Breaking News
Home / ਦੇਸ਼ / ਆਹ ਪਤਾ ਨਹੀਂ ਕੀ ਭਾਲਦੀ- ਟਰੂਡੋ ਤੋਂ ਬਾਅਦ ਕੰਗਨਾ ਨੇ ਲਾਇਆ ਬਾਈਡਨ ਨਾਲ ਆਹਡਾ

ਆਹ ਪਤਾ ਨਹੀਂ ਕੀ ਭਾਲਦੀ- ਟਰੂਡੋ ਤੋਂ ਬਾਅਦ ਕੰਗਨਾ ਨੇ ਲਾਇਆ ਬਾਈਡਨ ਨਾਲ ਆਹਡਾ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਬੇਬਾਕੀ ਨਾਲ ਹਰ ਮੁੱਦੇ ‘ਤੇ ਆਪਣੇ ਵਿਚਾਰ ਸੋਸ਼ਲ ਮੀਡੀਆ ‘ਤੇ ਰੱਖਦੀ ਹੈ। ਹੁਣ ਕੰਗਣਾ ਨੇ ਅਮਰੀਕਾ ਵਿਚ ਹੋਈਆਂ ਹਾਲੀਆਂ ਰਾਸ਼ਟਰਪਤੀ ਚੋਣ ਦੇ ਨਤੀਜਿਆਂ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਜਿੱਥੇ ਇਕ ਪਾਸੇ ਬਾਈਡੇਨ ਦੀ ਜਿੱਤ ‘ਤੇ ਤੰਜ ਕੱਸਿਆ, ਉਥੇ ਹੀ ਕਮਲਾ ਹੈਰਿਸ ਦੀ ਜਿੱਤ ਨੂੰ ਔਰਤਾਂ ਦੀ ਜਿੱਤ ਦੱਸਿਆ ਹੈ।

ਕੰਗਣਾ ਨੇ ਕਮਲਾ ਹੈਰਿਸ ਦੀ ਇਕ ਸਪੀਚ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਉਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂ.ਐਸ. ਦੇ ਅਗਲੇ ਰਾਸ਼ਟਰਪਤੀ ਜੋ ਬਾਈਡੇਨ ਦੀ ਤੁਲਣਾ ‘ਗਜਨੀ’ ਨਾਲ ਕਰ ਦਿੱਤੀ ਹੈ। ਕੰਗਣਾ ਨੇ ਲਿਖਿਆ, ‘ਗਜਨੀ ਬਾਈਡੇਨ ‘ਤੇ ਭਰੋਸਾ ਨਹੀਂ ਹੈ ਜਿਨ੍ਹਾਂ ਦਾ ਡਾਟਾ ਹਰ 5 ਮਿੰਟ ‘ਤੇ ਕਰੈਸ਼ ਕਰ ਜਾਂਦਾ ਹੈ। ਉਨ੍ਹਾਂ ਵਿਚ ਸਾਰੀਆਂ ਦਵਾਈਆਂ ਇੰਜੈਕਟ ਕਰ ਦਿੱਤੀ ਗਈਆਂ ਹਨ ਪਰ ਉਹ ਇਕ ਸਾਲ ਤੋਂ ਜ਼ਿਆਦਾ ਨਹੀਂ ਚੱਲਣਗੇ, ਸਾਫ਼ ਹੈ ਕਿ ਕਮਲਾ ਹੈਰਿਸ ਹੀ ਸਰਕਾਰ ਚਲਾਏਗੀ।’

ਅੱਗੇ ਕੰਗਣਾ ਨੇ ਲਿਖਿਆ, ‘ਜਦੋਂ ਇਕ ਔਰਤ ਉਪਰ ਉੱਠਦੀ ਹੈ ਤਾਂ ਉਹ ਹਰ ਇਕ ਔਰਤ ਲਈ ਰਸਤਾ ਬਣਾ ਦਿੰਦੀ ਹੈ। ਇਸ ਇਤਿਹਾਸਕ ਦਿਨ ਲਈ ਵਧਾਈ।’ ਦੱਸ ਦੇਈਏ ਕਿ ਕੰਗਣਾ ਤੋਂ ਪਹਿਲਾਂ ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਜੋ ਬਾਈਡੇਨ ਦੀ ਡੋਨਾਲਡ ਟਰੰਪ ‘ਤੇ ਜਿੱਤ ਦੀ ਤਾਰੀਫ਼ ਕਰਦੇ ਹੋਏ ਅਗਾਮੀ ਯੂ.ਐਸ. ਰਾਸ਼ਟਰਪਤੀ ਨੂੰ ਵਧਾਈ ਦਿੱਤੀ ਹੈ ।

About admin

Check Also

ਕਿਸਾਨ ਕਰਨਗੇ ਸੰਸਦ ਦਾ ਘਿਰਾਓ, ਚਾਲੀ ਲੱਖ ਟਰੈਕਟਰ ਦਿੱਲੀ ਵੱਲ ਕਰਨਗੇ ਕੂਚ: ਰਾਕੇਸ਼ ਟਿਕੈਤ

ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ …

%d bloggers like this: