ਹਰ ਊਈਗਰ ਮੁਸਲਮਾਨ ਅਜਾਦੀ ਘੁਲਾਟੀਆ, ਚੀਨ ਤੋਂ ਅਜਾਦੀ ਲੈਣ ਦਾ ਪ੍ਰਣ

1849 Panjab- ਦੁਨੀਆ ਭਰ ਵਿਚ ਊਈਗਰ ਮੁਸਲਮਾਨ ਭਾਈਚਾਰੇ ਵਲੋਂ ਪੂਰਬੀ ਤੁਰਕਿਸਤਾਨ ਦੇ ਅਜਾਦੀ ਦਿਵਸ ਮੌਕੇ ਇਸਨੂੰ ਚੀਨ ਦੇ ਪੰਜੇ ਦੇ ਹੇਠੋਂ ਕੱਢਣ ਦਾ ਪ੍ਰਣ ਕੀਤਾ ਗਿਆ। ਇਹ ਇਲਾਕਾ ਇਸ ਸਮੇਂ ਚੀਨ ਦੇ ਜ਼ਿੰਗ ਜ਼ਿਆਂਗ ਪ੍ਰਾਂਤ ਵਜੋਂ ਜਾਣਿਆ ਜਾਂਦਾ ਹੈ। ਇਹ ਚੀਨ ਦੇ ਕੁੱਲ ਖੇਤਲਫਲ ਦਾ ਛੇਵਾਂ ਹਿੱਸਾ ਹੈ।
ਇਸ ਸਮੇਂ ਕਰੋੜ ਊਈਗਰ ਮੁਸਲਮਾਨ ਇਥੇ ਰਹਿ ਰਹੇ ਹਨ।

ਇਹ ਲੋਕ ਤੁਰਕੀ ਪਿਛੋਕੜ ਦੇ ਹਨ। ਇਹਨਾਂ ਚੋਂ ਕਈ ਉਜਬੇਕਿਸਤਾਨ, ਕਿਰਗਿਸ, ਆਦਿ ਪਿਛੋਕੜ ਦੇ ਵੀ ਹਨ। ਲੰਘੇ ਦਿਨੀ ਪੂਰਬੀ ਤੁਰਕਿਸਤਾਨ (ਅੱਜ ਦੇ ਜ਼ਿੰਗ ਜ਼ਿਆਂਗ) ਦੇ ਅਜਾਦੀ ਦਿਵਸ ਮੌਕੇ ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ਚ ਉਈਗਰ ਲੀਡਰਾਂ ਨੇ ਚੀਨ ਦਾ ਕਬਜਾ ਛਡਾ ਕੇ ਮੁੜ ਪੂਰਬੀ ਤੁਰਕਿਸਤਾਨ ਬਣਾਉਣ ਲਈ ਵਚਨਬੱਧਤਾ ਦੁਹਰਾਈ।

ਚੀਨ ਵਲੋਂ ਊਈਗਰ ਮੁਸਲਮਾਨਾਂ ਉਪਰ ਬਹੁਤ ਜਿਆਦਾ ਜੁਲਮ ਕੀਤਾ ਜਾ ਰਿਹਾ ਹੈ। ਵੀਹ ਲੱਖ ਦੇ ਕਰੀਬ ਊਈਗਰ ਬਰੇਨ ਵਾਸ਼ ਕਰਨ ਲਈ ਕੈਂਪਾਂ ਚ ਪਾਏ ਗਏ ਹਨ। ਇਹ ਕੈਂਪ 2017 ਤੋਂ ਬਾਅਦ ਖੁਲੇਆਮ ਬਣਾਏ ਜਾ ਰਹੇ ਹਨ। ਚੀਨ ਇਥੇ ਕਿੱਤਾਮੁਖੀ ਸਿੱਖਿਆ ਦੇਣ ਦਾ ਦਾਅਵਾ ਕਰ ਰਿਹਾ ਹੈ। ਕੈਂਪ ਤੋਂ ਜਾਨ ਬਚਾ ਕੇ ਨਿਕਲੀਆਂ ਅੌਰਤਾਂ ਆਪਣੇ ਤੇ ਹੋਏ ਜੁ ਲ ਮਾਂ ਦੀ ਕਹਾਣੀ ਦਸਦੀਆਂ ਹਨ। ਉਹਨਾਂ ਮੁਤਾਬਕ ਕੈਂਪ ਚ ਔਰਤਾਂ ਦਾ ਜ ਬ ਰੀ ਸ ਰੀ ਰ ਕ ਸ਼ੋ ਸ਼ ਣ ਕੀਤਾ ਜਾਂਦਾ ਹੈ ਅਤੇ ਧੱਕੇ ਨਾਲ ਊਈਗਰ ਮਰਦਾਂ ਦੀ ਨ ਸ ਬੰ ਦੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਥੇ ਕੈ ਦੀ ਆਂ ਨੂੰ ਭੁੱਖੇ ਰੱਖਿਆ ਜਾਂਦਾ ਹੈ।

70 ਸਾਲਾਂ ਤੋਂ ਇਹ ਇਲਾਕਾ ਚਾਈਨਾ ਕਮਿਊਨਿਸਟ ਪਾਰਟੀ ਵਲੋਂ ਚਲਾਏ ਜਾ ਰਹੇ ਚੀਨ ਦੇ ਕਬਜੇ ਹੇਠ ਹੈ। ਇਹਨਾਂ ਕੈਂਪਾਂ ਚ ਧਰਮ ਦੀ ਗੱਲ ਕਰਨ ਤੇ ਜੁਰਮਾਨਾ ਹੈ।

ਚੀਨ ਦਾ ਦਾਅਵਾ ਹੈ ਕਿ ਕੈਂਪਾ ਵਿਚ ਰੱਖੇ ਲੋਕਾਂ ਨੂੰ ਦੇਸ਼ਭਗਤ ਬਣਾਇਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਚੀਨ ਦੇ ਕਬਜੇ ਹੇਠਲੇ ਇਸ ਖਿੱਤੇ ਵਿਚ ਧਾਰਮਿਕ ਸਮਾਗਮ, ਧਾਰਮਿਕ ਕਰਮ, ਮੋਬਾਈਲ ਸੁਨੇਹਿਆਂ ਚ ਕੁਰਾਨ ਦੀਆਂ ਤੁਕਾਂ ਵਰਤਣ, ਤਿੰਨ ਤੋਂ ਵੱਧ ਬੱਚੇ ਪੈਦਾ ਕਰਨ ਸਮੇਤ ਹੋਰ ਕਈ ਚੀਜਾਂ ਤੇ ਸਜਾ ਹੈ। ਆਪਣੀ ਬੋਲੀ ਬੋਲਣ ਤੇ ਵੀ ਸ ਜਾ ਦਿੱਤੀ ਜਾਂਦੀ ਹੈ ।

ਊਈਗਰ ਮੁਸਲਮਾਨਾਂ ਵਲੋਂ ਜਿੰਗ ਜਿਆਂਗ ਨੂੰ ਪੂਰਬੀ ਤੁਰਕਿਸਤਾਨ ਮੰਨ ਕੇ ਇਸ ਦੀ ਅਜਾਦੀ ਲਈ ਸੰਘਰਸ਼ ਜਾਰੀ ਹੈ। ਉਹਨਾਂ ਵਲੋਂ ਬਾਹਰਲੇ ਮੁਲਕਾਂ ਚ ਮੁਤਵਾਜੀ (parallel) ਸਰਕਾਰ ਚਲਾਈ ਜਾ ਰਹੀ ਹੈ ਜਿਸਨੂੰ ਕੌਮਾਂਤਰੀ ਸੰਸਥਾਵਾਂ ਦੀ ਮਨਜੂਰੀ ਦਵਾਉਣ ਲਈ ਯਤਨ ਕੀਤੇ ਜਾ ਰਹੇ ਹਨ।