Breaking News
Home / ਦੇਸ਼ / ਸਾਧਵੀ ਪ੍ਰਾਚੀ ਵੱਲੋਂ ਹਿੰਦੂਆਂ ਨੂੰ ਮਸਜ਼ਿਦਾਂ ਵਿਚ ਜਾ ਕੇ ਹਵਨ ਪੂਜਾ ਕਰਨ ਦਾ ਸੱਦਾ

ਸਾਧਵੀ ਪ੍ਰਾਚੀ ਵੱਲੋਂ ਹਿੰਦੂਆਂ ਨੂੰ ਮਸਜ਼ਿਦਾਂ ਵਿਚ ਜਾ ਕੇ ਹਵਨ ਪੂਜਾ ਕਰਨ ਦਾ ਸੱਦਾ

ਆਪਣੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੀ ਹਿੰਦੂਵਾਦੀ ਨੇਤਾ ਸਾਧਵੀ ਪ੍ਰਾਚੀ (Sadhvi Prachi) ਨੇ ਬਰੇਲੀ ਵਿਚ ਲਵ ਜੇਹਾਦ (Love Jihad) ਅਤੇ ਮਸਜ਼ਿਦਾਂ ਵਿਚ ਹਵਨ ਪੂਜਾ ਬਾਰੇ ਬਿਆਨ ਦਿੱਤਾ ਹੈ।

ਸਾਧਵੀ ਪ੍ਰਾਚੀ ਅਨੁਸਾਰ ਦੇਸ਼ ਵਿਚ ਲਵ ਜੇਹਾਦ ਖ਼ਿਲਾਫ਼ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ, ਦੋਸ਼ੀ ਨੂੰ ਜਨਤਕ ਤੌਰ ‘ਤੇ ਫਾਂਸੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਨੂੰ ਦੇਸ਼ ਦੀਆਂ ਮਸਜਿਦਾਂ ਵਿਚ ਜਾ ਕੇ ਹਵਨ ਪੂਜਾ ਕਰਨੀ ਚਾਹੀਦੀ ਹੈ, ਉਹ ਖ਼ੁਦ ਲਖਨਊ ਦੀ ਸਭ ਤੋਂ ਪੁਰਾਣੀ ਮਸਜਿਦ ਵਿਚ ਅਜਿਹੀ ਹੀ ਕਰਨਗੇ।

ਹਿੰਦੂਵਾਦੀ ਨੇਤਾ ਸਾਧਵੀ ਪ੍ਰਾਚੀ ਸ਼ੁੱਕਰਵਾਰ ਨੂੰ ਬਰੇਲੀ ਪਹੁੰਚੀ। ਇਥੇ ਉਸ ਨੇ ਫਿਰ ਵਿਵਾਦਪੂਰਨ ਬਿਆਨ ਦੇ ਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕੀਤੀ। ਸਾਧਵੀ ਪ੍ਰਾਚੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਲਵ ਜੇਹਾਦ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਜਨਤਕ ਤੌਰ ‘ਤੇ ਫਾਂਸੀ ਦੇਣੀ ਚਾਹੀਦੀ ਹੈ।

ਸਾਧਵੀ ਪ੍ਰਾਚੀ ਨੇ ਕਿਹਾ ਕਿ ਅੱਜ ਕੱਲ੍ਹ ਅਖੌਤੀ ਭਾਈਚਾਰਾ ਗੈਂ ਗ ਕੰਮ ਕਰ ਰਿਹਾ ਹੈ, ਜੋ ਸਮਾਜਿਕ ਸਦਭਾਵਨਾ ਦੇ ਨਾਮ ਉਤੇ ਮੰਦਰਾਂ ਵਿੱਚ ਜਾ ਕੇ ਨਮਾਜ਼ ਪੜ੍ਹਨ ਦਾ ਕੰਮ ਕਰ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਹੁਣ ਹਿੰਦੂਆਂ ਨੂੰ ਵੀ ਮਸਜਿਦ ਜਾ ਕੇ ਹਵਨ ਪੂਜਾ ਕਰਨੀ ਚਾਹੀਦੀ ਹੈ। ਤਾਂ ਜੋ ਸਮਾਜਿਕ ਸਦਭਾਵਨਾ ਪੈਦਾ ਕੀਤੀ ਜਾ ਸਕੇ।

About admin

Check Also

ਦਿਸ਼ਾ ਰਾਵੀ ਦੀ ਜ਼ਮਾਨਤ ਮਨਜ਼ੂਰ ਕਰਨ ਮੌਕੇ ਜੱਜ ਵੱਲੋਂ ਪੁਲਿਸ ਖਿਲਾਫ ਕੀਤੀਆਂ ਅਹਿਮ ਟਿੱਪਣੀਆਂ ਪੜ੍ਹੋ

ਵਾਤਾਵਰਨ ਕਾਰਕੁੰਨ ‘ਦਿਸ਼ਾ ਰਾਵੀ’ (22), ਜਿਸ ਨੂੰ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੰਟਰਨੈਟ ‘ਟੂਲ ਕਿੱਟ’ ਸਾਂਝੀ …

%d bloggers like this: