‘ਸੱਤ ਵੱਜ ਕੇ ਉਨਤਾਲੀ ਮਿੰਟ’ ਕੇਜਰੀਵਾਲ ਜੀ ਦਾ ਸ਼ੁਭ ਮਹੂਰਤ

ਆਹ ਹੁੰਦੀ ਆ ਆਗੂ ਦੀ ਸਮਝ,,, ਆਧੁਨਿਕ ਸੋਚ,,, ਮਾਫ਼ ਕਰਨਾ ਅਤਿ-ਆਧੁਨਿਕ ਸੋਚ,,, ਐਵੇਂ ਈ ਜੁੱਗੜਿਆਂ ਤੋਂ ਸੁਣਦੇ ਆਏ ਦੀਵਾਲੀ ਆਲੇ ਦਿਨ ਪੂਜਾ ਕਰੋ,,, ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੋ,,, ਧਨ-ਲੱਛਮੀਂ ਆਊਗੀ,,, ਪਰ ਪਤਾ ਨਹੀਂ ਸੀ ਲੱਗ ਰਿਹਾ ਬਈ ਲੱਛਮੀਂ ਕਦੋਂ ਆਊ ਤੇ ਪੂਜਾ ਕਦੋਂ ਕਰਨੀਂ,,, ਏਸ ਵਾਰ ਤਾਂ ਬਹੁਤ ਉਪਕਾਰ ਕਰਤਾ ਲਾਲਾ ਜੀ ਨੇ ਐਨ ਜਮ੍ਹਾਂ ਸਹੀ ਸਮਾਂ ਦੱਸਤਾ ਮੰਤਰ ਉਚਾਰਣ ਦਾ ‘ਸੱਤ ਵੱਜ ਕੇ ਉਨਤਾਲੀ ਮਿੰਟ’

ਨਾ ਸਾਢੇ ਸੱਤ ਨਾ ਪੌਣੇ ਅੱਠ,,, ਇਹ ਹੁੰਦੀ ਆ ਪਛਾਣ ਲੀਡਰ ਦੀ ਕਮਲ਼ਿਆ ਲਾਣਿਆਂ,,, ਪਰ ਸਾਡੇ ਲੋਕ ਮੂਰਖ ਹਨ ਪਛਾਣ ਨੀਂ ਸਕਦੇ ਲਾਲਾ ਜੀ ਵਰਗੇ ਅਤਿ ਆਧੁਨਿਕ, ਵਿਗਿਆਨਿਕ ਸੋਚ ਦੇ ਧਾਰਨੀਂ, ਪੜ੍ਹੇ-ਲਿਖੇ ਬੰਦੇ ਨੂੰ ਜਿਹੜਾ ਰਾਜਨੀਤੀ ਬਦਲਣ ਲਈ ਬਾਹਲੀ ਵੱਡੀ ਨੌਕਰੀ ਨੂੰ ਦੁਲੱਤਾ ਮਾਰ ਆਇਆ,,,

ਹੁਣ ਗਲਤੀ ਲੋਕਾਂ ਦੀ ਹੋਣੀ ਆਂ ਜੇ ਇਸ ਵਾਰ ਵੀ ਮਾਂ ਲੱਛਮੀਂ ਦਾ ਅਸ਼ੀਰਵਾਦ ਨਾ ਮਿਲਿਆ,,, ਅਗਲੇ ਨੇ ਜਮ੍ਹਾਂ ਸਹੀ ਸਮਾਂ ਦੱਸਤਾ,, ਨਾ ਸਕਿੰਟ ਓਤੇ ਨਾ ਥੱਲੇ,,, ਲੋਕ ਕਮਲ਼ੇ,,, ਘੜੀਆਂ ਆਲ ਇੰਡੀਆ ਰੇਡੀਓ ਨਾਲ ਮਿਲਾ ਲੈਂਦੇ,,, ਜੇ ਪੂਜਾ ‘ਸੱਤ ਵੱਜ ਕੇ ਅਠੱਤੀ ਮਿੰਟ ਤੇ ਸ਼ੁਰੂ ਹੋਗੀ ਤਾਂ ਦੱਸੋ ਕੌਣ ਜਿੰਮੇਵਾਰ ਆ,,,? ਦੱਸੋ? ਨਾ ਦੱਸੋ ਹੁਣ? ਚੁੱਪ ਕਿਉਂ ਕਰਗੇ? ਜੇ ਮਿੰਟ ਲੇਟ ਹੋਗੀ ਫੇਰ ਕੀਹਦੀ ਮਾਂ ਨੂੰ ਮਾਸੀ ਕਹੋਂਗੇ? ਜੇ ਸੱਤ ਚਾਲੀ ਹੋਗੇ ਮਹੂਰਤ ਤਾਂ ਨਿਕਲ ਗਿਆ ਨਾ? ਕ ਨਹੀਂ? ਕੇਜਰੀਵਾਲ ਜੀ ਕਹਿੰਦੇ ਸੀ ਮੰਗਲ ਹੋਊਗਾ ਪਰ ਕਿਵੇਂ ਹੋਊ ਮੰਗਲ ਹੁਣ ਦੱਸੋ? ਹੁਣ ਅਦਭੁਤ ਤਰੰਗਾ ਕਿਵੇਂ ਹੋਣਗੀਆਂ ਉਤਪੰਨ? ਦੱਸੋ ਹੁਣ? ਹੈਨੀਂ ਅਕਲ ਥੋਨੂੰ ਮੈਂ ਲਾ ਲਿਆ ਹਿਸਾਬ,,, ਅਗਲੇ ਨੇ ਜਮ੍ਹਾਂ ਸਹੀ ਟਾਇਮ ਦੱਸਤਾ ਹੋਰ ਅਗਲਾ ਕੀ ਕਰੇ ਹੁਣ,,, ਥੋਡੇ ਕਰਮਾਂ ‘ਚ ਹੈਨੀ ਲੱਛਮੀਂ,,, ਅਨਮੋਲ ਗਗਨ ਮਾਨ ਬੀਬਾ ਦਾ ਕਹਾਣ ਪੱਗਾਂ ਬੰਨ੍ਹੀ ਫਿਰਦੇ ਓ ਤੁਸੀਂ,,, ਕਣ ਕੰਡਾ ਹੈਨੀ ਥੋਡੇ ‘ਚ,,, ਮਹੂਰਤ ਸੁਣ ਕੇ ਤਾਂਹੀਂ ਥੋਡਾ ਲੂੰ ਕੰਡਾ ਨੀਂ ਖੜ੍ਹਾ ਹੋਇਆ,,,

ਨਾ ਯਰ ਊਂ ਗੱਲ ਆ ਇਕ,,, ਬਈ ਹੋਰ ਦੱਸ ਅਗਲਾ ਕੀ ਕਰਦੇ,,, ਮਿੰਟ ਸਕਿੰਟ ਦਾ ਮਹੂਰਤ ਦੱਸਤਾ ਸਹੀ ਸਹੀ,,, ਕੀ ਪਤਾ ਥੋਡੀ ਘੜੀ ਸੱਤ ਵੱਜ ਕੇ ਉਨਤਾਲੀ ਮਿੰਟ ਦੱਸੀ ਜਾਵੇ ਪਰ ਅਸਲ ‘ਚ ਟਾਇਮ ਸੱਤ ਅਠੱਤੀ ਹੋਵੇ,,, ਆਲ ਇੰਡੀਆ ਰੇਡੀਓ ਨਾਲ ਘੜੀ ਮਿਲੀ ਨਹੀਂ ਤੁਹਾਡੀ,,, ਨਾ ਹੁਣ ਕੇਜਰੀਵਾਲ ਥੋਡੀ ਘੜੀ ਨੂੰ ਚਾਬੀ ਵੀ ਦੇਵੇ ਹੁਣ ਆਕੇ,,, ਮਖ ਯਰ ਹੱਦ ਹੋਗੀ ਥੋਡੇ ਆਲੀ,,, ਵਿਗਿਆਨਕ ਸੋਚ ਦੇ ਮੁੱਖ ਮੰਤਰੀ ਦਾ ਐਨਾ ਜ਼ੋਰ ਲੱਗ ਗਿਆ ਮਹੂਰਤ ਤੇ,, ਸਾਰੇ ਚੈਨਲਾਂ ਤੇ ਲਾਈਵ ਕੀਤਾ ਅਗਲੇ ਨੇ,,, ਤੁਸੀਂ ਤਾਂ ਜਵਾਂ ਬੇਅਕਲ ਲੋਕ ਓ ਬੱਸ,,,

ਯਰ ਛੱਡੋ ਕੀ ਮੱਥਾ ਮਾਰਨਾ ਥੋਡੇ ਨਾਲ,,,
-ਸੁਖਦੀਪ ਸਿੰਘ ਬਰਨਾਲਾ