32 ਸਾਲ ਬਾਅਦ ਪਾਸ਼ ਦੀ ਮੌਤ ਉੱਤੇ ਵੱਡਾ ਖੁਲਾਸਾ

ਪਾਸ਼ ਨੂੰ ਉਸਦੇ ਜੀਜੇ ਨੇ ਹੀ ਮ ਰ ਵਾ ਇ ਆ ਸੀ? ਪਾਸ਼ ਦੀ ਮੌਤ ਤੋਂ 32 ਸਾਲ ਬਾਅਦ ਕੀਤਾ ਖੁਲਾਸਾ। ਕਾਮਰੇਡ ਕਿਉਂ ਨਹੀਂ ਹੋਏ ਕਾਮਯਾਬ! ਲਿਖਾਰੀ ਤੇ ਰੇਡਿਉ ਪੇਸ਼ਕਾਰ ਕੰਵਲਜੀਤ ਨੇ ਉਦੋਂ ਦੱਸਿਆ ਜਦੋਂ ਨਾਮੀ ਕਾਮਰੇਡ ਧੀਦੋ ਗਿੱਲ ਜੋ ਕੇ ਪਾਸ਼ ਦਾ ਜੀਜਾ ਹੈ ਨੇ ਉਸਦੇ ਪੈਸੇ ਨਹੀਂ ਦਿੱਤੇ

ਪਾਸ਼ ਦੀ ਜੋ ਵੀ ਢਾਣੀ ਲਹਿਰ ਨਾਲ ਜੁੜੀ ਉਹ ਸਵੈ ਪ੍ਰਸ਼ੰਸਾ (Self Glorification) ਤੇ ਹੀਰੋਇਜ਼ਮ ਦੀ ਪੂਰਤੀ ਲਈ ਲਹਿਰ ਦੇ ਨੇੜੇ ਆਈ ਸੀ। ਇਹ ਢਾਣੀ ਇਨਕਲਾਬੀ ਨਹੀਂ ਸਿਰਫ਼ ਵਿਦਰੋਹੀ ਸੀ। ਧਰਮ ਖਿਲਾਫ਼, ਪ੍ਰੰਪਰਾ ਖਿਲਾਫ਼, ਸੰਸਕਾਰਾਂ ਖਿਲਾਫ਼, ਰਿਸ਼ਤਿਆਂ ਖਿਲਾਫ਼ ਤੇ ਸਮਾਜ ਖਿਲਾਫ਼ ਵਿਰੋਧ ਇਨਾਂ ਦੇ ਹੀਰੋਇਜ਼ਮ ਦੀ ਨਿਸ਼ਾਨੀ ਸੀ। ਇਹਨਾਂ ‘ਤੇ ਕਿਸੇ ਕਿਸਮ ਦੇ ਕਾਇਦੇ ਕਾਨੂੰਨ ਦਾ ਕੁੰਡਾ ਨਹੀਂ ਸੀ। ਹਰ ਚੀਜ਼ ਤੋਂ ਵਿਦਰੋਹ ਕਰਨਾ ਹੀ ਇਹਨਾਂ ਲਈ ਇਨਕਲਾਬ ਕਰਨਾ ਸੀ। ਹਾਈਡਰੋਜਨ ਨਾਲ ਵਾਲ ਸੁਨਹਿਰੀ ਕਰਨੇ, ਸਿਗਰਟਾਂ, ਸ਼ ਰਾ ਬ ਪੀਣੀ, ਮੈਂਡਰਿਕਸ ਦੀਆਂ ਗੋ ਲੀ ਆਂ ਖਾਣੀਆਂ, ਕੁੜੀਆਂ ਦੀਆਂ ਗੱਲਾਂ ਕਰਨ ਦਾ ਸ਼ੁਗਲ ਹੀ ਇਹਨਾਂ ਲਈ ਇਨਕਲਾਬੀ ਕੰਮ ਸਨ।

ਪਾਸ਼ ਹੋਰਾਂ ਦੀ ਇਸ ਢਾਣੀ ਬਾਰੇ ਨਾਟਕਕਾਰ ਗੁਰਸ਼ਰਨ ਸਿੰਘ ਨੇ ਆਪਣੇ ਪਰਚੇ ‘ਸਰਦਲ’ ਦੇ ਨਵੰਬਰ 1970 ਦੇ ਅੰਕ ਵਿਚ ਲਿਖਿਆ ਸੀ-”ਅਖੀਰ ਵਿਚ ਇਕ ਸਲਾਹ ਹੈ – (ਭਾਵੇਂ ਵਿਦਰੋਹ ਕਿਸੇ ਸਲਾਹ ‘ਚ ਨਹੀਂ ਕਰਮ ਵਿਚ ਯਕੀਨ ਰੱਖਦਾ ਹੈ।) ਨੌਜਵਾਨ ਪੀੜ੍ਹੀ ਦੇ ਕੁਝ ਕਵੀਆਂ ਦਾ ਆਪਣਾ ਜੀਵਨ ਕਦੀ-ਕਦੀ ਨਿਰਾਸ਼ ਕਰਦਾ ਹੈ। ਢਾਣੀ ਬਣਾ ਕੇ ਸ਼ਰਾਬਾਂ ਪੀਣੀਆਂ ਤੇ ਇਕ ਦੂਜੇ ਨੂੰ ਗਾਹਲਾਂ ਦੇਣੀਆਂ ਉਨ੍ਹਾਂ ਦੇ ਜੀਵਨ ਦਾ ਇਕ ਅੰਗ ਹੈ। ਇਹ ‘ਦਿਸ਼ਾ ਹੀਣ’ ਸਮਾਜ ਦੀ ਉਨ੍ਹਾਂ ਨੂੰ ਦੇਣ ਹੈ। ਜਿਸ ਤਰ੍ਹਾਂ ਉਹ ਹੋਰ ਸਥਾਪਤ ਕੀਮਤਾਂ ਦੇ ਵਿਰੁੱਧ ਵਿਦਰੋਹ ਕਰਦੇ ਹਨ, ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸੇ ਦੇਣ ਦੇ ਵਿਰੁੱਧ ਵਿਦਰੋਹ ਕਰਨਗੇ। ਜਿਨ੍ਹਾਂ ਨੇ ਦੇਸ਼ ਦੀਆਂ ਤਕਦੀਰਾਂ, ਬਦਲਣ ਦੀ ਠਾਣੀ ਹੋਵੇ, ਉਨ੍ਹਾਂ ਦਾ ਕਿਸੇ ਸ਼ਾਸਨ ਦਾ ਪਾਬੰਦ ਹੋਣਾ ਜ਼ਰੂਰੀ ਹੈ।”