ਅਰਨਬ ਗੋਸਵਾਮੀ ਨੇ ਪੁਲਿਸ ਦੀ ਗੱਡੀ ਵਿਚੋਂ ਮਾਰੀਆਂ ਧਾਹਾਂ

ਰਿਪਬਲਿਕ ਮੀਡੀਆ ਨੈੱਟਵਰਕ ਦੇ ਐਡੀਟਰ ਈਨ ਚੀਫ ਅਰਣਬ ਗੋਸਵਾਮੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਅਰਣਬ ਗੋਸਵਾਮੀ ਨੂੰ ਚਾਰ ਦਿਨ ਦੀ ਹਿਰਾ ਸਤ ‘ਚ ਭੇਜ ਦਿੱਤਾ ਗਿਆ ਸੀ। ਹੁਣ ਐਤਵਾਰ ਨੂੰ ਉਨ੍ਹਾਂ ਨੇ ਅਲੀਬਾਦ ਕੁਆਰੰਟਾਈਨ ਸੈਂਟਰ ਤੋਂ ਤਲੋਜਾ ਜੇਲ੍ਹ ਸ਼ਿਫਟ ਕੀਤਾ ਗਿਆ। ਇਸ ਦੌਰਾਨ ਪੁਲਿਸ ਵੈਨ ਤੋਂ ਚਿਲਾਉਂਦੇ ਅਰਣਬ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਖ਼ ਤ ਰੇ ‘ਚ ਹੈ।

ਜੇਲ੍ਹ ‘ਚ ਉਨ੍ਹਾਂ ਨੂੰ ਯਾਤਨਾ ਦਿੱਤੀ ਜਾ ਰਹੀ ਹੈ। ਪੁਲਿਸ ਵੈਨ ਤੋਂ ਅਰਣਬ ਨੇ ਕਿਹਾ ਕਿ ਮੇਰੀ ਜ਼ਿੰਦਗੀ ਖ਼ਤਰੇ ‘ਚ ਹੈ। ਮੈਨੂੰ ਆਪਣੇ ਵਕੀਲਾਂ ਤੋਂ ਨਹੀਂ ਮਿਲਣ ਦਿੱਤਾ ਜਾ ਰਿਹਾ ਹੈ। ਅੱਜ ਸਵੇਰੇ ਵੀ ਮੈਨੂੰ ਧੱ ਕਾ ਦਿੱਤਾ ਗਿਆ ਤੇ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਨੇ ਮੈਨੂੰ ਸਵੇਰੇ 6 ਵਜੇ ਜ਼ ਬ ਰ ਨ ਉਠਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਆਪਣੇ ਵਕੀਲਾਂ ਨਾਲ ਨਹੀਂ ਮਿਲਣ ਦਿੱਤਾ ਜਾਵੇਗਾ। ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਖ਼ ਤ ਰੇ ‘ਚ ਹੈ।