ਜੋਤਿਸ਼ੀ ਸਕੈਨਰ ‘ਤੇ 9.5 ਲੱਖ ਰੁਪਏ ਜਾਅਲੀ ਕਰੰਸੀ ਛਾਪਦਾ ਕਾਬੂ

ਡੱਬਵਾਲੀ, 8 ਨਵੰਬਰ -ਬਠਿੰਡਾ ਸੀ.ਆਈ.ਏ-1 ਨੇ ਇੱਥੋਂ ਛਾਪੇਮਾਰੀ ਕਰਕੇ ਜੋਤਿਸ਼ੀ ਪੰਕਜ ਸਮੇਤ ਦੋ ਜਣਿਆਂ ਨੂੰ 9.50 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਰੰਗਦਾਰ ਕਰੰਸੀ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿਰੋਹ ਦਾ ਮੁਖੀ ਪੰਕਜ ਵਾਸੀ 15 ਵਾਰਡ ਹੈ, ਜੋ ਕਿ ਮੰਡੀ ਕਿੱਲਿਆਂਵਾਲੀ ਬੱਸ ਅੱਡੇ ‘ਤੇ ਜੋਤਿਸ਼ੀ ਦੀ ਦੁਕਾਨ ਕਰਦਾ ਹੈ | ਉਹ ਵਾਰਡ ਇਕ ਖੇਤਰ ‘ਚ ਕਿਰਾਏ ‘ਤੇ ਮਾਕਾਨ ਲੈ ਕੇ ਨਕਲੀ ਨੋਟ ਛਾਪਦੇ ਸਨ |

ਮੁਲਜਮਾਂ ਤੋਂ ਪੁਲਿਸ ਨੂੰ 2000, 500, 200 ਅਤੇ 100 ਰੁਪਏ ਦੀ ਜਾਅਲੀ ਕਰੰਸੀ ਨੋਟ ਬਰਾਮਦ ਹੋਏ ਹਨ | ਮੁਲਜ਼ਮਾਂ ਦੀ ਸ਼ਨਾਖ਼ਤ ਪੰਕਜ ਅਤੇ ਸੋਨੂੰ ਵਜੋਂ ਹੋਈ ਹੈ | ਮੁਲਜ਼ਮਾਂ ਖ਼ਿਲਾਫ਼ ਸੰਗਤ ਥਾਣਾ ਵਿਖੇ ਮਾਮਲਾ ਦਰਜ ਹੋਇਆ ਹੈ | ਬਠਿੰਡਾ ਦੇ ਐਸ.ਪੀ (ਇਨਵੈ.) ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਡੱਬਵਾਲੀ ਦੇ ਦੋ ਵਿਅਕਤੀਆਂ ਤੋਂ 9.50 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਰੰਗਦਾਰ ਸਕੈਨਰ ਬਰਾਮਦ ਹੋਏ ਹਨ | ਦੋਵੇਂ ਮੁਲਜ਼ਮਾਂ ਖ਼ਿਲਾਫ਼ ਧਾਰਾ 489-ਏ/489-ਬੀ ਅਤੇ 489-ਸੀ ਅਧੀਨ ਕੇਸ ਦਰਜ ਕੀਤਾ ਗਿਆ ਹੈ
|