ਪਟਾਕੇ ਵੇਚਣ ਦੇ ਦੋਸ਼ ‘ਚ ਫੜੇ ਪਿਤਾ ਨੂੰ ਛੁਡਾਉਣ ਲਈ ਤਰਲੇ ਕੱਢਦੀ ਬੱਚੀ ਦੀ ਵੀਡੀਉ ਵਾਇਰਲ

ਪਟਾਕਿਆਂ ਉਤੇ ਪਾਬੰਦੀ (Firecrackers Ban) ਤੋਂ ਬਾਅਦ ਬੁਲੰਦਸ਼ਹਿਰ ਦੇ ਖੁਰਜਾ ਵਿਚ ਪਟਾਕੇ ਵੇਚਣ ਵਾਲੀ ਦੁਕਾਨ ‘ਤੇ ਪੁਲਿਸ ਨੇ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਪੁਲਿਸ ਦਾ ਅਣਮਨੁੱਖੀ ਚਿਹਰਾ ਦਿਖਾਈ ਦਿੱਤਾ। ਇਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਦੁਕਾਨ ਵਿਚ ਵੜਦੇ ਹੀ ਸਭ ਕੁਝ ਖਲਾਰ ਦਿੰਦੀ ਹੈ ਤੇ ਦੁਕਾਨਦਾਰ ਨੂੰ ਥਾਣੇ ਲਿਜਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਦੁਕਾਨਦਾਰ ਦੇ ਨਿੱਕੇ-ਨਿੱਕੇ ਨਿਆਣੇ ਪੁਲਿਸ ਦੇ ਹੱਥ ਪੈਰ ਫੜ ਕੇ ਤਰਲੇ ਲੈ ਰਹੇ ਹਨ। ਇਕ ਛੋਟੀ ਬੱਚੀ ਪੁਲਿਸ ਦੀ ਗੱਡੀ ਵਿਚ ਟੱਕਰਾਂ ਮਾਰ ਰਹੀ ਹੈ। ਪਰ ਪੁਲਿਸ ਉਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ।

ਮਾਮਲਾ ਖੁਰਜਾ ਕੋਤਵਾਲੀ ਨਗਰ ਖੇਤਰ ਦੇ ਪਿੰਡ ਮੁੰਡਾਖੇੜਾ ਚੌਹਰੇ ਦਾ ਹੈ। ਇਥੇ ਪੁਲਿਸ ਨੇ ਦੁਕਾਨਦਾਰ ਨੂੰ ਹਿ ਰਾ ਸ ਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਉਸ ਦੀ ਮਾਸੂਮ ਧੀ ਪੁਲਿਸ ਦੀ ਕਾਰ ਵਿਚ ਆਪਣਾ ਸਿਰ ਮਾਰ ਰਹੀ, ਪਰ ਪੁਲਿਸ ਨੇ ਉਸ ਦੀ ਇਕ ਨਾ ਸੁਣੀ ਅਤੇ ਨਾ ਹੀ ਪੁਲਿਸ ਜੀਪ ਵਿਚ ਡਰਾਈਵਰ ਸੀਟ ‘ਤੇ ਬੈਠੇ ਸਿਪਾਹੀ ਨੇ ਲੜਕੀ ਨੂੰ ਆਪਣਾ ਸਿਰ ਮਾਰਨ ਤੋਂ ਰੋਕਣ ਦੀ ਖੇਚਲ ਕੀਤੀ।

ਘ ਟ ਨਾ ਦੀ ਵਾਇਰਲ ਵੀਡੀਓ ਵਿਚ ਇਕ ਪੁਲਿਸ ਮੁਲਾਜ਼ਮ ਲੜਕੀ ਨੂੰ ਪੁਲਿਸ ਜੀਪ ਤੋਂ ਦੂਰ ਖਿੱਚਦਾ ਹੋਇਆ ਦਿਖਾਈ ਦੇ ਰਿਹਾ ਹੈ, ਲੜਕੀ ਚੀਕਦੀ ਰਹੀ, ਆਪਣੇ ਪਿਤਾ ਨੂੰ ਆਜ਼ਾਦ ਕਰਾਉਣ ਲਈ ਪੁਲਿਸ ਵਾਲਿਆਂ ਅੱਗੇ ਬੇਨਤੀ ਕਰਦੀ ਰਹੀ, ਪਰ ਬੁਲੰਦਸ਼ਹਿਰ ਪੁਲਿਸ ਇਸ ਕੋਈ ਪਰਵਾਹ ਨਹੀਂ ਕਰਦੀ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।