ਸੁਖਪਾਲ ਖਹਿਰਾ ਦੇ ਇਸ ਬਿਆਨ ਤੇ ਭੜਕੇ ਹਿੰਦੂਤਵੀ

ਦੋਸਤੋ, ਵਿਸ਼ਵ ਭਰ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ “ਬੰਦੀ ਛੋੜ ਦਿਵਸ” ਦੀਆਂ ਮੇਰੇ ਵੱਲੋਂ ਲੱਖ ਲੱਖ ਵਧਾਈਆਂ। ਦਿਲ ਤਾਂ ਮੇਰਾ ਦੀਵਾਲੀ ਦੀ ਮੁਬਾਰਕਬਾਦ ਦੇਣ ਨੂੰ ਵੀ ਕਰਦਾ ਹੈ ਪਰੰਤੂ ਅੱਜ ਦੇ ਸਮੇਂ ਵਿੱਚ ਸਰਕਾਰਾਂ ਵੱਲੋਂ ਪੰਜਾਬ ਅਤੇ ਸੂਬੇ ਦੀ ਕਿਰਸਾਨੀ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਪੱਖਪਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂ ਨਾ ਇਸ ਵਾਰ ਰੋਸ ਵਜੋ “ਕਾਲੀ ਦੀਵਾਲੀ” ਮਨਾਈ ਜਾਵੇ ? – ਖਹਿਰਾ

ਦੋਸਤੋ, ਪਿਛਲੇ ਕੁਝ ਸਮੇਂ ਤੋਂ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਵੱਖ ਵੱਖ ਵਿਅਕਤੀਆਂ ਵੱਲੋਂ ਮੇਰੇ ਖਿਲਾਫ ਸਰਾਸਰ ਮਨਘੜਤ, ਬੇਬੁਨਿਆਦ ਅਤੇ ਤੱਥਾਂ ਤੋਂ ਕੋਹਾਂ ਦੂਰ ਇਲਜਾਮ ਲਗਾਏ ਜਾ ਰਹੇ ਹਨ। ਇਹਨਾਂ ਇਲਜਾਮਾਂ ਨੂੰ ਪੋਸਟਰ ਦੀ ਸ਼ਕਲ ਦੇ ਕੇ AAP ਸ਼ਰਾਰਤ ਭਰਪੂਰ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਘੁੰਮਾ ਰਹੀ ਹੈ ਤਾਂ ਕਿ ਮੇਰਾ ਸਿਆਸੀ ਅਕਸ ਖ਼ਰਾਬ ਕੀਤਾ ਜਾ ਸਕੇ। ਮੇਰੀ ਖੁੱਲ੍ਹੀ ਚੁਣੋਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਮੇਰੇ ਉੱਪਰ ਲਗਾਏ ਜਾ ਰਹੇ ਇਲਜਾਮਾਂ ਨੂੰ ਲੈ ਕੇ ਕੋਈ ਪੁਖ਼ਤਾ ਸਬੂਤ ਹਨ ਤਾਂ ਉਹਨਾਂ ਨੂੰ ਜਨਤਕ ਕੀਤਾ ਜਾਵੇ।

ਜੇਕਰ ਇਲਜਾਮ ਲਗਾਉਣ ਵਾਲੇ ਕੋਈ ਸਬੂਤ ਪੇਸ਼ ਨਹੀਂ ਕਰ ਸਕਦੇ ਤਾਂ ਇੱਥੋ ਬਾਰ ਬਾਰ ਸਾਬਿਤ ਹੁੰਦਾ ਹੈ ਕਿ ਇਹ ਸਾਰੇ ਇਲਜਾਮ ਇੱਕ ਕੋਰਾ ਝੂਠ ਹਨ ਅਤੇ ਮੇਰੇ ਸਿਆਸੀ ਵਿਰੋਧੀ ਨ ਫ਼ ਰ ਤ ਦੀ ਭਾਵਨਾ ਤਹਿਤ ਮੇਰੀ ਸਿਆਸੀ ਇਮੇਜ ਨੂੰ ਤ ਬਾ ਹ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ।

ਇੰਝ ਤਾਂ ਕੋਈ ਵੀ ਉਠ ਕੇ ਫੇਸਬੁੱਕ ਤੇ ਲਿਖ ਦੇਵੇਗਾ ਕਿ USA ਦੇ ਰਾਸ਼ਟਰਪਤੀ ਟਰੰਪ ਨੇ ਉਸ ਦਾ 20 ਕਰੋੜ ਡਾਲਰ ਦੇਣਾ ਹੈ, ਕੀ ਇਹ ਮੰਨਣਯੋਗ ਹੋਵੇਗਾ? ਮੈਂ ਮੁੜ ਫਿਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਸੂਬੇ ਅਤੇ ਲੋਕਾਂ ਪ੍ਰਤੀ ਹਮੇਸ਼ਾ ਈਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਕਰਦਾ ਰਹਾਂਗਾ – ਖਹਿਰਾ