ਟਰੰਪ ਨਾਲ ਕਰੋਨਾ ਮਾਮਲੇ ‘ਚ ਹੋਈ ਸਿਆਸਤ?

‘ਫਾਈਜ਼ਰ’ ਨੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਕੋਵਿਡ-19 ਟੀਕੇ ਦਾ ਐਲਾਨ ਨਹੀਂ ਕੀਤਾ, ਵਰਨਾ ਮੈਂ ਜਿੱਤ ਜਾਂਦਾ- ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਅਤੇ ਦਵਾਈ ਕੰਪਨੀ ‘ਫਾਈਜ਼ਰ’ ’ਤੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਕੋਵਿਡ-19 ਟੀਕੇ ਦਾ ਐਲਾਨ ਨਾ ਕਰਨ ਦਾ ਦੋਸ਼ ਲਾਇਆ ਹੈ, ਕਿਉਂਕਿ ਐਲਾਨ ਨਾਲ ਉਨ੍ਹਾਂ ਦੀ ਜਿੱਤ ਹੋ ਸਕਦੀ ਸੀ।

ਟਰੰਪ ਨੇ ਟਵੀਟ ਕੀਤਾ ਕਿ ਯੂਐੱਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਅਤੇ ਡੈਮੋਕ੍ਰੇਟਸ ਉਨ੍ਹਾਂ ਨੂੰ ਚੋਣ ਤੋਂ ਪਹਿਲਾਂ ਟੀਕੇ ਦਾ ਸਿਹਰਾ ਨਹੀਂ ਦੇਣਾ ਚਾਹੁੰਦੇ, ਕਿਉਂਕਿ ਇਹ ਉਨ੍ਹਾਂ ਨੂੰ ਚੋਣ ਵਿੱਚ ਜਿੱਤ ਦਿਵਾ ਸਕਦਾ ਸੀ। ਇਸ ਲਈ ਇਸ ਦਾ ਐਲਾਨ ਪੰਜ ਦਿਨ ਬਾਅਦ ਕੀਤਾ ਗਿਆ। ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਸੀ ਕਿ ਉਸ ਨੂੰ ਟੀਕੇ ਦੇ ਵਿਸ਼ਲੇਸ਼ਣ ਪਤਾ ਲੱਗਿਆ ਹੈ ਕਿ ਉਹ ਕਰੋਨਾ ਨੂੰ ਰੋਕਣ ਵਿੱਚ 90 ਫੀਸਦ ਕਾਰਗਰ ਹੋ ਸਕਦਾ ਹੈ।