Breaking News
Home / ਦੇਸ਼ / ਪਿਛਲੇ 15 ਸਾਲਾਂ ਤੋਂ ਭੀਖ ਮੰਗ ਰਿਹਾ ਭਿਖਾਰੀ ਨਿਕਲਿਆ ਸੀਨੀਅਰ ਪੁਲਿਸ ਅਧਿਕਾਰੀ

ਪਿਛਲੇ 15 ਸਾਲਾਂ ਤੋਂ ਭੀਖ ਮੰਗ ਰਿਹਾ ਭਿਖਾਰੀ ਨਿਕਲਿਆ ਸੀਨੀਅਰ ਪੁਲਿਸ ਅਧਿਕਾਰੀ

ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਵਿਅਕਤੀ ਨੂੰ ਆਪਣਾ ਗਰਮ ਜੈਕਟ ਪਹਿਨਣ ਲਈ ਦੇ ਦਿੱਤਾ। ਜਦੋਂ ਉਸ ਵਿਅਕਤੀ ਨੇ ਸਾਡੇ ਦੋਵਾਂ ਨੂੰ ਸਾਡੇ ਪਹਿਲੇ ਨਾਮ ਨਾਲ ਬੁਲਾਇਆ, ਤਾਂ ਅਸੀਂ ਦੋਵੇਂ ਹੈਰਾਨ ਰਹਿ ਗਏ। ਬਾਅਦ ਵਿਚ ਨੇੜਿਓਂ ਝਾਤੀ ਮਾਰਨ ਉਤੇ ਪਤਾ ਲੱਗਿਆ ਕਿ ਉਹ ਕੋਈ ਹੋਰ ਨਹੀਂ ਬਲਕਿ ਪੁਲਿਸ ਫੋਰਸ ਵਿਚ ਸਾਡੇ ਸਾਬਕਾ ਸਹਿਯੋਗੀ ਮਨੀਸ਼ ਮਿਸ਼ਰਾ ਹਨ, ਜੋ 2005 ਵਿਚ ਦਾਤੀਆ ਵਿਚ ਇੰਸਪੈਕਟਰ ਦੀ ਪੋਸਟ ਉਤੇ ਸਨ ਤੇ ਅਚਾਨਕ ਲਾਪਤਾ ਹੋ ਗਿਆ ਸੀ।

ਕਈ ਵਾਰ ਸਾਡੇ ਸਾਹਮਣੇ ਜੋ ਵਾਪਰਦਾ ਹੈ, ਉਸ ਦੀ ਸੱਚਾਈ ਬਿਲਕੁਲ ਵੱਖਰੀ ਹੁੰਦੀ ਹੈ। ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਲੋਕਾਂ ਨਾਲ ਵਾਪਰਿਆ। ਗਵਾਲੀਅਰ ਦੀਆਂ ਸੜਕਾਂ ਉਤੇ ਪਿਛਲੇ 15 ਸਾਲਾਂ ਤੋਂ ਭੀਖ ਮੰਗ ਰਿਹਾ ਇਕ ਭਿਖਾਰੀ ਪੁਲਿਸ ਦਾ ਵੱਡਾ ਅਧਿਕਾਰੀ ਨਿਕਲਿਆ। ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕਾ ਇਹ ਪੁਲਿਸ ਅਧਿਕਾਰੀ ਪਿਛਲੇ 15 ਸਾਲਾਂ ਤੋਂ ਗਵਾਲੀਅਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ, ਪਰ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਇਸ ਨੂੰ ਇਤਫਾਕ ਹੀ ਕਹੋ ਕਿ ਜਦੋਂ ਮੰਗਲਵਾਰ ਦੀ ਰਾਤ ਨੂੰ ਦੋ ਪੁਲਿਸ ਮੁਲਾਜ਼ਮ ਗਸ਼ਤ ਉਤੇ ਸਨ ਤਾਂ ਉਨ੍ਹਾਂ ਨੇ ਇਕ ਭਿਖਾਰੀ ਨੂੰ ਠੰਢ ਵਿਚ ਠਰਦੇ ਹੋਏ ਦੇਖਿਆ, ਜਦੋਂ ਪੁਲਿਸ ਵਾਲੇ ਉਸ ਕੋਲ ਪਹੁੰਚੇ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ। ਭਿਖਾਰੀ ਇਕ ਪੁਲਿਸ ਅਧਿਕਾਰੀ ਨਿਕਲਿਆ ਜੋ 15 ਸਾਲਾਂ ਤੋਂ ਲਾਪਤਾ ਸੀ।

ਡੀਐਸਪੀ ਰਤਨੇਸ਼ ਸਿੰਘ ਤੋਮਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਸਾਥੀ ਡੀਐਸਪੀ ਵਿਜੇ ਸਿੰਘ ਬਹਾਦਰ ਮੰਗਲਵਾਰ ਰਾਤ ਨੂੰ ਇਕ ਮੈਰਿਜ ਹਾਲ ਦੇ ਕੋਲ ਆਪਣੀ ਕਾਰ ਵਿਚ ਸਨ। ਫਿਰ ਉਨ੍ਹਾਂ ਦੀ ਨਜ਼ਰ ਠੰਢ ਵਿਚ ਕੰਬਦੇ ਇਕ ਭਿਖਾਰੀ ਉਤੇ ਪਈ, ਜੋ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਲੱਗ ਰਿਹਾ ਸੀ ਤੇ ਕੂੜੇ ਦੇ ਢੇਰ ਵਿਚੋਂ ਖਾਣੇ ਦੀ ਭਾਲ ਕਰ ਰਿਹਾ ਸੀ।ਤੋਮਰ ਨੇ ਦੱਸਿਆ ਕਿ ਉਸ ਨੂੰ ਵੇਖਦਿਆਂ ਹੀ ਉਹ ਦੋਵੇਂ ਕਾਰ ਤੋਂ ਹੇਠਾਂ ਉਤਰ ਆਏ ਅਤੇ ਅਸੀਂ ਉਸ ਵਿਅਕਤੀ ਨੂੰ ਆਪਣਾ ਗਰਮ ਜੈਕਟ ਪਹਿਨਣ ਲਈ ਦੇ ਦਿੱਤਾ। ਜਦੋਂ ਉਸ ਵਿਅਕਤੀ ਨੇ ਸਾਡੇ ਦੋਵਾਂ ਨੂੰ ਸਾਡੇ ਪਹਿਲੇ ਨਾਮ ਨਾਲ ਬੁਲਾਇਆ, ਤਾਂ ਅਸੀਂ ਦੋਵੇਂ ਹੈਰਾਨ ਰਹਿ ਗਏ। ਬਾਅਦ ਵਿਚ ਨੇੜਿਓਂ ਝਾਤੀ ਮਾਰਨ ਉਤੇ ਪਤਾ ਲੱਗਿਆ ਕਿ ਉਹ ਕੋਈ ਹੋਰ ਨਹੀਂ ਬਲਕਿ ਪੁਲਿਸ ਫੋਰਸ ਵਿਚ ਸਾਡੇ ਸਾਬਕਾ ਸਹਿਯੋਗੀ ਮਨੀਸ਼ ਮਿਸ਼ਰਾ ਹਨ, ਜੋ 2005 ਵਿਚ ਦਾਤੀਆ ਵਿਚ ਇੰਸਪੈਕਟਰ ਦੀ ਪੋਸਟ ਉਤੇ ਸਨ ਤੇ ਅਚਾਨਕ ਲਾਪਤਾ ਹੋ ਗਏ ਸਨ।

ਗਵਾਲੀਅਰ ਪੁਲਿਸ ਦੀ ਅਪਰਾਧ ਸ਼ਾਖਾ ਵਿੱਚ ਡੀਐਸਪੀ ਤੋਮਰ ਨੇ ਕਿਹਾ, ਇੰਨੇ ਸਾਲਾਂ ਵਿੱਚ ਕਿਸੇ ਨੂੰ ਉਸਦੇ ਠਿਕਾਣੇ ਬਾਰੇ ਪਤਾ ਨਹੀਂ ਸੀ। ਤੋਮਰ ਅਤੇ ਸਿੰਘ ਫਿਰ ਉਨ੍ਹਾਂ ਨੂੰ ਇਕ ਐਨਜੀਓ ਦੁਆਰਾ ਚਲਾਏ ਜਾ ਰਹੇ ਆਸ਼ਰਮ ਵਿੱਚ ਲੈ ਗਏ, ਜਿੱਥੇ ਮਿਸ਼ਰਾ ਨੂੰ ਅਗਲੇ ਪ੍ਰਬੰਧਾਂ ਤੱਕ ਰੱਖਿਆ ਜਾਵੇਗਾ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: