ਕਨੇਡਾ – ਵੱਧ ਇੱਕਠ ਹੋਣ ਕਾਰਨ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੂੰ ਕਰਨਾ ਪਿਆ ਬੰਦ

ਕੱਲ ਰਾਤ ਬਰੈਂਪਟਨ ਦੇ Steeles/McLaughlin ਲਾਗੇ ਨਾਨਕਸਰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਨੂੰ ਪੁਲਿਸ ਤੇ ਸਿਟੀ ਦੇ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਬੰਦ ਕਰਨਾ ਪਿਆ ਕਿਉਂਕਿ ਉੱਥੇ ਦਿਵਾਲੀ ਕਾਰਨ ਲੋਕਾਂ ਦਾ ਵਾਹਵਾ ਇਕੱਠ ਹੋ ਗਿਆ ਸੀ , ਪੁਲਿਸ ਨੇ ਮੌਕੇ ਤੇ ਪਹੁੰਚ ਕਰਕੇ ਲੋਕਾਂ ਨੂੰ ਇੱਕਠਿਆਂ ਹੋਣ ਤੋਂ ਰੋਕਿਆ।‌

ਬਰੈਂਪਟਨ ਦੀਆਂ ਕੁੱਝ ਹੋਰ ਥਾਵਾਂ ਤੇ ਵੀ ਇੱਕਠ ਹੋਣ ਦੀਆਂ ਲੋਕ ਸ਼ਿਕਾਇਤਾਂ ਕਰ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਬਰੈਂਪਟਨ ਦੇ ਜ਼ਿਆਦਾਤਰ ਹਿੱਸੇ ਖਾਸਕਰ ਜਿੱਥੇ ਪੰਜਾਬੀਆਂ ਦੀ ਬਹੁਗਿਣਤੀ ਹੈ ਨੂੰ ਰੇਡ ਜੋਨ ਦੇ ਵਿੱਚ ਰੱਖਿਆ ਗਿਆ ਹੈ ਕਿਉਂਕਿ ਉੱਥੇ ਕਰੋਨਾ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਹਨ ।

ਭਾਈਚਾਰੇ ਦੇ ਇਸ ਬੇਫਿਕਰੀ ਵਾਲੇ ਰੱਵਈਏ ਦੀ ਮੇਨ ਸਟਰੀਮ ਮੀਡੀਏ ਵਿੱਚ ਸਖ਼ਤ ਆਲੋਚਨਾ ਹੋ ਰਹੀ ਹੈ ।

ਬਰੈਂਪਟਨ ਵਿਖੇ ਪਟਾਕਿਆਂ ਨੂੰ ਸਿਰਫ ਘਰਾਂ ਦੇ ਡਰਾਇਵ ਵੇਅ ਤੇ ਚਲਾਉਣ ਦੀ ਹੀ ਇਜਾਜ਼ਤ ਸੀ । ਜਨਤਕ ਥਾਵਾਂ, ਪਾਰਕਿੰਗ ਲਾਟਾਂ ਤੇ ਪਾਰਕਾਂ ਵਿੱਚ ਪਟਾਕੇ ਨਹੀ ਚਲਾਏ ਜਾ ਸਕਦੇ ਸਨ।

ਇੱਕਠ ਤੇ ਹੋਰ ਨਿਅਮ ਤੋੜਨ ਤੇ 500$ ਤੋਂ ਲੈਕੇ ਇੱਕ ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹਾ ਕੁੱਝ ਵੀ ਨਾ ਕੀਤਾ ਜਾਵੇ ਜਿਸ ਨਾਲ ਇਸ ਮਹਾਂਮਾਰੀ ਵਿੱਚ ਹੋਰ ਵਾਧਾ ਹੋਵੇ ..!!

ਕੁਲਤਰਨ ਸਿੰਘ ਪਧਿਆਣਾ