Breaking News
Home / ਪੰਜਾਬ / ਭਾਰਤੀ ਅਦਾਲਤ ਨੇ ਕਿਹਾ- ਜੱਗੀ ਜੋਹਲ ਦੇ ਕੇਸ ਵਿਚ ਕੁਝ ਵੀ ਨਹੀਂ ਮਿਲਿਆ

ਭਾਰਤੀ ਅਦਾਲਤ ਨੇ ਕਿਹਾ- ਜੱਗੀ ਜੋਹਲ ਦੇ ਕੇਸ ਵਿਚ ਕੁਝ ਵੀ ਨਹੀਂ ਮਿਲਿਆ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਿ੍ਟਿਸ਼ ਨਾਗਰਿਕ ਅਤੇ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਮਾਮਲੇ ਵਿਚ ਬੇਕਸੂਰ ਫਸਾਏ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਉਸ ਉੱਪਰ ਦਰਜ ਇਕ ਝੂਠੇ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ | ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਜੱਗੀ ਜੋਹਲ ਤੋਂ ਕੁਝ ਵੀ ਬਰਾਮਦਗੀ ਨਹੀਂ ਹੋਈ ਸੀ ਅਤੇ ਉਹ ਤਿੰਨ ਸਾਲਾਂ ਤੋਂ ਬਿਨਾਂ ਗੱਲੋਂ ਹਿਰਾ ਸਤ ਵਿਚ ਰਿਹਾ ਅਤੇ ਉਸ ਖ਼ਿਲਾਫ਼ ਕੋਈ ਕੇਸ ਨਹੀਂ ਸੀ |

ਅਦਾਲਤ ਨੇ ਕਿਹਾ ਕਿ ਮਾਮਲੇ ਵਿਚ ਸਹਿ ਮੁ ਲ ਜ਼ ਮ ਦੀ ਜ਼ਮਾਨਤ ਹੋ ਚੁੱਕੀ ਹੈ ਅਤੇ ਮੁਕੱਦਮੇ ਨੂੰ ਲੰਬਾ ਸਮਾਂ ਲੱਗ ਸਕਦਾ ਹੈ, ਇਸ ਲਈ ਜੱਗੀ ਜੋਹਲ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ | ਮੋਗਾ ਪੁਲਿਸ ਨੇ ਜੌਹਲ ਖ਼ਿਲਾਫ਼ ਬਾਘਾਪੁਰਾਣਾ ਪੁਲਿਸ ਥਾਣੇ ਵਿਚ 17 ਦਸੰਬਰ 2016 ਵਿਚ ਕਈ ਝੂਠੇ ਕੇਸ ਜਿਵੇਂ ਧੋ ਖਾ ਧ ੜੀ, ਜਾ ਲ ਸਾ ਜ਼ੀ, ਅ ਪ ਰਾ ਧਿ ਕ ਸਾ ਜਿ ਸ਼ ਰਚਣ, ਆ ਰ ਮ ਜ਼ ਐਕਟ ਅਤੇ ਗੈ ਰ-ਕਾ ਨੂੰ ਨੀ ਸਰਗਰਮੀਆਂ (ਰੋ ਕ ਥਾ ਮ) ਐਕਟ ਤਹਿਤ ਮਾਮਲਾ ਦਰਜ ਕੀਤਾ ਸੀ |

ਅਦਾਲਤ ਵਿਚ ਸਰਕਾਰੀ ਪੱਖ ਨੇ ਕਿਹਾ ਕਿ ਸਬੰਧਤ ਕੇਸ ਵਿਚ 75 ‘ਚੋਂ 16 ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਹਨ ਅਤੇ 7 ਵਿਅਕਤੀ ਮੁਕੱਦਮਾ ਭੁਗਤ ਰਹੇ ਹਨ |
ਨੋਟ- ਜੱਗੀ ਜੋਹਲ ਅਜੇ ਵੀ ਜੇਲ ਚ ਹੈ ਕਿਉਂਕਿ ਜਿਸ ਕੇਸ ਵਿਚ ਜ਼ਮਾਨਤ ਮਿਲੀਆ ਹੈ ਉਸੇ ਕੇਸ ਦੀ ਕਾਪੀ ਕਰਕੇ ਜੱਗੀ ਜੋਹਲ ਨੂੰ 8 ਹੋਰ ਝੂਠੇ ਕੇਸਾਂ ਵਿਚ ਫਸਾਇਆ ਹੋਇਆ ਹੈ ਤੇ ਉਨ੍ਹਾ ਵਿਚੋਂ ਅਜੇ ਜਮਾਨਤ ਨਹੀਂ ਮਿਲੀ

About admin

Check Also

ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ …

%d bloggers like this: