ਅਕਾਲੀ, ਕਾਂਗਰਸੀਆਂ ਦਾ ਹੀ ਨਹੀਂ, ਪੁਲਿਸ ਦਾ ਵੀ ਚਹੇਤਾ ਹੈ ਸਾਬਕਾ ਅਕਾਲੀ ਸਰਪੰਚ ਰਾਣੋਂ

ਅਕਾਲੀ, ਕਾਂਗਰਸੀਆਂ ਦਾ ਹੀ ਨਹੀਂ, ਪੁਲਿਸ ਦਾ ਵੀ ਚਹੇਤਾ ਹੈ ਸਾਬਕਾ ਅਕਾਲੀ ਸਰਪੰਚ ਰਾਣੋਂ, ਕਰੋੜਾਂ ਦੀ ਪ੍ਰਾਪਰਟੀ ਦਾ ਹੈ ਮਾਲਕ
ਲੁਧਿਆਣਾ : ਐੱਸਟੀਐੱਫ ਦੇ ਹੱਥੇ ਚਡ਼੍ਹਿਆ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋਂ ਅਕਾਲੀ ਸਰਕਾਰ ‘ਚ ਅਕਾਲੀਆਂ ਦਾ ਚਹੇਤਾ ਬਣਿਆ ਰਿਹਾ। ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ਯੂ-ਟਰਨ ਲੈ ਕੇ ਉਨ੍ਹਾਂ ਦੀ ਸ਼ਰਨ ‘ਚ ਚਲਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਵੱਡੇ ਪੁਲਿਸ ਅਧਿਕਾਰੀਆਂ ਨਾਲ ਵੀ ਉਸ ਦੇ ਗਹਿਰੇ ਸਬੰਧ ਰਹੇ ਹਨ।

ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਧਾਇਕ ਮਨਪ੍ਰੀਤ ਸਿੰਘ ਅਯਾਲੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅੰਕਿਤ ਬਾਂਸਲ ਤੇ ਆਈਡੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਹੋਰ ਵੀ ਕਈ ਨਾਂ ਸ਼ਾਮਲ ਹਨ। ਸੂਬੇ ਦੀ ਸਿਆਸੀ ਲਿਆਰੇ ‘ਚ ਉਸ ਦੀ ਖਾਸੀ ਪਕੜ ਰਹੀ ਹੈ।

ਲੋਕਾਂ ‘ਤੇ ਪ੍ਰਭਾਵ ਪਾਉਣ ਲਈ ਫੇਸਬੁੱਕ ‘ਤੇ ਅਜਿਹੀ ਫੋਟੋ ਪਾਉਣ ਲਈ ਐਕਟਿਵ ਰਹਿੰਦਾ ਸੀ। ਅਸਲੇ ਨਾਲ ਖਿਚਵਾਈ ਫੋਟੋ ਵੀ ਫੇਸਬੁੱਕ ਅਕਾਊਂਟ ‘ਤੇ ਅਪਲੋਡ ਹੈ। ਕੋਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ। ਐੱਸਟੀਐੱਫ ਨੇ 21 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਉਸ ਦੇ ਕ ਬ ਜ਼ੇ ‘ਚੋਂ ਹੀ ਬਰਾਮਦ ਕੀਤੀ।

ਅਜੇ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਇੰਨੀ ਪ੍ਰਾਪਰਟੀ ਉਸ ਨੇ ਕਿਵੇਂ ਬਣਾਈ। ਕਰੋੜਾਂ ਰੁਪਏ ਦੀ ਕੀਮਤ ਵਾਲੀਆਂ 8 ਲਗਜ਼ਰੀ ਕਾਰਾਂ ਉਸ ਨੂੰ ਕਿੱਥੋਂ ਮਿਲੀਆਂ। ਆਪਣਾ ਵੱਕਾਰ ਬਣਾਈ ਰੱਖਣ ਲਈ ਉਹ ਹਮੇਸ਼ਾ ਆਪਣੇ ਨਾਲ ਬਾਊਂਸਰ ‘ਤੇ ਗਾਰਡ ਰੱਖਦਾ ਸੀ।