੇ ਪਰਿਵਾਰ ਵਾਲਿਆ ਨੇ ਤਲਾਸ਼ ਕੀਤੀ ਤਾਂ ਕਾਲੀ ਮੰਦਰ ਦੇ ਕੋਲ ਝਾੜੀਆ ‘ਚ ਉਸ ਦਾ ਮਿਰਤਕ ਸਰੀਰ ਮਿਲਿਆ।

ਇਸ ਵਾਰਦਾਤ ਮਗਰੋਂ ਪਿੰਡ ਵਾਸੀਆਂ ‘ਚ ਗੁੱਸੇ ਅਤੇ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About admin

Check Also

ਇੰਡੀਅਨ ਰੇਲਵੇ ਨੇ ਕਿਰਾਇਆ ਕੀਤਾ ਦੁੱਗਣਾ

ਨਵੀਂ ਦਿੱਲੀ: ਭਾਰਤੀ ਰੇਲਵੇ (Indian Railways) ਨੇ ਥੋੜ੍ਹੀ ਦੂਰੀ ਦੀਆਂ ਰੇਲ ਗੱਡੀਆਂ (Train Fare Hike) …

%d bloggers like this: