Breaking News
Home / ਵਿਦੇਸ਼ / ਕਾਰ ਸੇਲਜ਼ਮੈਨ ਦੇ ਪੁੱਤਰ ਜੋ ਬਾਈਡਨ ਦਾ ਸਫ਼ਰ

ਕਾਰ ਸੇਲਜ਼ਮੈਨ ਦੇ ਪੁੱਤਰ ਜੋ ਬਾਈਡਨ ਦਾ ਸਫ਼ਰ

ਨਵੀਂ ਦਿੱਲੀ, 9 ਨਵੰਬਰ (ਏਜੰਸੀ)- ਇਨੀਂ ਦਿਨੀ ਜੋ ਬਾਈਡਨ ਦੁਨੀਆ ਦਾ ਉੱਗਦਾ ਸੂਰਜ ਹੈ | ਉਨ੍ਹਾਂ ਦੇ ਬਾਰੇ ਜਾਣਨ ਲਈ ਲੋਕਾਂ ਦੇ ਮਨਾਂ ‘ਚ ਉਤਸੁਕਤਾ ਵਧੀ ਹੈ | ਇਕ ਸਧਾਰਣ ਮੱਧ ਸ਼ੇ੍ਰਣੀ ਤੋਂ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਬਣਨ ਤੱਕ ਦਾ ਸਫਰ ਕਾਫ਼ੀ ਲੰਮਾ ਤੇ ਉਤਰਾਅ-ਚੜ੍ਹਾਅ ਭਰਿਆ ਹੈ | ਜੋ ਬਾਈਡਨ ਦਾ ਜਨਮ 20 ਨਵੰਬਰ 1942 ਨੂੰ ਸਕ੍ਰੈਨਟਨ, ਪੈਨਸਿਲਵੇਨੀਆ ‘ਚ ਇਕ ਆਈਰਿਸ਼ ਕੈਥੋਲਿਕ ਪਰਿਵਾਰ ‘ਚ ਹੋਇਆ |

ਜਦ ਉਹ 10 ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਨਿਊ ਕੈਸਲ ਚਲਾ ਗਿਆ | ਜਿੱਥੇ ਉਨ੍ਹਾਂ ਦੇ ਪਿਤਾ ਨੇ ਇਕ ਕਾਰ ਸੇਲਜ਼ਮੈਨ ਦੀ ਨੌਕਰੀ ਕਰ ਲਈ | ਇੱਥੇ ਬਾਈਡਨ ਦਾ ਪਰਿਵਾਰ 2 ਕਮਰਿਆਂ ਵਾਲੇ ਘਰ ‘ਚ ਰਹਿੰਦਾ ਸੀ, ਜਿੱਥੇ ਉਨ੍ਹਾਂ ਦੇ ਮਾਤਾ-ਪਿਤਾ ਅਤੇ 4 ਭੈਣ-ਭਰਾ ਸਨ | ਇੱਥੋਂ ਹੀ ਬਾਈਡਨ ਦੀ ਪੜ੍ਹਾਈ ਲਿਖਾਈ ਹੋਈ | 1961-1965 ਦੇ ਦਰਮਿਆਨ ਬਾਈਡਨ ਨੇ ਇਤਿਹਾਸ ਤੇ ਪੋਲੀਟੀਕਲ ਸਾਇੰਸ ‘ਚ ਬੈਚਲਰ ਦੀ ਡਿਗਰੀ ਹਾਸਲ ਕੀਤੀ |

ਉਪਰੰਤ ਬਾਈਡਨ ਸਾਈਰਾਕਿਊਸ ਯੂਨੀਵਰਸਿਟੀ ਕਾਲਜ ਆਫ਼ ਲਾਅ ਚਲੇ ਗਏ, ਜਿੱਥੇ ਉਨ੍ਹਾਂ 1968 ‘ਚ ਜਿਊਰਸ ਡਾਕਟਰ ਦੀ ਡਿਗਰੀ ਲਈ, ਜੋ ਕਾਨੂੰਨ ਦੀ ਸਭ ਤੋਂ ਉੱਚੀ ਡਿਗਰੀ ਹੁੰਦੀ ਹੈ | ਵਕਾਲਤ ਦੇ ਅਭਿਆਸ ਦੌਰਾਨ ਉਨ੍ਹਾਂ ਰਾਜਨੀਤੀ ‘ਚ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ | ਸਿਰਫ 29 ਸਾਲ ਦੀ ਉਮਰ (1972) ‘ਚ ਉਹ ਸੈਨੇਟ ਮੈਂਬਰ ਚੁਣੇ ਗਏ, ਜਿਸ ‘ਚ 1973 ਤੋਂ 2009 ਤੱਕ ਰਹੇ |

ਅੰਤ ਜਦ ਓਬਾਮਾ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੂੰ ਓਬਾਮਾ ਦਾ ਸੱਜਾ ਹੱਥ ਬਣਨ ਦਾ ਮੌਕਾ ਮਿਲਿਆ | ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਓਬਾਮਾ ਦੇ ਸ਼ਾਸਨ ‘ਚ ਉੱਪ ਰਾਸ਼ਟਰਪਤੀ ਰਹੇ | ਸੀ.ਬੀ.ਐੱਸ. ਮੁਤਾਬਿਕ ਨਵੰਬਰ 2009 ‘ਚ ਉਨ੍ਹਾਂ ਦੀ ਜਾਇਦਾਦ ਸਿਰਫ਼ 30 ਹਜ਼ਾਰ ਡਾਲਰ ਦੀ ਸੀ | ਉੱਪ ਰਾਸ਼ਟਰਪਤੀ ਅਹੁਦੇ ਦਾ ਕਾਰਜਕਾਲ ਪੂਰਾ ਕਰਨ ਦੇ ਬਾਅਦ ਜੁਲਾਈ 2019 ‘ਚ ਉਨ੍ਹਾਂ ਜਾਇਦਾਦ ਦਾ ਖੁਲਾਸਾ ਕੀਤਾ ਤਾਂ ਪਤਾ ਲੱਗਾ ਕਿ 2017-18 ‘ਚ ਜੋ ਬਾਈਡਨ ਅਤੇ ਉਨ੍ਹਾਂ ਦੀ ਪਤਨੀ ਦੀ ਕੁੱਲ ਜਾਇਦਾਦ 15 ਮਿਲੀਅਨ ਡਾਲਰ ਤੱਕ ਵਧ ਗਈ ਸੀ |

About admin

Check Also

ਕਨੇਡਾ- ਵੈਨਕੂਵਰ ਹਵਾਈ ਅੱਡੇ ‘ਤੇ ਗੋ -ਲੀ -ਬਾ -ਰੀ ਦੌਰਾਨ ਵਾਂ -ਟ -ਡ ਐਲਾਨੇ ਗਏ ਕਰਮਨ ਗਰੇਵਾਲ ਦੀ ਮੌਤ

ਕਰਮਨ ਗਰੇਵਾਲ ਦੀ ਤਸਵੀਰ ਪਹਿਲੀ ਵਾਰ ਉਦੋਂ ਦੇਖੀ ਸੀ ਜਦ ਉਸਨੂੰ ਪੁਲਿਸ ਨੇ ਵਾਂਟਡ ਕਰਾਰ …

%d bloggers like this: