ਭਾਰਤੀ ਮੀਡੀਆ – “ਗਿਰਗਟ ਨਿਊਜ਼”

“ਗਿਰਗਟ ਨਿਊਜ਼” ਦੀ ਖ਼ਬਰ ਮੁਤਾਬਕ ਤਾਂ ਅਮਰੀਕਾ ‘ਚ “ਮੁਸਲਿਮ ਕਾਰਡ” ਜਿੱਤ ਗਿਆ ਪਰ ਹੁਣ ਜਿੱਤ ਤੋਂ ਬਾਅਦ “ਮੁਸਲਿਮ ਕਾਰਡ” ਨਾਲ ਦੋਸਤੀ ਬਹੁਤ ਪੁਰਾਣੀ ਨਿਕਲ ਆਈ।

ਏਨੀ ਕ ਟਾ ਈ ਤਾਂ ਮੈਸੀ ਟਰੈਕਟਰ ਦੀ ਅੰਦਰਲੀ ਬਰੇਕ ਨੱਪ ਕੇ ਵੀ ਨੀ ਹੋ ਸਕਦੀ, ਜਿੰਨੀ ਇਹ ਕਰ ਦਿੰਦੇ।

ਹੋਰ ਵੀ ਅਜਿਹੇ ਬਿਆਨ ਹੈਗੇ ਤਾਂ ਕੁਮੈਂਟਾਂ ‘ਚ ਪਾ ਦਿਓ, ਅਗਾਂਹ ਕੰਮ ਆਉਣਗੇ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਊਨ੍ਹਾਂ ਵੱਲੋਂ (ਬਰਾਕ ਓਬਾਮਾ ਦੇ ਕਾਰਜਕਾਲ ਵਿੱਚ) ਉਪ ਰਾਸ਼ਟਰਪਤੀ ਵਜੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਾਇਆ ਯੋਗਦਾਨ ਅਹਿਮ ਤੇ ਅਮੁੱਲ ਸੀ। ਸ੍ਰੀ ਮੋਦੀ ਨੇ ਕਿਹਾ, ‘ਮੈਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੁੂਤ ਕਰਨ ਲਈ ਇਕ ਵਾਰ ਮੁੜ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।’ ਪ੍ਰਧਾਨ ਮੰਤਰੀ ਨੇ ਊਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਨੂੰ ਵੀ ਵਧਾਈ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਹੈਰਿਸ ਦੀ ਸਫ਼ਲਤਾ ਨੇ ਨਵੇਂ ਦਿਸਹੱਦੇ ਸਿਰਜੇ ਹਨ।