Breaking News
Home / ਰਾਸ਼ਟਰੀ / ਸ਼ਾਹਰੁਖ ਖਾਨ ਦੇ ਬੇਟੇ ਦੀ ਵਟਸਐਪ ਚੈਟ ਅੰਤਰਰਾਸ਼ਟਰੀ ਤਸਕਰੀ ਦਰਸਾਉਂਦੀ ਹੈ

ਸ਼ਾਹਰੁਖ ਖਾਨ ਦੇ ਬੇਟੇ ਦੀ ਵਟਸਐਪ ਚੈਟ ਅੰਤਰਰਾਸ਼ਟਰੀ ਤਸਕਰੀ ਦਰਸਾਉਂਦੀ ਹੈ

ਚਾਰ ਦੋਸ਼ੀਆਂ ਨੂੰ 11 ਤੱਕ ਐਨ.ਸੀ.ਬੀ. ਹਿਰਾਸਤ ‘ਚ ਭੇਜਿਆ

ਮੁੰਬਈ, 6 ਅਕਤੂਬਰ (ਏਜੰਸੀ)-ਮੁੰਬਈ ਦੀ ਇਕ ਅਦਾਲਤ ਨੇ ਮੁੰਬਈ ਵਿਚ ਇਕ ਕਰੂਜ਼ ਜਹਾਜ਼ ਤੋਂ ਨ ਸ਼ੀ ਲੇ ਪਦਾਰਥ ਦੇ ਮਾਮਲੇ ਵਿਚ ਮੰਗਲਵਾਰ ਨੂੰ ਚਾਰ ਵਿਕਅਤੀਆਂ ਨੂੰ 11 ਅਕਤੂਬਰ ਤੱਕ ਐਨ.ਸੀ.ਬੀ. ਦੀ ਹਿਰਾਸਤ ਵਿਚ ਭੇਜ ਦਿੱਤਾ |

ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਆਰ.ਐਮ. ਨੇਰਲਿਕਰ ਨੇ ਮੰਗਲਵਾਰ ਨੂੰ ਅਬਦੁੱਲ ਸ਼ੇਖ (30), ਸ਼੍ਰੇਅਸ ਨਾਇਰ (23), ਮਨੀਸ਼ ਰਾਜਗਰਿਆ (26), ਅਤੇ ਅਵਿਨ ਸਾਹੂ (30) ਨੂੰ 11 ਅਕਤੂਬਰ ਤੱਕ ਐਨ.ਸੀ.ਬੀ. ਦੀ ਹਿਰਾਸਤ ਵਿਚ ਭੇਜ ਦਿੱਤਾ |

ਉਕਤ ਚਾਰਾਂ ਖ਼ਿਲਾਫ਼ ਐਨ.ਡੀ.ਪੀ.ਐਸ. ਕਾਨੂੰਨ ਦੀ ਧਾਰਾ 8ਸੀ (ਨ ਸ਼ੀ ਲੇ ਪਦਾਰਥ ਦਾ ਉਤਪਾਦਨ, ਨਿਰਮਾਣ ਕਰਨਾ, ਰੱਖਣਾ, ਖਰੀਦੋ-ਫਰੋਖਤ ਕਰਨਾ), 27 (ਕਿਸੇ ਵੀ ਨ ਸ਼ੀ ਲੇ ਪਦਾਰਥ ਦਾ ਸੇਵਨ ਕਰਨਾ) ਅਤੇ 27 ਏ (ਨਾਜਾਇਜ਼ ਤਸ ਕ ਰੀ ਦੀ ਵਿੱਤੀ ਸਹਾਇਤਾ ਕਰਨਾ ਅਤੇ ਅਪਰਾਧੀ ਨੂੰ ਸ਼ਰਨ ਦੇਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |

ਇਸ ਦੌਰਾਨ ਐਨ.ਸੀ.ਬੀ. ਨੇ ਅਦਾਲਤ ਨੂੰ ਕਿਹਾ ਕਿ ਮਾਮਲੇ ਵਿਚ ਸਿਲਸਿਲੇ ਵਿਚ ਗਿ੍ਫ਼ਤਾਰ ਕੀਤੇ ਗਏ ਆਰੀਅਨ ਖਾਨ ਅਤੇ ਦੋ ਹੋਰਨਾਂ ਦੀ ਵਟਸਐਪ ਚੈਟ ਤੋਂ ਹੈਰਾਨ ਕਰਨ ਵਾਲੀ ਅਤੇ ਇ ਤ ਰਾ ਜ਼ ਯੋ ਗ ਸਮੱਗਰੀ ਬਰਾਮਦ ਹੋਈ ਹੈ ਜੋ ਨ ਸ਼ੀ ਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਤਸਕਰੀ ਨੂੰ ਦਰਸਾਉਂਦੀ ਹੈ |

ਇਸ ਮਾਮਲੇ ਵਿਚ ਐਨ.ਸੀ.ਬੀ. ਨੇ ਦੋ ਹੋਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਦੌਰਾਨ ਐਨ.ਸੀ.ਬੀ. ਨੇ ਅੱਜ 7 ਹੋਰ ਲੋਕਾਂ ਨੂੰ ਇਸੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਅਤੇ ਹੁਣ ਤੱਕ 16 ਲੋਕਾਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ |

Check Also

ਆਰੀਅਨ ਖਾਨ ਵੱਡੇ ਚਿੱਟੇ ਦੇ ਸਰਗਣੇ ਦਾ ਹਿੱਸਾ ਅਤੇ ਚਿੱਟੇ ਦਾ ਆਦਿ – NCB

ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚ ਰ ਸ ਮਿਲਣ ‘ਤੇ ਏਨਾ ਵਾਵੇਲਾ ਤੇ …

%d bloggers like this: